ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਕੱਲ੍ਹ ਆਏ ਬਰਫ਼ੀਲੇ ਮੌਸਮ ਚ ਵਿਨੀਪੈਗ (ਕੈਨੇਡਾ) ਨਾਲ ਸਬੰਧਤ ਇਕ ਪੰਜਾਬੀ ਨੌਜਵਾਨ ਡਰਾਈਵਰ ਕ੍ਰਿਪਾਲ ਸਿੰਘ ਗਿੱਲ ਦੀ ਜਿੰਦਗੀ ਚਲੀ ਗਈ। ਲੰਘੇ ਕੱਲ੍ਹ ਸਸਕੈਚਵਨ ਦੇ ਸ਼ਹਿਰ ਚੈਪਲਿਨ ਲਾਗੇ ਹਾਈਵੇਅ ‘ਤੇ ਹੋਏ ਇੱਕ ਵੱਡੇ ਟਰੱਕ ਭਾ ਣੇ ਵਿੱਚ ਨੋਜਵਾਨ ਕ੍ਰਿਪਾਲ ਸਿੰਘ ਗਿੱਲ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੀ ਖਬਰ ਨੇ ਪੰਜਾਬੀ ਭਾਈਚਾਰੇ ਚ ਮਾ ਤ ਮ ਪਾ ਦਿੱਤਾ ਹੈ ।ਦੱਸ ਦਈਏ ਕਿ ਇਹ ਨੋਜਵਾਨ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਸੀ ਅਤੇ ਉਹ ਸੰਨ 2017 ਵਿੱਚ ਕੈਨੇਡਾ ਆਇਆ ਸੀ।
ਪਿਛਲੇ ਸਾਲ ਹੀ ਉਸ ਦਾ ਵਿਆਹ ਹੋਇਆ ਸੀ। ਨੋਜਵਾਨ ਬ੍ਰਿਟਿਸ਼ ਕੋਲੰਬੀਆ ਵੱਲ ਜਾ ਰਿਹਾ ਸੀ ਜਦੋਂ ਇਹ ਭਾਣਾ ਹੋਇਆ , ਨੋਜਵਾਨ ਦੇ ਨਾਲ ਦਾ ਟੀਮ ਡਰਾਈਵਰ ਵੀ ਭਾਣੇ ਵਿਚ ਜ ਖਮੀ ਦੱਸਿਆ ਜਾ ਰਿਹਾ ਹੈ। ਹੋਰ ਵੇਰਵਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਅਕਸਰ ਹੀ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਕਾਰਨ ਪੰਜਾਬ ਚ ਰਹਿੰਦੇ ਮਾਪਿਆਂ ਲਈ ਇਹ ਸਮਾਂ ਬਹੁਤ ਔਖਾ ਹੋ ਜਾਂਦਾ ਹੈ ਜਦੋਂ ਉਨ੍ਹਾਂ ਦਾ ਜਵਾਨ ਪੁੱਤ ਲੱਖਾਂ ਰੁਪਏ ਲਾ ਕੇ ਬਾਹਰ ਜਾਂਦਾ ਹੈਤੇ ਫਿਰ ਇਸ ਤਰ੍ਹਾਂ ਰੱਬ ਨੂੰ ਪਿਆਰਾ ਹੋ ਜਾਂਦਾ ਹੈ।
ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਸ ਤਰ੍ਹਾਂ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਰੱਬ ਨੂੰ ਪਿਆਰੇ ਹੋ ਰਹੇ ਹਨ ਜਿਸ ਕਾਰਨ ਕਈ ਘਰਾਂ ਦੇ ਜਰਾਗ ਬੁਝ ਰਹੇ ਹਨ।ਮਾਪੇ ਪੁੱਤ ਦੀ ਵਾਪਿਸ ਆਉਣ ਦੀ ਉਮੀਦ ਰੱਖਦੇ ਹਨ ਪਰ ਕਿਸਮਤ ਦਾ ਕੁਝ ਵੀ ਪਤਾ ਨਹੀਂ ਚਲ ਰਿਹਾ |ਪੰਜਾਬ ਦੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਭਾਰਤ ਵਿਚ ਬੇਰੋਜ-ਗਾਰੀ ਤੋਂ ਪ੍ਰੇਸ਼ਾਨ ਹੋ ਕੇ ਘਰ ਦਾ ਮੋਹ ਛੱਡ ਵਿਦੇਸ਼ ਵਿਚ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਵਿਚ ਲਗੇ ਹੋਏ ਹਨ |
