Home / ਤਾਜ਼ਾ ਖਬਰਾਂ / ਕਨੇਡਾ ਸਰਕਾਰ ਨੇ ਦਿਲ ਖੋਲ ਕੀਤਾ ਇਹ ਐਲਾਨ

ਕਨੇਡਾ ਸਰਕਾਰ ਨੇ ਦਿਲ ਖੋਲ ਕੀਤਾ ਇਹ ਐਲਾਨ

ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਜਾਣਕਾਰੀ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਬੀਤੇ ਦਿਨੀਂ 90000 ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਕੈਨੇਡਾ ‘ਚ ਸਿਹਤ ਸੇਵਾਵਾਂ (20000) ਅਤੇ ਹੋਰ ਲੋੜੀਂਦੇ ਕਿੱਤਿਆਂ ਵਿਚ ਕੰਮ ਕਰਦੇ (30000) ਕਾਮਿਆਂ ਅਤੇ 40000 ਸਾਬਕਾ (ਕੈਨੇਡਾ ਵਿਚ ਆਪਣੀ ਪੜ੍ਹਾਈ ਪਾਸ ਕਰ ਚੁੱਕੇ) ਵਿਦੇਸ਼ੀ ਵਿਦਿਆਰਥੀ ਅਰਜ਼ੀ ਦੇ ਸਕਦੇ ਹਨ | ਆਨਲਾਈਨ ਅਪਲਾਈ ਕਰਨ ਦਾ ਸਿਸਟਮ 6 ਮਈ ਤੋਂ ਖੋਲਿ੍ਹਆ ਜਾ ਰਿਹਾ ਹੈ ਜੋ 5 ਨਵੰਬਰ 2021 ਤੱਕ ਖੁੱਲਾ ਰਹੇਗਾ |

ਜਿਸ ਕੈਟੇਗਰੀ ਵਿਚ ਲੋੜੀਂਦੀਆਂ ਵਧ ਤੋਂ ਵਧ ਅਰਜ਼ੀਆਂ ਜਦ ਮਿਲ ਜਾਣਗੀਆਂ ਤਾਂ ਉਸ ਕੈਟੇਗਰੀ ਦਾ ਸਿਸਟਮ ਬੰਦ ਹੋ ਜਾਵੇਗਾ, ਜਿਸ ਦਾ ਭਾਵ ਹੈ ਕਿ ਅਗਰ ਇਕ ਦਿਨ ਵਿਚ ਹੀ ਸਾਰੀਆਂ ਕੈਟੇਗਰੀਆਂ ਵਿਚ ਕੁਲ 90000 ਅਰਜ਼ੀਆਂ ਮਿਲ ਜਾਣਗੀਆਂ ਤਾਂ ਹੋਰ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ | ਜਾਣਕਾਰੀ ਅਨੁਸਾਰ ਸਾਰੀਆਂ ਅਰਜ਼ੀਆਂ ਆਨਲਾਈਨ ਅਪਲਾਈ ਕਰਨ ਦੀ ਸ਼ਰਤ ਰੱਖੀ ਗਈ ਹੈ | ਅਰਜ਼ੀ ਦਾ ਫਾਰਮ ਅਤੇ ਉਸ ਨਾਲ ਲੋੜੀਂਦੇ ਦਸਤਾਵੇਜ਼ (ਕੰਮ ਦਾ ਤਜਰਬਾ, ਭਾਸ਼ਾ ਦੇ ਗਿਆਨ ਦਾ ਸਰਟੀਫਿਕੇਟ ਆਦਿ) ਇਕੋ ਵਾਰੀ ਹੀ ਮੁਕੰਮਲ ਤੌਰ ‘ਤੇ ਫਾਈਲ ਕੀਤੇ ਜਾਣਾ ਜ਼ਰੂਰੀ ਹੈ | ਅਧੂਰੀ ਅਰਜ਼ੀ ਨਹੀਂ ਦਿੱਤੀ ਜਾ ਸਕਦੀ |

ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪੱਕੀ ਇਮੀਗ੍ਰੇਸ਼ਨ ਦੀਆਂ ਇਹ ਅਰਜ਼ੀਆਂ ਸਵੀਕਾਰ ਕਰਨ ਜਾਂ ਇਨਕਾਰ ਕਰਨ ਦੇ ਅਧਿਕਾਰ ਦਿੱਤੇ ਗਏ ਹਨ ਜਿਸ ਕਰਕੇ ਅਧੂਰੀ ਅਰਜ਼ੀ ਦੇ ਦਸਤਾਵੇਜ਼ ਪੂਰੇ ਕਰਨ ਦਾ ਅਰਜ਼ੀਕਰਤਾ ਨੂੰ ਮੌਕਾ ਨਹੀਂ ਦਿੱਤਾ ਜਾ ਸਕਦਾ | ਇਹ ਵੀ ਕਿ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਹਰੇਕ ਅਰਜ਼ੀ ਦਾ ਨਿਪਟਾਰਾ ਛੇ ਕੁ ਮਹੀਨਿਆਂ ਵਿਚ ਕਰ ਦਿੱਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ | ਅਪਲਾਈ ਕਰਨ ਸਮੇਂ ਅਰਜ਼ੀਕਰਤਾ ਕੋਈ ਨੌਕਰੀ ਕਰਦਾ ਹੋਣਾ ਚਾਹੀਦਾ ਹੈ ( ਕਿਸੇ ਹੋਰ ਕਾਰਨ ਦੀ ਛੁੱਟੀ ਨਾ ਲਈ ਹੋਵੇ) ਪਰ ਜਿਸ ਕੰਮ ਦੇ ਤਜਰਬੇ ਦੀ ਸ਼ਰਤ ਪੂਰੀ ਕਰਕੇ ਅਪਲਾਈ ਕੀਤਾ ਜਾ ਰਿਹਾ ਹੋਵੇ, ਅਰਜ਼ੀ ਕਰਨ ਸਮੇਂ ਉਸੇ ਕਿੱਤੇ ਵਿਚ ਕੰਮ ਕਰਦੇ ਹੋਣਾ ਜ਼ਰੂਰੀ ਨਹੀਂ ਹੈ |

ਬੀਤੇ ਕੁਝ ਹਫਤਿਆਂ ਤੋਂ ਦੇਸ਼ ਭਰ ਵਿਚ (ਕੈਨੇਡਾ ਸਰਕਾਰ ਦੇ ਐਲਾਨ ਮੁਤਾਬਿਕ ਆਸਾਨ ਸ਼ਰਤਾਂ ਤਹਿਤ) ਪੱਕੇ ਹੋਣ ਦੀ ਉਡੀਕ ਵਿਚ ਵਿਦੇਸ਼ੀ ਲੋਕ ਆਪਣੇ ਦਸਤਾਵੇਜ਼ ਪੂਰੇ ਕਰਨ ਵਿਚ ਜੁਟੇ ਰਹੇ ਹਨ ਅਤੇ ਸਰਕਾਰ ਦੀ ਐਪਲੀਕੇਸ਼ਨ ਵਾਲੀ ਪੋਰਟ ਖੁੱਲਣ ਦਾ ਬੇਸਬਰੀ ਨਾਲ਼ ਇੰਤਜਾਰ ਕੀਤਾ ਜਾ ਰਿਹਾ ਸੀ | ਇਮੀਗ੍ਰੇਸ਼ਨ ਮਾਮਲਿਆਂ ਦੇ ਕੁਝ ਮਾਹਿਰ ਇਹ ਵੀ ਮੰਨਦੇ ਹਨ ਕਿ 90000 ਅਰਜ਼ੀਆਂ ਦਾ ਟੀਚਾ ਕੁਝ ਦਿਨਾਂ ਵਿਚ ਹੀ ਪੂਰਾ ਹੋ ਜਾਣ ਦੀ ਸੰਭਾਵਨਾ ਹੈ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Leave a Reply

Your email address will not be published. Required fields are marked *