ਲੁਧਿਆਣਾ ਦੀ ਦਰਸ਼ਨਾਂ ਰਾਣੀ ਨਾਮ ਦੀ ਔਰਤ ਨੇ ਆਪਣੀ ਹੀ ਪੋਤੀ ਰਾਧੇ ਸ੍ਰੀ ਦੇ ਹੱਥ ਉੱਤੇ ਗਰਮ ਗਰਮ ਤੇਲ ਪਾ ਕੇ ਉਸ ਨੂੰ ਸਾ-ੜ-ਨ ਦੀ ਕੋਸ਼ਿਸ਼ ਕੀਤੀ ਹੈ। ਦਰਸ਼ਨਾਂ ਰਾਣੀ ਦਾਈ ਦਾ ਕੰਮ ਕਰਦੀ ਹੈ। ਉਸ ਨੂੰ ਆਪਣੀ ਪੋਤੀ ਤੋਂ ਨ-ਫ਼-ਰ-ਤ ਹੈ। ਉਸ ਨੂੰ ਆਪਣੇ ਘਰ ਵਿੱਚ ਲੜਕੀ ਦਾ ਜਨਮ ਲੈਣਾ ਪਸੰਦ ਨਹੀਂ ਹੈ। ਉਹ ਚਾਹੁੰਦੀ ਹੈ ਬੱਚੀ ਕਿਸੇ ਨੂੰ ਵੇਚ ਦਿੱਤੀ ਜਾਵੇ। ਅਕਤੂਬਰ 2018 ਵਿੱਚ ਵੀ ਉਸ ਨੇ ਬੱਚੀ ਨੂੰ ਬੰ-ਦ ਕਰ ਲਿਆ ਸੀ ਅਤੇ ਪੁਲਿਸ ਨੇ ਆ ਕੇ ਬੱਚੀ ਨੂੰ ਛੁਡਵਾਇਆ ਸੀ। ਬੱਚੀ ਦੀ ਮਾਂ ਸੰਗੀਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਦਰਸ਼ਨਾਂ ਨੂੰ ਫ-ੜ-ਕੇ ਜੇ-ਲ ਭੇਜ ਦਿੱਤਾ ਹੈ।ਪੀ-ੜ-ਤ ਬੱਚੀ ਦੀ ਮਾਂ ਸੰਗੀਤਾ ਨੇ ਜਾਣਕਾਰੀ ਦਿੱਤੀ ਹੈ ਕਿ 11 ਤਰੀਕ ਨੂੰ 7:30 ਵਜੇ ਸ਼ਾਮ ਨੂੰ ਉਹ ਭਾਂਡੇ ਸਾਫ ਕਰ ਰਹੀ ਸੀ ਕਿ ਉਸ ਦੀ ਸੱਸ ਦਰਸ਼ਨਾ ਰਾਣੀ ਆਈ ਅਤੇ ਉਸ ਦੀ ਬੇਟੀ ਨੂੰ ਚੁੱਕ ਕੇ ਰਸੋਈ ਵਿੱਚ ਲੈ ਗਈ। ਰਸੋਈ ਵਿੱਚ ਉਸ ਨੇ ਬੱਚੀ ਦੇ ਹੱਥ ਤੇ ਸ-ੜ-ਦਾ ਸ-ੜ-ਦਾ ਤੇਲ ਪਾ ਦਿੱਤਾ।
ਬੱਚੀ ਦੇ ਚੀਕਣ ਦੀ ਆਵਾਜ਼ ਸੁਣ ਕੇ ਉਹ ਰਸੋਈ ਵਿੱਚ ਗਈ। ਉਸ ਦੀ ਸੱਸ ਆਪਣੀ ਪੋਤੀ ਨੂੰ ਛੱਡ ਨਹੀਂ ਰਹੀ ਸੀ। ਉਸ ਨੇ ਬੱਚੀ ਨੂੰ ਛੁਡਾ ਕੇ ਆਪਣੇ ਪਤੀ ਨੂੰ ਫੋਨ ਕੀਤਾ। ਜੋ ਡਿਊਟੀ ਤੇ ਸੀ। ਸੰਗੀਤਾ ਦੇ ਦੱਸਣ ਮੁਤਾਬਿਕ ਉਸ ਦੇ ਪਤੀ ਨੇ ਉਸ ਨੂੰ ਤੁਰੰਤ ਹਸਪਤਾਲ ਜਾਣ ਲਈ ਕਿਹਾ ਤਾਂ ਕਿ ਬੱਚੀ ਦਾ ਇ-ਲਾ-ਜ ਕਰਵਾਇਆ ਜਾ ਸਕੇ। ਉਹ ਬੱਚੀ ਨੂੰ ਸਿਵਲ ਹਸਪਤਾਲ ਲੈ ਗਈ। ਜਿੱਥੇ ਡਾਕਟਰਾਂ ਨੇ ਉਸ ਦੀ ਪੱ-ਟੀ ਕੀਤੀ।
ਸੰਗੀਤਾ ਦਾ ਕਹਿਣਾ ਹੈ ਕਿ ਉਸ ਦੀ ਸੱਸ ਦਾਈ ਦਾ ਕੰਮ ਕਰਦੀ ਹੈ। ਉਸ ਨੂੰ ਆਪਣੇ ਘਰ ਵਿੱਚ ਲੜਕੀ ਪੈਦਾ ਹੋਣ ਦਾ ਸ਼ਿ-ਕ-ਵਾ ਹੈ। ਕਈ ਵਾਰ ਉਹ ਬੱਚੀ ਨੂੰ ਵੇਚ ਦੇਣ ਦੀ ਸਲਾਹ ਵੀ ਦੇ ਚੁੱਕੀ ਹੈ। ਸੰਗੀਤਾ ਦੇ ਦੱਸਣ ਮੁਤਾਬਿਕ ਅਕਤੂਬਰ 2018 ਵਿੱਚ ਵੀ ਉਸ ਦੀ ਸੱਸ ਨੇ ਬੱਚੀ ਨੂੰ ਕੱਪੜੇ ਵਿੱਚ ਲ-ਪੇ-ਟ ਕੇ ਕਮਰੇ ਅੰਦਰ ਬੰਦ ਕਰ ਦਿੱਤਾ ਸੀ ਅਤੇ ਪੁਲੀਸ ਨੇ ਉਸ ਨੂੰ ਛੁਡਵਾਇਆ ਸੀ।
ਉਸ ਨੇ ਦਰਸ਼ਨਾਂ ਰਾਣੀ ਤੇ ਸ-ਖ਼-ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਪੀ-ੜ-ਤ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦਰਸ਼ਨਾਂ ਰਾਣੀ ਨੂੰ ਕਾ-ਬੂ ਕਰਕੇ ਜੇ-ਲ੍ਹ ਭੇਜ ਦਿੱਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ