ਇਸ ਵੇਲੇ ਇੱਕ ਵੱਡੀ ਖ਼ਬਰ ਆ ਰਹੀ ਹੈ। ਤਾਜ਼ਾ ਖ਼ਬਰ ਅਡਾਨੀ ਨਾਲ ਜੁੜੀ ਹੈ। ਲਗਾਤਾਰ ਕਿਸਾਨੀ ਘੋਲ ਦੇ ਚੱਲਦਿਆਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਘਾਟਾ ਪੈ ਰਿਹਾ ਹੈ ਅਤੇ ਉਹਨਾਂ ਦੀਆਂ ਕਿਸਾਨ ਮਾਰੋ ਨੀਤੀਆਂ ਉਜਾਗਰ ਹੋ ਰਹੀਆਂ ਹਨ। ਹੁਣ ਅਡਾਨੀ ਨੂੰ ਵੀ ਇਸੇ ਕੜੀ ਤਹਿਤ ਘਾਟਾ ਪੈ ਰਿਹਾ ਹੈ।ਦੱਸ ਦਈਏ ਕਿ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੁਲ ਸੰਪਤੀ ਸੋਮਵਾਰ ਨੂੰ 1.55 ਅਰਬ ਡਾਲਰ ਘੱਟ ਗਈ। ਇਸ ਕਾਰਨ ਸਮੂਹ ਦੀਆਂ 6 ਸੂਚੀਬੱਧ ਕੰਪਨੀਆਂ ਵਿਚੋਂ 3 ਦੇ ਸ਼ੇਅਰਾਂ ਵਿਚ ਗਿਰਾਵਟ ਰਹੀ।
ਕੰਪਨੀ ਦੇ ਸ਼ੇਅਰਾਂ ਵਿਚ ਗਿਰਾਵਟ ਦੇ ਕਾਰਨ ਜਿਥੇ ਉਹ ਪਹਿਲਾਂ ਹੀ ਏਸ਼ੀਆ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਦੂਜੇ ਤੋਂ ਤੀਜੇ ਨੰਬਰ ‘ਤੇ ਖਿਸਕ ਗਏ ਸਨ। ਉਥੇ ਜਾਇਦਾਦ ‘ਚ ਹੋਰ ਗਿਰਾਵਟ ਦੇ ਕਾਰਨ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚੋਂ ਵੀ ਦੋ ਸਥਾਨ ਖਿਸਕ ਗਏ ਹਨ।ਦੱਸ ਦਈਏ ਕਿ ਬਲੂਮਬਰਗ ਬਿਲੀਨੀਅਰ ਇੰਡੈਕਸ ਅਨੁਸਾਰ ਅਡਾਨੀ ਦੀ ਕੁਲ ਸੰਪਤੀ ਹੁਣ 62.2 ਬਿਲੀਅਨ ਡਾਲਰ ਰਹਿ ਗਈ ਹੈ।ਇਸਦੇ ਨਾਲ ਹੀ ਉਹ ਅਮੀਰ ਦੀ ਸੂਚੀ ਵਿਚ 15 ਵੇਂ ਤੋਂ 17 ਵੇਂ ਨੰਬਰ ‘ਤੇ ਗਏ ਹਨ। ਇਕ ਸਮੇਂ ਉਸ ਦੀ ਕੁਲ ਜਾਇਦਾਦ 77 ਅਰਬ ਡਾਲਰ ਤੱਕ ਪਹੁੰਚ ਗਈ ਸੀ। ਇਸ ਸਾਲ ਉਸਦੀ ਕੁਲ ਜਾਇਦਾਦ 28.4 ਬਿਲੀਅਨ ਵਧੀ ਹੈ।
ਸੋਮਵਾਰ ਨੂੰ ਅਡਾਨੀ ਗਰੁੱਪ ਦੀਆਂ 6 ਸੂਚੀਬੱਧ ਕੰਪਨੀਆਂ ਵਿਚੋਂ 3 ਦੇ ਸ਼ੇਅਰ ਡਿੱਗੇ। ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ਵਿਚ 2.90%, ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰਾਂ ਵਿਚ 2.52 ਪ੍ਰਤੀਸ਼ਤ ਅਤੇ ਅਡਾਨੀ ਟੋਟਲ ਗੈਸ ਦੇ ਸ਼ੇਅਰਾਂ ਵਿਚ 5 ਪ੍ਰਤੀਸ਼ਤ ਦੀ ਗਿਰਾਵਟ ਆਈ।ਦੱਸ ਦਈਏ ਕਿ ਦੂਜੇ ਪਾਸੇ ਅਡਾਨੀ ਐਂਟਰਪ੍ਰਾਈਜਜ਼ ਦੇ ਸ਼ੇਅਰਾਂ ਵਿਚ 0.44%, ਅਡਾਨੀ ਪੋਰਟਸ (APSEZ) ਵਿੱਚ 0.55% ਅਤੇ ਅਡਾਨੀ ਪਾਵਰ ਦੇ ਸ਼ੇਅਰਾਂ ਵਿੱਚ 1.16% ਦੀ ਤੇਜ਼ੀ ਆਈ। ਬਲੂਮਬਰਗ ਬਿਲੀਨੀਅਰਸ ਇੰਡੈਕਸ ਅਨੁਸਾਰ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ (ਆਰਆਈਐਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ 12 ਵੇਂ ਸਥਾਨ ‘ਤੇ ਹਨ। ਸੋਮਵਾਰ ਨੂੰ ਰਿਲਾਇੰਸ ਦੇ ਸ਼ੇਅਰਾਂ ਦੀ ਗਿਰਾਵਟ ਨੇ ਉਸਦੀ ਨੈੱਟਵਰਥ 79.6 ਕਰੋੜ ਡਾਲਰ ਘਟਾ ਦਿੱਤੀ।ਉਹ 79.2 ਅਰਬ ਡਾਲਰ ਦੀ ਕੁਲ ਸੰਪਤੀ ਨਾਲ ਏਸ਼ੀਆ ਵਿਚ ਪਹਿਲੇ ਸਥਾਨ ਤੇ ਹੈ।
ਦੱਸ ਦਈਏ ਕਿ ਫਰਾਂਸ ਦੇ ਕਾਰੋਬਾਰੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਲਗਸਾਮਾਨ ਕੰਪਨੀ LVMH Moët Hennessy ਦੇ ਚੇਅਰਮੈਨ ਆਫ ਚੀਫ ਐਗਜ਼ੀਕਿਊਟਿਵ ਬਰਨਾਰਡ ਅਰਨਾਲਟ (174 ਅਰਬ ਡਾਲਰ) ਨਾਲ ਤੀਜੇ ਨੰਬਰ ‘ਤੇ ਹਨ। ਮਾਈਕ੍ਰੋਸਾੱਫਟ ਦੇ ਸਹਿ-ਸੰਸਥਾਪਕ ਬਿਲ ਗੇਟਸ (146 ਅਰਬ ਡਾਲਰ) ਨਾਲ ਇਸ ਸੂਚੀ ਵਿਚ ਚੌਥੇ ਨੰਬਰ ‘ਤੇ ਹਨ।
