Home / ਤਾਜ਼ਾ ਖਬਰਾਂ / ਕਨੇਡਾ ਦੇ ਉਘੇ ਲੀਡਰ ਬਾਰੇ ਆਈ ਇਹ ਵੱਡੀ ਖ਼ਬਰ

ਕਨੇਡਾ ਦੇ ਉਘੇ ਲੀਡਰ ਬਾਰੇ ਆਈ ਇਹ ਵੱਡੀ ਖ਼ਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ। ਇਹ ਖਬਰ ਜੁੜੀ ਹੈ ਸਿੱਖਾਂ ਦੇ ਚਹੇਤੇ ਜਗਮੀਤ ਸਿੰਘ ਖਾਲਸਾ ਬਾਰੇ ਜਾਣਕਾਰੀ ਅਨੁਸਾਰ ਕੈਨੇਡਾ ਦੇ ਸੂਬੇ ਸਸਕੈਚਵਨ ਦੇ ਇੱਕ ਮੇਅਰ ਪਦ ਦੇ ਉਮੀਦਵਾਰ ਨੂੰ ਜਗਮੀਤ ਸਿੰਘ ਬਾਰੇ ਕੀਤੀ ਇਤਰਾਜ਼ ਯੋਗ ਪੋਸਟ ਕਾਰਨ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਦੱਸ ਦਈਏ ਕਿ ਪੋਸਟ ਵਾਲੇ ਨੂੰ ਲੋਕਾਂ ਨੇ ਚੰਗੀ ਨਸੀਹਤ ਦਿੱਤੀ ਹੈ।

ਸਸਕੈਚਵਨ ਦੇ ਪਿੰਡ ਰੋਸ਼ ਪਰਸੀ (Roche Percee) ਦੇ ਮੇਅਰ ਪਦ ਦੇ ਉਮੀਦਵਾਰ ਜੇ ਰੀਡਲ (Jae Riedel) ਨੂੰ ਐਨਡੀਪੀ ਆਗੂ ਜਗਮੀਤ ਸਿੰਘ ਦੀ ਦਸਤਾਰ ਬਾਰੇ ਪਾਈ ਗਲਤ ਪੋਸਟ ਤੇ ਸ਼ਬਦਾਵਲੀ ਕਾਰਨ ਲੋਕਾਂ ਦੇ ਕਾਫੀ ਗੁੱਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਉਹਨਾਂ ਜਗਮੀਤ ਸਿੰਘ ਦੀ ਦਸਤਾਰ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਸੀ,ਇਸ ਬਾਰੇ ਉਨਾਂ ਦੀ ਆਲੋਚਣਾ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਕਨੇਡਾ ਚ ਪੰਜਾਬੀ ਸਿੱਖ ਭਾਈਚਾਰੇ ਦੇ ਨਾਲ ਨਾਲ ਕਨੇਡਾ ਦੇ ਨਿਵਾਸੀ ਵੀ ਜਗਮੀਤ ਸਿੰਘ ਨੂੰ ਹੱਦ ਤੋਂ ਜਿਆਦਾ ਪਿਆਰ ਕਰਦੇ ਹਨ।। ਦੱਸ ਦਈਏ ਕਿ ਜਗਮੀਤ ਸਿੰਘ ਦਾ ਕਨੇਡਾ ਤੇ ਕਨੇਡਾ ਸਰਕਾਰ ਚ ਬਹੁਤ ਜਿਆਦਾ ਸਤਿਕਾਰ ਹੈ।ਜਗਮੀਤ ਸਿੰਘ ਦਾ ਜਨਮ 2 ਜਨਵਰੀ 1979 ਨੂੰ ਕੈਨੇਡਾ ਵਿੱਚ ਹੋਇਆ ਸੀ।

ਉਸਦੇ ਪਿਤਾ ਦਾ ਨਾਂ ਜਗਤਾਰਨ ਸਿੰਘ ਜੋ ਪੇਸ਼ੇ ਵਜੋਂ ਡਾਕਟਰ ਹਨ ਅਤੇ ਮਾਤਾ ਦਾ ਨਾਂ ਹਰਮੀਤ ਕੌਰ ਹੈਇਹ ਕੈਨੇਡਾ ਪਰਵਾਸ ਗਏ ਸਨ। ਜਗਮੀਤ ਸਿੰਘ ਦੇ ਪੜਦਾਦੇ ਦਾ ਨਾਂਂ ਸੇਵਾ ਸਿੰਘ ਠੀਕਰੀਵਾਲਾ ਹੈ ਅਤੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਮਰਨ ਵਰਤ ਰੱਖ ਕੇੇ ਜਿੰਦਗੀ ਵਾਰਨ ਵਾਲੇ ਆਗੂ ਸਨ। ਜਗਮੀਤ ਸਿੰਘ ਦਾ ਵਿਆਹ ਗੁਰਕਿਰਨ ਕੌਰ ਸਿੱਧੂ ਨਾਲ ਹੋਇਆ ਹੈ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.