Home / ਤਾਜ਼ਾ ਖਬਰਾਂ / ਕਿਸਾਨਾਂ ਨਾਲ ਅੱਜ ਹੋਣ ਵਾਲੀ ਮੀਟਿੰਗ ਬਾਰੇ ਆਈ ਇਹ ਵੱਡੀ ਖ਼ਬਰ

ਕਿਸਾਨਾਂ ਨਾਲ ਅੱਜ ਹੋਣ ਵਾਲੀ ਮੀਟਿੰਗ ਬਾਰੇ ਆਈ ਇਹ ਵੱਡੀ ਖ਼ਬਰ

ਕੇਂਦਰ ਵੱਲੋਂ ਖੇਤੀ ਬਿੱਲਾਂ ਦੇ ਰੋਸ ਵਿੱਚ ਮੋਰਚਾ ਲਗਾਤਾਰ ਜਾਰੀ ਹੈ। ਅੱਜ ਸ਼ਾਮ 7 ਵਜੇ ਕਿਸਾਨ ਜੱਥੇਬੰਦੀਆਂ ਦੀ ਅਮਿਤ ਸ਼ਾਹ ਨਾਲ ਜੋ ਮੀਟਿੰਗ ਹੋਈ ਓਹ ਵੀ ਪਹਿਲ਼ੀਆਂ ਮੀਟਿੰਗਾਂ ਵਾਂਗ ਬੇਸਿੱਟਾ ਰਹੀ ਹੈ। ਇਸਦੇ ਨਾਲ ਹੀ 6ਵੇਂ ਦੌਰ ਦੀ ਮੀਟਿੰਗ ਜੋ ਕਿ ਕੱਲ੍ਹ 9 ਦਸੰਬਰ ਨੂੰ ਹੋਣ ਵਾਲੀ ਸੀ ਉਸਨੂੰ ਵੀ ਕੈਂਸਲ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਕਿਸਾਨਾਂ ਵੱਲੋਂ ਅੱਜ ਸ਼ਾਮ ਨੂੰ 7 ਵਜੇ ਅਮਿਤ ਸ਼ਾਹ ਦੇ ਘਰ ਹੋਣ ਵਾਲੀ ਮੀਟਿੰਗ ਦੀ ਆਖ਼ਰੀ ਸਮੇਂ ‘ਤੇ ਮੀਟਿੰਗ ਦੀ ਥਾਂ ਬਦਲੀ ਗਈ ਹੈ। ਜੋ ਕਿ ਉਸ ਤੋਂ ਬਾਅਦ ICAR ਦੇ ਗੈਸਟ ਹਾਊਸ ‘ਚ ਹੋਈ ਸੀ ।ਦੱਸ ਦਈਏ ਕਿ ਸ਼ਾਹ ਨਾਲ ਮੁਲਾਕਾਤ ਤੋਂ ਪਹਿਲਾਂ ਮੰਗਲਵਾਰ ਨੂੰ ਕਿਸਾਨ ਨੇਤਾਵਾਂ ਨੇ ‘ਭਾਰਤ ਬੰਦ’ ਦੇ ਸਫਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਤਾਂ ਉਹ ਆਪਣੀਆਂ ਮੰਗਾਂ ‘ਤੇ ਸਿਰਫ ਹਾਂ ਜਾਂ ਨਾਂਹ ਮੰਗਣਗੇ।

ਕਿਸਾਨ ਆਗੂ ਆਰ.ਐੱਸ. ਮਾਨਸਾ ਨੇ ਸਿੰਘੂ ਸਰਹੱਦ ‘ਤੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ,’ ‘ਇਸ ਵਿਚ ਕੋਈ ਵਿੱਚ ਦਾ ਰਸਤਾ ਨਹੀਂ ਹੈ। ਅੱਜ ਦੀ ਬੈਠਕ ਵਿਚ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿਰਫ ‘ਹਾਂ’ ਜਾਂ ‘ਨਹੀਂ’ ਵਿਚ ਜਵਾਬ ਦੇਣ ਲਈ ਕਹਾਂਗੇ। ਕਿਸਾਨ ਪਿੱਛਲੇ 12 ਦਿਨਾਂ ਤੋਂ ਦਿਲੀ ਡਟੇ ਹੋਏ ਹਨ। ਹਜ਼ਾਰਾਂ ਕਿਸਾਨ ਆਪਣੇ ਟਰੈਕਟਰਾਂ ਟਰਾਲੀਆਂ ਵਿੱਚ ਰਾਤ ਕੱਟ ਰਹੇ ਹਨ। ਠੰਡੇ ਮੌਸਮ ਦੌਰਾਨ ਵੀ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ। ਸਿੰਘੂ, ਟਕਰੀ, ਗਾਜੀਪੁਰ ਅਤੇ ਚਿੱਲਾ ਸਰਹੱਦਾਂ ‘ਤੇ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ, ਜਿਨ੍ਹਾਂ ਨੂੰ ਵਿਰੋਧੀ ਧਿਰ ਦਾ ਸਮਰਥਨ ਵੀ ਮਿਲ ਰਿਹਾ ਹੈ।ਦੱਸਣਯੋਗ ਹੈ ਕਿ ਅਮਿਤ ਸ਼ਾਹ ਨਾਲ ਕੀਤੀ ਜਾਣ ਵਾਲੀ ਮੀਟਿੰਗ ਵਿੱਚ 13 ਕਿਸਾਨ ਆਗੂਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਜਿੰਨ੍ਹਾਂ ‘ਚ ਰਾਕੇਸ਼ ਟਿਕੈਤ ਯੂ.ਪੀ, ਗੁਰਨਾਮ ਸਿੰਘ ਚੜੂਲੀ ਹਰਿਆਣਾ, ਹਰਨਨ ਮੁੱਲਾ ਬੰਗਾਲ, ਸ਼ਿਵਕੁਮਾਰ ਕੱਕਾ ਮੱਧ ਪ੍ਰਦੇਸ਼, ਬਲਬੀਰ ਸਿੰਘ ਰਾਜੇਵਾਲ, ਪੰਜਾਬ, ਜਗਜੀਤ ਸਿੰਘ ਡੱਲੇਵਾਲ ਪੰਜਾਬ, ਰੂਦਰ ਸਿੰਘ ਮਾਨਸਾ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਰਾਏ, ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨ ਪਾਲ, ਬਲਵੰਤ ਸਿੰਘ ਸੰਧੂ ਅਤੇ ਬੁੱਧ ਸਿੰਘ ਮਾਨਸਾ ਸ਼ਾਮਲ ਹੋਣਗੇ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.