Breaking News
Home / ਦੇਸ਼ ਵਿਦੇਸ਼ / ਕਨੇਡਾ ਵਾਲੀ ਬੇਅੰਤ ਕੌਰ ਬਾਰੇ ਤਾਜਾ ਖਬਰ

ਕਨੇਡਾ ਵਾਲੀ ਬੇਅੰਤ ਕੌਰ ਬਾਰੇ ਤਾਜਾ ਖਬਰ

ਤੁਹਾਨੂੰ ਸਭ ਨੂੰ ਪਤਾ ਹੀ ਹੈ ਬੇਅੰਤ ਕੌਰ ਜੋ ਕਿ ਲਵਪ੍ਰੀਤ ਦੇ ਨਾਲ ਵਿਆਹ ਕਰਵਾ ਕਿ ਕੈਨੇਡਾ ਗਈ ਸੀ ਤੇ ਪਰ ਉਸਨੂੰ ਓਥੇ ਰਹਿੰਦਿਆ 3 ਸਾਲ ਹੋ ਚੱਲੇ ਹਨ ਤੇ ਉਹ ਓਥੇ ਕਿਸੇ ਹੋਰ ਮੁੰਡੇ ਨਾਲ ਰਹਿੰਦੀ ਸੀ ਤੇ ਉਸਨੂੰ ਆਪਣੇ ਪਤੀ ਲਵਪ੍ਰੀਤ ਬਾਰੇ ਬਿਲਕੁਲ ਵੀ ਖ਼ਿਆਲ ਨਹੀਂ ਸੀ ਆਉਂਦਾ ਫਿਰ ਉਸਨੇ ਲਵਪ੍ਰੀਤ ਨਾਲ ਗੱਲ ਕਰਨੀ ਬੰਦ ਕਰ ਦਿਤੀ ਤੇ ਲਵਪ੍ਰੀਤ ਨੂੰ ਖੁ-ਦ-ਖੁ-ਸੀ ਕਰਨ ਤੇ ਮਜਬੂਰ ਕਰ ਦਿੱਤਾ |

ਲਵਪ੍ਰੀਤ ਨੂੰ ਇਨਸਾਫ ਦੇਵਾਉਣ ਵਾਸਤੇ ਉਸਦੇ ਵਕੀਲ ਨਾਲ ਗੱਲਬਾਤ ਕੀਤੀ ਗਈ ਤੇ ਵਕੀਲ ਵਲੋਂ ਕਹਿਆ ਗਿਆ ਕਿ ਪੰਜਾਬ ਪੁਲਿਸ ਪਹਿਲਾ FIR ਨਹੀਂ ਸੀ ਦਰਜ ਕਰ ਰਹੀ ਪਰ ਲੋਕਾ ਦੇ ਬਾਰ ਬਾਰ ਜ਼ੋਰ ਪਾਉਣ ਨਾਲ ਪੁਲਿਸ ਵਲੋਂ ਅੱਜ FIR ਦਰਜ ਕੀਤੀ ਗਈ | ਜਦੋ ਬੇਅੰਤ ਕੌਰ ਦਾ ਮਾਮਲਾ ਲੋਕਾ ਦੇ ਸਾਹਮਣੇ ਆਇਆ ਤੇ ਹੋਰ ਵੀ ਕੁਝ ਮੁੰਡੇ ਅੱਗੇ ਆਏ ਹਨ ਜਿਨ੍ਹਾਂ ਦੇ 40 ਲੱਖ ਰੁਪਏ ਲਵਾਕੇ ਕੁੜੀਆਂ ਕੈਨੇਡਾ ਗਈਆਂ ਹਨ ਪਰ ਓਹਨਾ ਨੇ ਅਜੇ ਤਕ ਆਪਣੇ ਪਤੀ ਨੂੰ ਨਹੀਂ ਬੁਲਾਇਆ |

ਵਕੀਲ ਵਲੋਂ ਕਹਿਆ ਜਾ ਰਿਹਾ ਕੇ ਕਿ FIR ਹੁਣ ਪੁਲਿਸ ਨੇ ਦਰਜ ਤੇ ਕਰ ਲਈ ਹੈ ਪਰ ਵਕੀਲ ਨੇ ਦਸਿਆ ਕਿ ਕੁੜੀ ਨੂੰ ਡਿਪੋਰਟ ਕਰਨ ਵਾਸਤੇ 2 ਰਸਤੇ ਹਨ ਜਿਵੇ ਕਿ ਪੰਜਾਬ ਮਿੰਸਟਰੀ ਰਿਪੋਰਟ ਸਟੇਟ ਨੂੰ ਦੇਵੇਗੀ ਫਿਰ ਸਟੇਟ ਅਗੇ ਕੈਨੇਡਾ ਸਰਕਾਰ ਨੂੰ ਰਿਪੋਰਟ ਦਿਤੀ ਜਾਏਗੀ ਤੇ ਜਿਵੇ ਓਹਨਾ ਨੂੰ ਸਹੀ ਲੱਗੂ ਫਿਰ ਉਹ ਹੀ ਕਰਣਗੇ ਪਰ ਦੂਜਾ ਰਸਤਾ ਇਹ ਵੀ ਆ ਜਿਵੇ ਮੇਰੇ ਵਲੋਂ ਕੈਨੇਡਾ ਸਰਕਾਰ ਨੂੰ ਇਕ ਚਿੱਠੀ ਲਿਖੀ ਜਾਉਗੀ ਤੇ ਬੇਅੰਤ ਕੌਰ ਨੂੰ ਜੋ ਵਰਕ ਪਰਮਿਟ ਮਿਲਿਆ ਹੈ ਉਸ ਵਿਚ ਉਸਨੇ ਇਹ ਦਸਿਆ ਹੈ ਕਿ ਮੇਰਾ ਵਿਆਹ ਨਹੀਂ ਹੋਇਆ ਹੈ |

ਵਕੀਲ ਵਲੋਂ ਕਿਹਾ ਜਾ ਰਿਹਾ ਹੈ ਬੇਅੰਤ ਕੌਰ ਨੂੰ 30 ਦਿਨ ਦਾ ਮੌਕਾ ਦਿੱਤਾ ਜਾਉਗਾ ਜੇ ਉਸਨੇ ਆਪਣੇ ਆਪ ਨੂੰ ਸਾਬਤ ਕਰ ਲਿਆ ਤੇ ਫਿਰ ਉਹ ਓਥੇ ਰਹਿ ਸਕਦੀ ਹੈ ਪਰ ਜੇ ਉਸਨੇ ਆਪਣੇ ਆਪ ਨੂੰ ਜੇ ਨਾ ਸਾਬਤ ਕੀਤਾ ਤੇ ਉਸਨੂੰ 30 ਦਿਨ ਪੂਰੇ ਹੋਣ ਤੋਂ ਪਹਿਲਾ ਕੈਨੇਡਾ ਤੋਂ ਟਿਕਟ ਲੈ ਇੰਡੀਆ ਆਪਣੇ ਪਿੰਡ ਆਉਣਾ ਪਊ|

About Jagjit Singh

Check Also

ਕਨੇਡਾ ਤੋਂ ਸਿੱਖ ਆਗੂ ਜਗਮੀਤ ਸਿੰਘ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਜਗਮੀਤ ਸਿੰਘ ਬਾਰੇ ਜਾਣਕਾਰੀ ਅਨੁਸਾਰ ਕੈਨੇਡਾ ਵਿਚ 20 ਸਤੰਬਰ ਨੂੰ …

Leave a Reply

Your email address will not be published. Required fields are marked *