ਪੰਜਾਬ ਦੇ ਕਾਹਲਵਾਂ ਵਿਚ ਜੰਮਿਆ ਇਕ ਸਾਧਾਰਣ ਜੇਹਾ ਮੁੰਡਾ ਸੁੱਖਾ ਕਾਹਲਵਾਂ ਜੋ ਕਿ ਜਵਾਨੀ ਵੇਲੇ ਪੁਲਿਸ ਨੂੰ ਲੋੜੀਂਦਾ ਹੋ ਗਿਆ।ਅਖੀਰ ਉਹ ਕਿਹੜੇ ਕਾਰਣ ਸੀ ਜਿਨ੍ਹਾਂ ਦੇ ਕਰਕੇ ਸੁੱਖਾ ਕਾਹਲਵਾਂ ਆਪਣੀ ਹੱਸਦੀ ਜਿੰਦਗੀ ਨੂੰ ਛੱਡ ਕੇ ਅ ਪਰਾਧ ਦੀ ਦੁਨੀਆ ਵਿਚ ਆ ਗਿਆ |ਇਸ ਬਾਰੇ ਡੈਲੀ ਪੋਸਟ ਦੀ ਟੀਮ ਸੁੱਖਾ ਕਾਹਲਵਾਂ ਦੇ ਪਿੰਡ ਕਾਹਲਵਾਂ ਵਿਚ ਪੁੱਜੀ ਤੇ ਓਹਨਾ ਨੇ ਲੋਕਾਂ ਤੋਂ ਸੁੱਖਾ ਬਾਰੇ ਪੁੱਛਗਿੱਛ ਕੀਤੀ |ਬਹੁਤ ਸਾਰੇ ਲੋਕਾਂ ਦਾ ਏਹ੍ਹ ਹੀ ਕਹਿਣਾ ਸੀ ਕਿ ਕੋਈ ਜੰਮਦਾ ਹੀ ਤਾ ਇਸ ਰਸਤੇ ਤੇ ਨਹੀਂ ਪੈ ਜਾਂਦਾ ਕੋਈ ਤਾ ਕਾਰਣ ਹੁੰਦੇ ਨੇ ਜਿਸਦੇ ਕਰਕੇ ਸੁੱਖੇ ਨੇ ਵੀ ਏਹ੍ਹ ਰਸਤਾ ਚੁਣਿਆ। ਦੱਸ ਦੇਈਏ ਕਿ ਸੁੱਖਾ ਨੂੰ ਉਸਦੇ ਹੀ ਜਿਗਰੀ ਯਾਰ ਵਿੱਕੀ ਗੌਂਡਰ ਨੇ ਹੀ ਵਿਚ ਸੜਕ ਦੇ ਗੋ ਲੀਆਂ ਮਾ ਰ ਕੇ ਖ਼ ਤਮ ਕਰ ਦਿੱਤਾ ਸੀ |ਸੁੱਖਾ ਦੀ ਜਿੰਦਗੀ ਤੇ ਇਕ ਫਿਲਮ ਵੀ ਬਣ ਰਹੀ ਹੈ।
ਜੋ ਕਿ ਜਲਦੀ ਹੀ ਸਿਨੇਮਾ ਘਰਾਂ ਵਿਚ ਲੱਗ ਜਾਵੇਗੀ |ਲੋਕਾਂ ਦਾ ਕਹਿਣਾ ਹੈ ਕਿ ਸੁੱਖਾ ਕਾਹਲਵਾਂ ਇਕ ਵਧੀਆ ਇਨਸਾਨ ਸੀ ਤੇ ਉਹ ਗ਼ ਲਤ ਕੰਮਾਂ ਵਿਚ ਨਹੀਂ ਸੀ |ਓਹਨਾ ਕਿਹਾ ਉਹ ਹਮੇਸ਼ਾ ਹੱਸਦਾ ਹੀ ਰਹਿੰਦਾ ਸੀ |ਓਹਨਾ ਕਿਹਾ ਕਿ ਸਾਨੂ ਨਹੀਂ ਸੀ ਪਤਾ ਉਹ ਬਾਹਰ ਕਿਧਰੇ ਰਹਿੰਦਾ ਪਰ ਉਸਦਾ ਸੁਬਾਹ ਵੀ ਬਹੁਤ ਚੰਗਾ ਸੀ |ਓਹਨਾ ਨੇ ਕਿਹਾ ਪੈਸੇ ਧੇਲੇ ਦੀ ਵੀ ਕੋਈ ਕਮੀ ਨਹੀਂ ਸੀ ਜਿਸਦੇ ਕਰਕੇ ਉਹ ਇਸ ਸੰਗਤ ਵਿਚ ਪਿਆ|
ਇਹ ਤਾ ਹੁਣ ਫਿਲਮ ਦੇ ਆਉਣ ਤੇ ਹੀ ਪਤਾ ਲਗੇਗਾ ਕਿ ਸੁੱਖੇ ਦੇ ਕਿਰਦਾਰ ਨੂੰ ਫਿਮਲ ਦੇ ਵਿਚ ਕਿਸ ਤਰਾਂ ਫਿਲਮਾਇਆ ਗਿਆ ਹੈ |ਇਸ ਫਿਲਮ ਦੇ ਵਿਚ ਜੈ ਰੰਧਾਵਾ ਸੁੱਖੇ ਦਾ ਕਿਰਦਾਰ ਨਿਭਾਉਂਦੇ ਨਜਰ ਆਉਣਗੇ |ਪਿੰਡ ਦੇ ਲੋਕ ਨੇ ਏਹ੍ਹ ਵੀ ਕਹਿਣਾ ਹੈ ਜਦੋ ਸੁੱਖਾ ਇਸ ਦੁਨੀਆ ਤੋਂ ਗਿਆ ਤਾਂ ਸਾਰੇ ਪਿੰਡ ਨੇ ਬਹੁਤ ਸੋਗ ਮਨਾਇਆ ਸੀ |ਜੇ ਲੋਕ ਉਸਨੂੰ ਪਿਆਰ ਕਰਦੇ ਸੀ ਤਾ ਹੀ ਓਹਨਾ ਨੇ ਸੋਗ ਮਨਾਇਆ |
