Breaking News
Home / ਤਾਜ਼ਾ ਖਬਰਾਂ / ਕਨੇਡਾ ਵਿੱਚ ਪੰਜਾਬੀਆਂ ਨੇ ਬਣਾਇਆ ਨਵਾਂ ਰਿਕਾਰਡ

ਕਨੇਡਾ ਵਿੱਚ ਪੰਜਾਬੀਆਂ ਨੇ ਬਣਾਇਆ ਨਵਾਂ ਰਿਕਾਰਡ

ਭਾਰਤੀ ਪੰਜਾਬੀ ਪ੍ਰਵਾਸੀਆਂ ਨੇ ਕੈਨੇਡਾ ਵਿਚ ਇਕ ਨਵਾਂ ਰਿਕਾਰਡ ਬਣਾਇਆ ਹੈ। 2019 ਵਿਚ ਕੈਨੇਡਾ ਵੱਲੋਂ ਦਿੱਤੀ ਗਈ ਮਨਜ਼ੂਰੀ ਦੇ ਬਾਅਦ ਕੁੱਲ ਸਥਾਈ ਵਸਨੀਕਾਂ ਵਿਚ ਇਕ ਚੌਥਾਈ ਭਾਰਤੀ ਪ੍ਰਵਾਸੀ ਹਨ। ਪਿਛਲੇ ਸਾਲ 85,2933 ਪ੍ਰਵਾਸੀ ਸਥਾਈ ਵਸਨੀਕ ਬਣੇ, ਜਿਸ ਦੇ ਬਾਅਦ ਭਾਰਤ ਸਥਾਈ ਰਿਹਾਇਸ਼ (ਪੀ.ਆਰ.) ਲਈ ਸਭ ਤੋਂ ਵੱਡਾ ਸਰੋਤ ਬਣ ਗਿਆ ਹੈ। ਜਿਨ੍ਹਾਂ ਚ ਸਭ ਤੋਂ ਜਿਆਦਾ ਗਿਣਤੀ ਪੰਜਾਬੀ ਭਾਈਚਾਰੇ ਦੀ ਹੈ।

ਇਹ ਗਿਣਤੀ ਅਗਲੇ ਚਾਰ ਦੇਸ਼ਾਂ ਦੇ ਲਈ ਪ੍ਰਵਾਸੀ ਵਸਨੀਕਾਂ ਦੀ ਕੁੱਲ ਗਿਣਤੀ ਨਾਲੋਂ ਵੀ ਵੱਧ ਹੈ। ਇਹ ਡਾਟਾ ਸੰਸਦ ਵਿਚ ਪ੍ਹਵਾਸੀਆਂ ‘ਤੇ 2020 ਦੀ ਸਲਾਨਾ ਰਿਪੋਰਟ ਰੱਖਣ ਦੇ ਬਾਅਦ ਸਾਹਮਣੇ ਆਇਆ ਹੈ।ਦੱਸ ਦਈਏ ਕਿ 2017 ਤੋਂ ਭਾਰਤ ਸਭ ਤੋਂ ਵੱਡਾ ਸਰੋਤ ਦੇਸ਼ ਰਿਹਾ ਹੈ, ਜਦੋਂ ਉਸ ਨੇ ਸਥਾਈ ਪ੍ਰਵਾਸੀਆਂ ਨੂੰ ਲੈ ਚੀਨ ਨੂੰ ਪਿੱਛੇ ਛੱਡ ਦਿੱਤਾ ਸੀ। ਭਾਰਤ ਤੋਂ ਕੈਨੇਡਾ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਹਾਲ ਹੀ ਵਿਚ ਵਾਧਾ ਹੋਇਆ ਹੈ। 2018-19 ਦੇ ਵਿਚ ਇਹਨਾਂ ਵਿਚ 20 ਫੀਸਦੀ ਦਾ ਵਾਧਾ ਹੋਇਆ। ਕੈਨੇਡਾ ਦੀ ਸਰਕਾਰ ਕੋਵਡ ਅਤੇ ਦੂਜੀਆਂ ਪਾਬੰਦੀਆਂ ਦੇ ਕਾਰਨ ਤੋਂ ਅਨੁਮਾਨਿਤ ਕਮੀ ਦੇ ਲਈ ਦੇਸ਼ ਵਿਚ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਧਾ ਕਰ ਰਹੀ ਹੈ।

ਭਾਵੇਂਕਿ 2021 ਦੇ ਲਈ ਪਹਿਲਾਂ 3,51,000 ਅਤੇ 2022 ਦੇ ਲਈ 3,60,000 ਸਥਾਈ ਪ੍ਰਵਾਸੀਆਂ ਦੀ ਯੋਜਨਾ ਸੀ ਪਰ ਇਸ ਨੂੰ ਵਧਾ ਕੇ 4,01,000 ਅਤੇ 4,11,000 ਕਰ ਦਿੱਤਾ ਗਿਆ ਹੈ। ਜਦਕਿ 2023 ਦੇ ਲਈ ਇਹ ਸੰਖਿਆ 4,21,000 ਹੈ।ਜਾਣਕਾਰੀ ਅਨੁਸਾਰ ਕੈਨੇਡਾ ਦੇ ਪ੍ਰਵਾਸੀ ਮੰਤਰੀ ਮਾਰਕੋ ਮੇਂਡਿਸਿਨਾ ਨੇ ਇਕ ਬਿਆਨ ਵਿਚ ਕਿਹਾ ਕਿ ਕਰੋੋਨਾ ਤੋਂ ਨਿਕਲਣ ਦੇ ਲਈ ਹੀ ਨਹੀਂ ਸਗੋਂ ਦੇਸ਼ ਦੇ ਥੋੜ੍ਹੇ ਸਮੇਂ ਦੇ ਆਰਥਿਕ ਸੁਧਾਰ ਅਤੇ ਲੰਬੇ ਸਮੇਂ ਦੇ ਆਰਥਿਕ ਵਾਧੇ ਦੇ ਲਈ ਇਹ ਪ੍ਰਵਾਸ ਜ਼ਰੂਰੀ ਹੈ। ਕੈਨੇਡਾ ਦੇ ਲੋਕਾਂ ਨੇ ਦੇਖਿਆ ਹੈ ਕਿ ਕਿਵੇ ਨਵੇਂ ਲੋਕ ਸਾਡੇ ਹੌਸਪੀਟਲ ਅਤੇ ਦੇਖਭਾਲ ਕੇਂਦਰਾਂ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਅਤੇ ਸਾਡੀ ਟੇਬਲ ਤੱਕ ਖਾਣਾ ਲਿਆਉਣ ਵਿਚ ਮਦਦ ਕਰਦੇ ਹਨ।

ਸਾਡੀ ਯੋਜਨਾ ਲੇਬਰ ਵਿਚ ਆ ਰਹੀ ਕਮੀ ਨੂੰ ਤੇਜ਼ੀ ਨਾਲ ਦੂਰ ਕਰੇਗੀ ਅਤੇ ਕੈਨੇਡਾ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇ ਵਿਚ ਬਣਾਈ ਰੱਖਣ ਦੇ ਲਈ ਸਾਡੀ ਆਬਾਦੀ ਨੂੰ ਵਧਾਏਗੀ। ਪ੍ਰਵਾਸ, ਰਫਿਊਜ਼ੀ ਅਤੇ ਸਿਟੀਜਨਸ਼ਿਪ ਕੈਨੇਡਾ ਦੇ ਬਿਆਨ ਦੇ ਮੁਤਾਬਕ, 2018 ਤੋਂ 2019 ਦੇ ਵਿਚ ਕੈਨੇਡਾ ਦੀ ਆਬਾਦੀ ਵਿਚ 1.4 ਫੀਸਦੀ ਦਾ ਵਾਧਾ ਹੋਇਆ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼ੁਰੂਆਤ ਵਿਚ ਕੈਨੇਡਾ ਦੀ ਆਬਾਦੀ ਪੂਰੀ ਤਰ੍ਹਾਂ ਨਾਲ ਇਮੀਗ੍ਰੇਸ਼ਨ ‘ਤੇ ਨਿਰਭਰ ਕਰੇਗੀ ਅਤੇ ਕੈਨੇਡਾ ਨੂੰ ਨੌਜਵਾਨ, ਕੁਸ਼ਲ ਅਤੇ ਕਰਮਚਾਰੀਆਂ ਦੇ ਲਈ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲੇ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।

About Jagjit Singh

Check Also

ਪੂਰੇ ਉੱਤਰੀ ਭਾਰਤ ‘ਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਜੰਮੂ-ਕਸ਼ਮੀਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਪੰਜਾਬ ਦੇ ਵਿਚ ਹੁਣੇ ਹੁਣੇ ਅੱਜ 21 ਤਾਰੀਕ ਤਕਰੀਬਨ 10 ਵੱਜ ਕੇ 21 ਮਿੰਟ ਤੇ …

Leave a Reply

Your email address will not be published. Required fields are marked *