ਬਹੁਤ ਸਾਰੇ ਪੰਜਾਬੀ ਵੀਰ ਆਪਣੇ ਵਧੀਆ ਭਵਿੱਖ ਦੀ ਤਲਾਸ਼ ਵਿਚ ਵਿਦੇਸ਼ਾ ਦੇ ਵਿਚ ਬੈਠੇ ਹੋਏ ਹਨ | ਕੈਨੇਡਾ ਦੇ ਟੋਰਾਂਟੋ ਸ਼ਹਿਰ ਨੇਡ਼ੇ ਵਾਪਰੇ ਸੜਕ ਹਾਦਸੇ ਨੇ ਹਰ ਭਾਰਤ ਵਾਸੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਾਦਸੇ ਵਿੱਚ 5 ਵਿਦਿਆਰਥੀਆਂ ਦੀ ਜਾਨ ਗਈ ਹੈ। ਇਹ ਸਾਰੇ ਹੀ ਭਾਰਤੀ ਮੂਲ ਦੇ ਸਨ ਅਤੇ ਇਨ੍ਹਾਂ ਦੀ ਉਮਰ 21 ਤੋਂ 24 ਸਾਲ ਦੇ ਦਰਮਿਆਨ ਸੀ। ਇਸ ਹਾਦਸੇ ਵਿੱਚ 2 ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਨ੍ਹਾਂ ਬਾਰੇ ਕੋਈ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਦੋਵੇਂ ਹਸਪਤਾਲ ਵਿਚ ਕਿਸ ਹਾਲ ਵਿਚ ਹਨ?
ਜਿਨ੍ਹਾਂ ਵਿਦਿਆਰਥੀਆਂ ਦੀ ਜਾਨ ਗਈ ਹੈ। ਉਨ੍ਹਾਂ ਦੇ ਨਾਮ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਮੋਹਿਤ ਚੌਹਾਨ ਅਤੇ ਪਵਨ ਕੁਮਾਰ ਦੱਸੇ ਜਾ ਰਹੇ ਹਨ। ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਇਹ ਵਿਦਿਆਰਥੀ ਇੱਕ ਯਾਤਰੀ ਵੈਨ ਵਿੱਚ ਸਵਾਰ ਸਨ। ਯਾਤਰੀ ਵੈਨ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇਹ ਹਾਦਸਾ ਸ਼ਨੀਵਾਰ ਨੂੰ ਵਾਪਰਿਆ ਹੈ ਉਸ ਸਮੇਂ ਤੜਕੇ ਦੇ 3-45 ਵੱਜੇ ਸਨ। ਹਾਦਸਾ ਹਾਈਵੇਅ 401 ਤੇ ਬੇਲੇਵਿਲ ਅਤੇ ਟਰੈਂਟੇਨ ਨੇੜੇ ਵਾਪਰਿਆ ਹੈ।
ਇਹ ਸਥਾਨ ਏਕਿੰਸ ਰੋਡ ਅਤੇ ਸੇਂਟ ਹਿਲੇਰ ਰੋਡ ਦੇ ਵਿਚਕਾਰ ਹੈ। ਇਹ ਸਾਰੇ ਹੀ ਵਿਦਿਆਰਥੀ ਗਰੇਟਰ ਟੋਰਾਂਟੋ ਅਤੇ ਮਾਂਟਰੀਅਲ ਇਲਾਕੇ ਦੇ ਦੱਸੇ ਜਾਂਦੇ ਹਨ। ਪੁਲਿਸ ਦੁਆਰਾ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਭਾਰਤੀ ਹਾਈ ਕਮਿਸ਼ਨਰ ਨੇ ਵੀ ਇਸ ਹਾਦਸੇ ਤੇ ਅਫ਼ਸੋਸ ਜ਼ਾਹਰ ਕੀਤਾ ਹੈ।ਹੁਣ ਤਕ ਕਿੰਨੇ ਹੀ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ।ਦੇਸ਼ ਵਿਦੇਸ਼ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅਸੀਂ ਤੁਹਾਡੇ ਲਈ ਲੈਕੇ ਆਉਂਦੇ ਹਾਂ ਹਮੇਸ਼ਾ ਸੱਚਾ ਤੇ ਨਿਰਪੱਖ ਖ਼ਬਰ ਸਭ ਤੋਂ ਪਹਿਲਾ ਤੇ ਸਭ ਤੋਂ ਤੇਜ |
