ਦੱਸ ਦਈਏ ਕਿ ਅੱਜ ਸਿੱਧੂ ਮੂਸੇ ਨੇ ਮਾਨਸਾ ਤੋਂ ਕੇਂਦਰ ਨੂੰ ਵਾਰਨਿੰਗ ਦੇ ਦਿੱਤੀ ਹੈ ਆਉ ਦੇਖਦੇ ਹਾ ਵੀਡੀਓ ਚ ਕੀ ਕਿਹਾ ਉਨ੍ਹਾਂ ਨੇ। ਦੱਸ ਦਈਏ ਕਿ ਅੱਜ ਪੰਜਾਬ ਚ ਵੱਖ ਵੱਖ ਥਾਈ ਪੰਜਾਬ ਬੰਦ ਹੈ। ਦੱਸ ਦਈਏ ਕਿ ਪੰਜਾਬ ਵਿਚ ਪਿੰਡਾਂ ਦੇ ਮੈਡੀਕਲ ਸਟੋਰ ਅਤੇ ਹੋਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਪੂਰੀ ਤਰ੍ਹਾਂ ਬੰਦ ਕੀਤੀਆਂ ਗਈਆਂ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇ ਕਿਸਾਨ ਨਹੀਂ ਤੇ ਕੁਝ ਵੀ ਨਹੀਂ। ਦੱਸ ਦਈਏ ਕਿ ਪੰਜਾਬ ਦੇ ਸਾਰੇ ਗਾਇਕ ਇਸ ਸਮੇ ਪੰਜਾਬ ਚ ਥਾਂ ਥਾ ਨੌਜਵਾਨਾਂ ਨਾਲ ਧਰਨੇ ਲਾਏ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਜਨਸੰਘ ਦੇ ਜਨਕ ਰਹੇ ਪੰਡਤ ਦੀਨਦਿਆਲ ਉਪਾਧਿਆਏ ਦੀ ਜਯੰਤੀ ਮੌਕੇ ਭਾਜਪਾ ਦੇ ਵਰਕਰਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰੋਨਾ ਦੌਰ ‘ਚ ਪਾਰਟੀ ਵਰਕਰਾਂ ਨੇ ਲੋਕਾਂ ਦੀ ਸੇਵਾ ਕੀਤੀ, ਕੁਝ ਨੂੰ ਵੀ ਕਰੋਨਾ ਹੋਇਆ ਅਤੇ ਕੁਝ ਦੀ ਜਿੰਦਗੀ ਵੀ ਚੱਲੀ ਗਈ। ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਇਕ ਵਾਰ ਫਿਰ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਵਿ ਰੋ ਧੀ ਧਿਰ ‘ਤੇ ਨਿਸ਼ਾਨਾ ਸਾਧਿਆ। ਉੱਧਰ ਦੂਜੇ ਪਾਸੇ ਦੱਸ ਦਈਏ ਮੋਦੀ ਨੇ ਧਰਨਾ ਵਾਲੇ ਲੋਕਾਂ ਨੂੰ ਝੂਠੇ ਦੱਸਿਆ ਹੈ। ਖੇਤੀਬਾੜੀ ਬਿੱਲ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਕਿਹਾ ਕਿ ਬੀਤੇ ਦਿਨੀਂ ਸਾਡੀ ਸਰਕਾਰ ਨੇ ਨੌਜਵਾਨਾਂ ਅਤੇ ਕਿਸਾਨਾਂ ਲਈ ਇਤਿਹਾਸਕ ਫੈਸਲੇ ਕੀਤੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਲੋਕਾਂ ਦੇ ਜੀਵਨ ‘ਚ ਸਰਕਾਰ ਜਿੰਨਾ ਘੱਟ ਦਖ਼ਲ ਦੇਵੇਗੀ, ਓਨਾ ਬਿਹਤਰ ਹੋਵੇਗਾ। ਆਜ਼ਾਦੀ ਦੇ ਕਈ ਸਾਲ ਬਾਅਦ ਤੱਕ ਕਿਸਾਨਾਂ ਦੇ ਨਾਂ ਕਈ ਨਾਅਰੇ ਲੱਗੇ ਪਰ ਉਨ੍ਹਾਂ ਦੇ ਨਾਅਰੇ ਖੋਖਲ੍ਹੇ ਸਨ।
ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਬਿੱਲ ਨਾਲ ਛੋਟੇ ਕਿਸਾਨਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਹੁਣ ਕਿਸਾਨ ਆਪਣੀ ਮਰਜ਼ੀ ਨਾਲ ਕਿਤੇ ਵੀ ਫਸਲ ਵੇਚਣ, ਜਿੱਥੇ ਕਿਸਾਨ ਨੂੰ ਵੱਧ ਕੀਮਤ ਮਿਲੇਗੀ, ਉਹ ਉੱਥੇ ਵੇਚ ਸਕੇਗਾ। ਭਾਜਪਾ ਦੇ ਵਰਕਰਾਂ ਨੂੰ ਆਸਾਨ ਭਾਸ਼ਾ ‘ਚ ਕਿਸਾਨਾਂ ਨੂੰ ਸਮਝਣਾ ਹੋਵੇਗਾ। ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਝੂਠ ਬੋਲਿਆ, ਹੁਣ ਉਹ ਕਿਸਾਨ ਦੇ ਮੋਢੇ ‘ਤੇ ਬੰਦੂਕ ਰੱਖ ਕੇ ਚੱਲ ਰਹੇ ਹਨ, ਇਹ ਲੋਕ ਝੂਠ ਫੈਲਾ ਕੇ ਕਿਸਾਨ ਨੂੰ ਵਰਗਲਾ ਰਹੇ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
