ਇਸ ਵੇਲੇ ਦੀ ਵਡੀ ਖਬਰ ਰੇਲਵੇ ਟਰੈਕ ਉਪਰ ਚਲ ਰਹੇ ਕਿਸਾਨ ਧਰਨਿਆਂ ਬਾਰੇ ਹੈ| ਪੰਜਾਬ ਦੇ ਮੁਖ ਮੰਤਰੀ ਦੇ ਬਾਰ ਬਾਰ ਅਪੀਲ ਕਰਨ ਤੋਂ ਬਾਅਦ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆ ਨੇ 5 ਨਵੰਬਰ ਤਕ ਮਾਲਗੱਡੀਆਂ ਨੂੰ ਰੇਲਵੇ ਟਰੈਕ ‘ਤੇ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਕਿਸਾਨ ਮਜਦੂਰ ਸੰਗਰਸ਼ ਕਮੇਟੀ ਅੰਮ੍ਰਿਤਸਰ ਨੇ ਫੈਸਲਾ ਕੀਤਾ ਹੈ ਕਿ 29 ਅਕਤੂਬਰ ਤਕ ਰੇਲਵੇ ਟਰੈਕ ‘ਤੇ ਧਰਨਾ ਜਾਰੀ ਰਹੇਗਾ।
ਪਰ ਨਾਲ ਹੀ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਵਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਉਹਨਾਂ ਵਲੋਂ ਰੇਲਵੇ ਟਰੈਕ ਤੇ ਇਜਾਜ਼ਤ ਸਿਰਫ ਮੱਲ ਗੱਡੀਆਂ ਨੂੰ ਦਿਤੀ ਗਈ ਹੈ , ਯਾਤਰੀ ਗੱਡੀਆਂ ਅਜੇ ਨਹੀਂ ਚਲਣ ਦਿੱਤੀਆਂ ਜਾਣਗੀਆਂ| ਇਸ ਤੋਂ ਬਾਅਦ ਅੱਜ ਕੋਲਾ ਅਤੇ ਹੋਰ ਜ਼ਰੂਰੀ ਸਾਮਾਨ ਲੈ ਕੇ ਮੱਲ ਗੱਡੀਆਂ ਪੰਜਾਬ ਵਿਚ ਪਹੁੰਚਣਗੀਆਂ| ਇਸ ਤੋਂ ਪਹਿਲਾ ਮੁਖ ਮੰਤਰੀ ਪੰਜਾਬ ਦੇ ਥਰਮ ਪਲਾਂਟ ਕੋਲ ਬਿਜਲੀ ਉਤਪਾਦਨ ਲਈ ਕੋਲਾ ਨਾ ਹੋਣ ਦੀ ਕਈ ਵਾਰ ਦੁਹਾਈ ਪਾ ਚੁਕੇ ਹਨ| ਓਹਦਰ ਕਿਸਾਨ ਮਜਦੂਰ ਸੰਗਰਸ਼ ਕਮੇਟੀ ਅੰਮ੍ਰਿਤਸਰ ਵਲੋਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮਾਲ ਗੱਡੀਆਂ ਦੀ ਆਮਦ ਲਈ ਬਿਆਸ ਤੋਂ ਤਰਨਤਾਰਨ ਰਾਹੀਂ ਬਦਲਵਾਂ ਰੂਟ ਰੇਲਵੇ ਕੋਲ ਮੌਜੂਦ ਹੈ।ਇਸ ਕਰਕੇ ਦੇਵੀਦਾਸਪੁਰਾ,ਅੰਮ੍ਰਿਤਸਰ ਵਿਖੇ ਰੇਲਵੇ ਟਰੈਕ ‘ਤੇ ਧਰਨਾ ਜਾਰੀ ਰਹੇਗਾ। ਪਰ ਰਾਹਤ ਦੀ ਗੱਲ ਹੈ ਕਿ ਇਸੇ ਜਥੇਬੰਦੀ ਵਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਬਸਤੀ ਟੈਂਕਾਂ ਵਾਲੀ ਵਿਖੇ ਰੇਲਵੇ ਟਰੈਕ ‘ਤੇ ਚੱਲ ਰਿਹਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।
ਉਥੋਂ ਰੇਲਵੇ ਟਰੈਕ ਖਾਲੀ ਕਰਨ ਦਾ ਫੈਸਲਾ ਲਿਆ ਹੈ।ਦਸ ਦੇਈਏ ਕਿ ਪੰਜਾਬ ਵਿਚ ਕਿਸਾਨਾਂ ਵਿਰੁੱਧ ਪਾਸ ਹੋਏ ਬਿੱਲ ਕਰਕੇ ਸਰਕਾਰ ਇਸ ਵਿਰੋਧ ਦਾ ਸਾਹਮਣਾ ਕਰ ਰਹੀ ਹੈ |ਕਿਸਾਨ ਭਰਾ ਹੁਣ ਸੰਘਰਸ਼ ਨੂੰ ਹੋਰ ਤੇਜ ਕਰ ਰਹੇ ਹਨ ਤੇ ਉਹ ਇਹਨਾਂ ਬਿੱਲਾ ਨੂੰ ਰੱਦ ਕਰਵਾਉਣ ਦੇ ਵਿਚ ਪੂਰਾ ਜ਼ੋਰ ਲਗਾ ਰਹੇ ਹਨ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
