Home / ਤਾਜ਼ਾ ਖਬਰਾਂ / ਕਿਸਾਨਾਂ ਦੇ ਨਾਂ ‘ਤੇ ਰੇਲ ਗੱਡੀ ਵਿੱਚੋਂ ਮੰਗ ਰਿਹਾ ਸੀ ਪੈਸੇ, ਚੜ੍ਹ ਗਿਆ ਕਿਸਾਨਾਂ ਦੇ ਧੱਕੇ

ਕਿਸਾਨਾਂ ਦੇ ਨਾਂ ‘ਤੇ ਰੇਲ ਗੱਡੀ ਵਿੱਚੋਂ ਮੰਗ ਰਿਹਾ ਸੀ ਪੈਸੇ, ਚੜ੍ਹ ਗਿਆ ਕਿਸਾਨਾਂ ਦੇ ਧੱਕੇ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ ਪਰ ਕਈ ਅਜਿਹੇ ਲੋਕ ਹਨ ਜੋ ਕਿਰਤ ਕਰਨਾ ਤਾਂ ਦੂਰ ਦੀ ਗੱਲ ਸਗੋਂ ਲੋਕਾਂ ਤੋਂ ਕਿਸੇ ਨਾ ਕਿਸੇ ਬਹਾਨੇ ਪੈਸੇ ਮੰਗ ਕੇ ਆਪ ਐ ਸ਼ ਪ੍ਰ ਸ ਤੀ ਕਰਦੇ ਹਨ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਸਬਾ ਸਰਹਿੰਦ ਵਿਖੇ ਟਰੇਨ ਵਿਚੋਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿਸਾਨੀ ਅੰਦੋਲਨ ਦੇ ਨਾਮ ਤੇ ਯਾਤਰੀਆਂ ਤੋਂ ਪੈਸੇ ਇਕੱਠੇ ਕਰ ਰਿਹਾ ਸੀ।

ਇਹ ਵਿਅਕਤੀ ਲੋਕਾਂ ਨੂੰ ਕਹਿ ਰਿਹਾ ਸੀ ਕਿ ਕਿਸਾਨੀ ਸੰਘਰਸ਼ ਦੇ ਸੰਬੰਧ ਵਿਚ ਲੰਗਰ ਲਗਾਇਆ ਜਾਣਾ ਹੈ। ਰੇਲਵੇ ਦੇ ਇਕ ਮਕੈਨਿਕ ਨੇ ਵੀ ਯਾਤਰੀਆਂ ਨਾਲ ਇਸ ਸੰਬੰਧ ਵਿਚ ਗੱਲ ਕੀਤੀ ਕਿ ਇਹ ਆਖਦਾ ਕਿਸਾਨੀ ਸੰਘਰਸ਼ ਦੇ ਨਾਂ ਤੇ ਲੰਗਰ ਲਗਾਏ ਜਾਣ ਲਈ ਪੈਸੇ ਇਕੱਠੇ ਕਰ ਰਿਹਾ ਹੈ। ਇਸ ਤਰ੍ਹਾਂ ਹੀ ਗੱਲ ਫੈਲਣ ਨਾਲ ਇਕ ਵਿਅਕਤੀ ਨੇ ਰੇਲਵੇ ਟਰੈਕ ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁੱਛ ਲਿਆ। ਕੀ ਤੁਹਾਡਾ ਕੋਈ ਬੰਦਾ ਲੰਗਰ ਲਈ ਮਾਇਆ ਇਕੱਠੀ ਕਰ ਰਿਹਾ ਹੈ?

ਕਿਸਾਨਾਂ ਦੁਆਰਾ ਨਾਂਹ ਵਿੱਚ ਉੱਤਰ ਦਿੱਤੇ ਜਾਣ ਤੋਂ ਬਾਅਦ ਇਸ ਵਿਅਕਤੀ ਨੇ ਕਿਸਾਨਾਂ ਨੂੰ ਨਾਲ ਲਿਜਾ ਕੇ ਪੈਸੇ ਇਕੱਠੇ ਕਰ ਰਿਹਾ ਬੰਦਾ ਫੜਾ ਦਿੱਤਾ। ਫੜੇ ਜਾਣ ਤੇ ਪਤਾ ਲੱਗਾ ਕਿ ਇਸ ਵਿਅਕਤੀ ਨੇ ਦਾਰੂ ਪੀਤੀ ਹੋਈ ਹੈ। ਇਹ ਵਿਅਕਤੀ ਮਿੰਨਤਾਂ ਤਰਲੇ ਕਰਨ ਲੱਗਾ ਅਤੇ ਆਪਣੀ ਗ਼ਲਤੀ ਵੀ ਮੰਨੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਵਿਅਕਤੀ ਦੇ 2 ਸਾਥੀ ਹੋਰ ਵੀ ਸਨ ਪਰ ਫੜਿਆ ਉਹ ਇਕੱਲਾ ਹੀ ਗਿਆ ਹੈ। ਇਸ ਵਿਅਕਤੀ ਨੇ ਦਾੜ੍ਹੀ ਕੇਸ ਰੱਖੇ ਹੋਏ ਹਨ।

ਉਸ ਤੋਂ ਮਿਲੇ ਆਧਾਰ ਕਾਰਡ ਤੋਂ ਪਤਾ ਲੱਗਦਾ ਹੈ ਕਿ ਉਹ ਮੋਗਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਹ ਧਰਨਾ ਦੇ ਰਹੇ ਕਿਸਾਨਾਂ ਨਾਲ ਨਾਅਰੇ ਲਗਾ ਰਿਹਾ ਸੀ। ਉਸ ਸਮੇਂ ਉਸ ਨਾਲ ਉਸ ਦੇ 2 ਹੋਰ ਸਾਥੀ ਵੀ ਸਨ। ਕਿਸਾਨਾਂ ਦਾ ਮੰਨਣਾ ਹੈ ਕਿ ਅਜਿਹੇ ਵਿਅਕਤੀਆਂ ਦੀਆਂ ਕਰਤੂਤਾਂ ਕਾਰਨ ਕਿਸਾਨੀ ਸੰਘਰਸ਼ ਨੂੰ ਢਾਹ ਲੱਗ ਰਹੀ ਹੈ। ਇਸ ਵਿਅਕਤੀ ਨੂੰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਜਿਹੇ ਵਿਅਕਤੀਆਂ ਦੀਆਂ ਕਰਤੂਤਾਂ ਕਾਰਨ ਕਈ ਵਾਰ ਕੋਈ ਲੋੜਵੰਦ ਵੀ ਮਦਦ ਤੋਂ ਵਾਂਝਾ ਰਹਿ ਜਾਂਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਸਿੰਘੂ ਬਾਰਡਰ ਉੱਤੇ ਪੁੱਜਿਆ ਇਹ ਨੌਜਵਾਨ ਅੜ ਗਿਆ ਕਹਿੰਦਾ ਮੈਂ ਕੰਗਣਾ ਨਾਲ ਵਿਆਹ ਕਰਾਉਣਾ

ਜਿਵੇ ਕਿ ਸਾਰੇ ਹੀ ਜਾਂਦੇ ਹਨ ਕਿ ਕਿਸਾਨ ਅੰਦੋਲਨ ਨੂੰ ਚਲਦੇ ਲੰਬਾ ਸਮਾਂ ਹੋਗਿਆ |ਦਿਨ …

Leave a Reply

Your email address will not be published. Required fields are marked *