Home / ਦੇਸ਼ ਵਿਦੇਸ਼ / ਕਨੇਡਾ ਦੀ ਟਰੂਡੋ ਸਰਕਾਰ ਦਾ ਇਹ ਅਹਿਮ ਫੈਸਲਾ

ਕਨੇਡਾ ਦੀ ਟਰੂਡੋ ਸਰਕਾਰ ਦਾ ਇਹ ਅਹਿਮ ਫੈਸਲਾ

ਕੈਨੇਡਾ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕਰਕੇ ਆਪਣੇ ਵਾਸੀਆਂ ਨੂੰ ਰਾਹਤ ਦੀ ਖ਼ਬਰ ਦਿੱਤੀ ਗਈ ਹੈ।ਇਸ ਖ਼ਬਰ ਮੁਤਾਬਕ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਮਕਾਨ ਮਾਲਕ ਆਪਣੇ ਕਿਰਾਏਦਾਰਾਂ ਦਾ ਕਿਰਾਇਆ 10 ਜੁਲਾਈ 2021 ਤੱਕ ਨਹੀਂ ਵਧਾ ਸਕਦੇ। ਇਸ ਗੱਲ ਦਾ ਐਲਾਨ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਐਮਰਜੈਂਸੀ ਪ੍ਰੋਗਰਾਮ ਐਕਟ ਅਤੇ ਕੋਵਡ ਸੰਬੰਧਤ ਮਾਪਦੰਡ ਐਕਟ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਇਹ ਆਦੇਸ਼ ਦਿੱਤਾ।

ਇਸ ਤੋਂ ਪਹਿਲਾਂ ਕਿਰਾਇਆ ਨਾ ਵਧਾਉਣ ਦੀ ਆਖ਼ਰੀ ਮਿਆਦ 1 ਦਸੰਬਰ 2020 ਨੂੰ ਖ਼ਤਮ ਹੋ ਜਾਣੀ ਸੀ।ਦੱਸ ਦਈਏ ਕਿ ਸਥਾਨਕ ਸ਼ਹਿਰ ਦੇ ਮਿਊਸਿਪਲ ਅਫੇਅਰਜ਼ ਐਂਡ ਹਾਊਸਿੰਗ ਮਨਿਸਟਰ ਸੈਲੀਨਾ ਰੌਬਿਨਸਨ ਨੇ ਇਸ ਸਬੰਧੀ ਸੂਚਨਾ ਜਾਰੀ ਕਰਦੇ ਕਿਹਾ ਕਿ ਸਾਨੂੰ ਪਤਾ ਹੈ ਕੇ ਬਹੁਤ ਸਾਰੇ ਕਿਰਾਏਦਾਰ ਹਾਲੇ ਵੀ ਆਰਥਿਕਤਾ ਨਾਲ ਜੂਝ ਰਹੇ ਹਨ। ਉਨ੍ਹਾਂ ਲਈ ਕਿਰਾਏ ਵਿੱਚ ਮਾਮੂਲੀ ਵਾਧਾ ਵੀ ਬੇਹੱਦ ਚੁਣੌਤੀ ਪੂਰਨ ਹੋ ਸਕਦਾ ਹੈ। ਇਸੇ ਕਾਰਨ ਇਸ ਕਰੋਨਾ ਦੌਰਾਨ ਕਿਰਾਏਦਾਰਾਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਲਈ ਅਸੀਂ ਕਿਰਾਏ ਦੇ ਵਾਧੇ ਉਪਰ ਲੱਗੀ ਰੋਕ ਦੀ ਮਿਆਦ ਵਧਾ ਦਿੱਤੀ ਹੈ।ਜਾਣਕਾਰੀ ਅਨੁਸਾਰ ਇੱਥੇ ਇਹ ਗੱਲ ਦੱਸਣਯੋਗ ਹੈ ਕਿ ਦੇਸ਼ ਅਤੇ ਸੂਬੇ ਦੇ ਵਿੱਚ ਚੱਲ ਰਹੇ ਕਰੋਨਾ ਨੂੰ ਦੇਖਦੇ ਹੋਏ 18 ਮਾਰਚ 2020 ਤੋਂ ਕਿਰਾਏ ਵਧਾਉਣ ਉਪਰ ਰੋਕ ਲਗਾ ਦਿੱਤੀ ਗਈ ਸੀ ਜਿਸ ਦੀ ਪਾਬੰਦੀ 1 ਦਸੰਬਰ 2020 ਤੱਕ ਸੀ।

ਇਸ ਉਪਰ ਗੱਲਬਾਤ ਕਰਦਿਆਂ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਕਿਰਾਏਦਾਰਾਂ ਨੂੰ ਕਿਰਾਇਆ ਵਧਾਉਣ ਦੇ ਨੋਟਿਸ ਮਿਲ ਚੁੱਕੇ ਸਨ ਉਹ ਉਸ ਨੋਟਿਸ ਨੂੰ ਨਜ਼ਰ-ਅੰਦਾਜ਼ ਕਰ ਸਕਦੇ ਹਨ ਅਤੇ 10 ਜੁਲਾਈ 2021 ਤੱਕ ਆਪਣਾ ਮੌਜੂਦਾ ਕਿਰਾਇਆ ਅਦਾ ਕਰ ਸਕਦੇ ਹਨ। ਕਿਰਾਏਦਾਰ ਜਾਂ ਮਕਾਨ ਮਾਲਕ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਹੋਣ ‘ਤੇ 1 800 665-8779 ਉਪਰ ਜਾਂ [email protected] ਉਪਰ ਈਮੇਲ ਕਰ ਸਕਦੇ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਦੇਸ਼ ਵਿਦੇਸ਼ ਦੀਆ ਹੋਰ ਖ਼ਬਰਾਂ ਲਈ ਸਾਡਾ ਪੇਜ ਲਾਇਕ ਜਰੂਰ ਕਰੋ ਜੀ |

About Jagjit Singh

Check Also

ਕਨੇਡਾ ਤੋਂ ਸਿੱਖ ਆਗੂ ਜਗਮੀਤ ਸਿੰਘ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਜਗਮੀਤ ਸਿੰਘ ਬਾਰੇ ਜਾਣਕਾਰੀ ਅਨੁਸਾਰ ਕੈਨੇਡਾ ਵਿਚ 20 ਸਤੰਬਰ ਨੂੰ …

Leave a Reply

Your email address will not be published. Required fields are marked *