Home / ਦੇਸ਼ ਵਿਦੇਸ਼ / ਕਨੇਡਾ ਵਿਚ ਪੱਕੇ ਹੋਣ ਵਾਲਿਆਂ ਲਈ ਆਈ ਇਹ ਖੁਸ਼ਖਬਰੀ

ਕਨੇਡਾ ਵਿਚ ਪੱਕੇ ਹੋਣ ਵਾਲਿਆਂ ਲਈ ਆਈ ਇਹ ਖੁਸ਼ਖਬਰੀ

ਪੰਜਾਬੀ ਇਕ ਅਜੇਹੀ ਕੌਮ ਹੈ ਜੋ ਸਾਰੇ ਹੀ ਦੇਸ਼ ਵਿਦੇਸ਼ ਵਿਚ ਆਪਣਾ ਨਾਮ ਬਣਾ ਚੁੱਕੀ ਹੈ ਤੇ ਆਪਣੀ ਮੇਹਨਤ ਦੇ ਨਾਲ ਆਪਣੀ ਕਿਰਤ ਕਰਕੇ ਵਧੀਆ ਮੁਕਾਮ ਤੇ ਪੁੱਜ ਚੁਕੇ ਹਨ |ਪਰ ਜੇ ਦੇਖਿਆ ਜਾਵੇ ਤਾ ਪੰਜਾਬੀ ਕੈਨੇਡਾ ਦੇ ਵਿਚ ਬਹੁਤ ਵੱਡੀ ਤਦਾਦਦੇ ਵਿਚ ਰਹਿੰਦੇ ਹਨ ਤੇ ਆਪਣਾ ਵਧੀਆ ਕਮ ਕਰ ਸੈਟਲ ਕਰ ਚੁਕੇ ਹਨ |

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਕਨੇਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਨੇਡਾ ਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਲਈ ਚੰਗੀ ਖਬਰ ਕਰੋਨਾ ਕਾਰਨ ਲੱਗੀ ਤਾਲਾਬੰਦੀ ਤੋਂ ਬਾਅਦ ਕੈਨੇਡਾ ‘ਚ ਕੁਝ ਸਰਕਾਰੀ ਦਫ਼ਤਰ ਖੁਲ੍ਹ ਰਹੇ ਹਨ, ਜਿਨ੍ਹਾਂ ‘ਚ ਇਮੀਗ੍ਰੇਸ਼ਨ ਤੇ ਨਾਗਰਿਕਤਾ ਕੇਸਾਂ ਦੇ ਨਿਪਟਾਰੇ ਲਈ ਸਰਕਰੀ ਦਫਤਰ ਵੀ ਸ਼ਾਮਿਲ ਹਨ।21 ਸਤੰਬਰ ਤੋਂ ਟੋਰਾਂਟੋ ਤੇ ਮਾਂਟਰੀਅਲ ਵਿਖੇ ਪੱਕੀ ਇਮੀਗ੍ਰੇਸ਼ਨ ਦੀਆਂ ਸੇਵਾਵਾਂ, ਨਾਗਰਿਕਤਾ ਦੇਣ ਵਾਲੇ ਦਫਤਰ ਤੇ ਸ਼ਰਾਨਾਰਥੀਆਂ ਦੇ ਕੇਸ ਅਪਲਾਈ ਕਰਨ ਵਾਸਤੇ ਸੇਵਾਵਾਂ ਦੀ ਆਰੰਭਤਾ ਕੀਤੀ ਗਈ ਹੈ। ਭਾਵੇਂਕਿ ਬੀਤੇ ਮਹੀਨਿਆਂ ਦੌਰਾਨ ਕੁਝ ਸੇਵਾਵਾਂ ਆਨਲਾਈਨ ਉਪਲੱਬਧ ਕਰਵਾਈਆਂ ਗਈਆਂ ਸਨ ਪਰ ਅਜੇ ਤੱਕ ਨਿੱਜੀ ਪੇਸ਼ੀ ਵਾਲੀਆਂ ਸਾਰੀਆਂ ਸੇਵਾਵਾਂ ਰੁਕੀਆਂ ਹੋਈਆਂ ਸਨ। ਜਾਣਕਾਰੀ ਅਨੁਸਾਰ ਮਿਸੀਸਾਗਾ ਸਥਿਤ ਇਮੀਗ੍ਰੇਸ਼ਨ ਦਫਤਰ ‘ਚ ਲੰਘੇ ਕਈ ਮਹੀਨਿਆਂ ਤੋਂ ਵਿਆਂਦੜਾ ਦੀਆਂ 13000 ਦੇ ਕਰੀਬ ਅਰਜੀਆਂ ਦਾ ਕੰਮ ਰੁਕਿਆ ਪਿਆ ਹੈ, ਜਿਨ੍ਹਾਂ ਦਾ ਮਿਪਟਾਰਾ ਹੁਣ ਸ਼ੁਰੂ ਹੋ ਚੁੱਕਾ ਹੈ।

ਵਿਦੇਸ਼ੀ ਵਿਦਿਆਰਥੀਆਂ ਦੇ ਸਤੰਬਰ/ਅਕਤੂਬਰ 2020 ‘ਚ ਸ਼ੁਰੂ ਹੋਣ ਵਾਲੇ ਸਮੈਸਟਰ ਵਾਸਤੇ ਅਪਲਾਈ ਕੀਤੀਆਂ ਅਰਜੀਆਂ ਦਾ ਅਧਿਕਾਰੀਆਂ ਵਲੋਂ ਨਿਪਟਾਰਾ ਵੀ ਪਹਿਲ ਦੇ ਅਧਾਰ ‘ਤੇ ਕੀਤਾ ਜਾਣਾ ਜਾਰੀ ਹੈਤਾਂਕਿ ਵਿਦਆਰਥੀ ਆਨਲਾਈਨ ਜਾਂ ਕੈਨੇਡਾ ‘ਚ ਪੁੱਜ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਸਕਣ। ਵਰਕ ਪਰਮਿਟ ਵਾਸਤੇ ਜਿਨ੍ਹਾਂ ਕਾਮਿਆਂ ਦੀ ਐਲ.ਐਮ.ਆਈ.ਏ. ਅਪਲਾਈ ਹੋਈ ਹੈ, ਸਰਵਿਸ ਕੈਨੇਡਾ ਵਲੋਂ ਉਨ੍ਹਾਂ ਅਰਜੀਆਂ ਦਾ ਫੈਸਲਾ ਕਰਨ ਨੂੰ ਦੋ ਕੁ ਮਹੀਨੇ ਤੱਕ ਦਾ ਸਮਾਂ ਲੱਗਾ ਰਿਹਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਪੰਜਾਬ ਸਰਕਾਰ ਨੇ ਜਾਰੀ ਕਰ ਦਿਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ …

Leave a Reply

Your email address will not be published.