ਕਿਸਾਨ ਭਰਾਵਾਂ ਦਾ ਸੰਘਰਸ਼ ਸ਼ੁੱਕਰਵਾਰ ਨੂੰ ਆਪਣੇ ਸਿਖਰ ‘ਤੇ ਪਹੁੰਚ ਗਿਆ । ਜਿਸ ਕਾਰਨ ਪੂਰੇ ਹਾਈਵੇ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਇਸ ਦੌਰਾਨ ਮੁਰਥਲ ਦੇ ਪ੍ਰਸਿੱਧ ਸੁਖਦੇਵ ਢਾਬੇ ਨੇ ਕਿਸਾਨਾਂ ਲਈ ਮੁਫਤ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ। ਸੁਖਦੇਵ ਢਾਬੇ ਨੇ ਪੰਜਾਬ ਤੋਂ ਦਿੱਲੀ ਲਈ ਕੂਚ ਕਰ ਰਹੇ ਕਿਸਾਨਾਂ ਨੂੰ ਮੁਫਤ ਭੋਜਨ ਖਵਾਇਆ ਹੈ।
ਇਸ ਪ੍ਰਬੰਧ ਤੋਂ ਕਿਸਾਨ ਵੀ ਬਹੁਤ ਖੁਸ਼ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਹਾਇਤਾ ਨਾਲ ਉਨ੍ਹਾਂ ਦਾ ਵਿਸ਼ਵਾਸ ਵਧਿਆ ਹੈ।ਦੱਸ ਦਈਏ ਕਿ ਸੁਖਦੇਵ ਢਾਬੇ ਨੇ ਕਰੀਬ 2 ਹਜ਼ਾਰ ਕਿਸਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸੁਖਦੇਵ ਢਾਬੇ ਦੇ ਮਾਲਕ ਦਾ ਕਹਿਣਾ ਹੈ ਕਿ ਅੰਨਦਾਤਾ ਤੋਂ ਵੱਡਾ ਦਾਨੀ ਕੋਈ ਨਹੀਂ ਹੈ। ਉਨ੍ਹਾਂ ਕਿਹਾ ਮੁਰਥਲ ਵਿੱਚ ਕਿਸਾਨਾਂ ਨੂੰ ਖਾਣੇ ਦੀ ਕੋਈ ਘਾਟ ਨਹੀਂ ਹੋਏਗੀ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੇ ਦਿੱਲੀ ਵਿੱਚ ਦਾਖਲ ਹੋਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸੇ ਦੌਰਾਨ ਕਿਸਾਨਾਂ ਅਤੇ ਪੁਲਿਸ ਵਾਲਿਆਂ ਵਿਚ ਬਹਿਸ ਵੀ ਹੋਈ ਸੀ। ਕਿਸਾਨਾਂ ਨੇ ਬੀਤੀ ਰਾਤ ਸਿੰਘੂ ਸਰਹੱਦ ‘ਤੇ ਲੰਘਾਈ ਹੈ। ਅੱਜ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਜਾਂ ਫਿਰ ਸਿੰਘੂ ਸਰਹੱਦ ‘ਤੇ ਹੀ ਪ੍ਰਦਰਸ਼ਨ ਜਾਰੀ ਰੱਖਣਗੇ। ਦੱਸ ਦੇਈਏ ਕਿ ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਬੈਠਣ ਦੀ ਇਜ਼ਾਜ਼ਤ ਦਿੱਤੀ ਗਈ ਹੈ, ਪਰ ਕਿਸਾਨ ਅਜੇ ਵੀ ਸਿੰਘੂ ਬਾਰਡਰ ‘ਤੇ ਹਨ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਦਿੱਲੀ ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੱਡੇ ਪੱਧਰ ਤੇ ਲੰਗਰ ਦੀ ਸੇਵਾ ਕਰ ਰਹੀ। ਦੱਸ ਦਈਏ ਕਿ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਿਸਾਨ ਭਰਾ ਦਿੱਲੀ ਚ ਨੇ ਉਨ੍ਹਾਂ ਲਈ ਲੰਗਰ ਦੀ ਸੇਵਾ ਦਿਨ ਰਾਤ ਅਣਮਿੱਥੇ ਸਮੇਂ ਲਈ ਚੱਲੇਗੀ।
