ਕਈ ਲੋਕਾਂ ਨੇ ਤਾਂ ਧਨ ਇਕੱਠਾ ਕਰਨ ਨੂੰ ਹੀ ਜ਼ਿੰਦਗੀ ਦਾ ਉਦੇਸ਼ ਬਣਾ ਲਿਆ ਹੈ। ਉਹ ਕਾਨੂੰਨ ਦੀ ਵੀ ਪਰਵਾਹ ਨਹੀਂ ਕਰਦੇ। ਕਈ ਵਾਰ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਉਨ੍ਹਾਂ ਨੂੰ ਜੇ-ਲ ਤੱਕ ਪਹੁੰਚਾ ਦਿੰਦਿਆਂ ਹਨ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਰਹਿਣ ਵਾਲੇ ਪੰਜਾਬੀ ਮੂਲ ਦੇ ਪਤੀ ਪਤਨੀ ਨੂੰ ਕੈਨੇਡਾ ਦੀ ਇੱਕ ਅਦਾਲਤ ਵੱਲੋਂ 10 ਮਈ 2021 ਨੂੰ ਸ-ਜਾ ਸੁਣਾਏ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਤੇ ਦੋ-ਸ਼ ਤੈਅ ਹੋ ਚੁੱਕੇ ਹਨ।
ਪਤੀ ਗੁਰਵਿੰਦਰ ਤੂਰ ਅਤੇ ਪਤਨੀ ਕਿਰਨਦੀਪ ਤੂਰ ਨੂੰ 2 ਦਸੰਬਰ 2017 ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਸੀ.ਬੀ.ਐਸ.ਏ ਵੱਲੋਂ ਕਾ-ਬੂ ਕੀਤਾ ਗਿਆ ਸੀ। ਜਦੋਂ ਇਹ ਇਕ ਕਮਰਸ਼ੀਅਲ ਟਰੱਕ ਰਾਹੀਂ ਅਮਰੀਕਾ ਵਿਚੋਂ ਅਮਰੀਕਾ ਕਨੇਡਾ ਦੇ ਕੂਟਸ ਬਾਰਡਰ ਰਾਹੀਂ ਕੈਨੇਡਾ ਵਿਚ ਦਾਖਲ ਹੋ ਰਹੇ ਸਨ। ਇਨ੍ਹਾਂ ਤੋਂ ਲਗਪਗ 1 ਕੁਇੰਟਲ ਇਤਰਾਜ਼ਯੋਗ ਅ-ਮ-ਲ ਪਦਾਰਥ ਕੋ ਕੀ ਨ ਮਿਲੀ ਸੀ।
ਇਨ੍ਹਾਂ ਪਤੀ ਪਤਨੀ ਨੂੰ 3 ਸਾਲ ਕੈਨੇਡਾ ਦੇ ਅਲਬਰਟਾ ਸੂਬੇ ਦੀ ਸਥਾਨਕ ਅਦਾਲਤ ਵਿਚ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਅਦਾਲਤ ਨੇ ਇਨ੍ਹਾਂ ਦੋਵਾਂ ਨੂੰ ਦੋ-ਸ਼ੀ ਕਰਾਰ ਦੇ ਦਿੱਤਾ ਹੈ। ਹੁਣ 10 ਮਈ 2021 ਨੂੰ ਇਸ ਮਾਮਲੇ ਦੇ ਸਬੰਧ ਵਿਚ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਵੇਗਾ। ਇਸ ਦਿਨ ਇਨ੍ਹਾਂ ਨੂੰ ਸ-ਜਾ ਸੁਣਾਈ ਜਾ ਸਕਦੀ ਹੈ। ਇਨ੍ਹਾਂ ਕੋਲੋਂ ਫੜੀ ਗਈ ਸਮੱਗਰੀ ਦੀ ਕੀਮਤ ਲਗਪਗ 6 ਤੋਂ 8 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਧਨ ਦੇ ਲਾਲਚ ਨੇ ਇਨ੍ਹਾਂ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੱਤਾ ਹੈ।
ਇਕ ਪਾਸੇ ਸਾਡੇ ਪੰਜਾਬੀ ਵੀਰ ਭਰਾ ਤੇ ਧੀਆਂ ਵਿਦੇਸ਼ ਦੇ ਵਿਚ ਜਾ ਕੇ ਆਪਣਾ ਨਾਮ ਰੋਸ਼ਨ ਕਰਦੇ ਹਨ ਤੇ ਓਥੇ ਹੀ ਦੂਜੇ ਪਾਸੇ ਇਹੋ ਜਹੇ ਵੀ ਹਨ ਜੋ ਕਿ ਆਪਣੇ ਦੇਸ਼ ਆਪਣੀ ਕੌਮ ਦਾ ਨਾਮ ਮਿਟੀ ਵਿਚ ਮਿਲਾਉਣ ਚ ਕੋਈ ਕਸਰ ਨਹੀਂ ਛੱਡ ਦੇ |ਵਧੇਰੇ ਪੈਸੇ ਦੇ ਲਾਲਚ ਨੇ ਅਜਕਲ ਇਨਸਾਨ ਨੂੰ ਇਨਸਾਨ ਬਣਿਆ ਰਹਿਣ ਨਹੀਂ ਦਿੱਤਾ |
