Home / ਦੇਸ਼ ਵਿਦੇਸ਼ / ਕਨੇਡਾ ਤੋਂ ਆਈ ਇਸ ਖਾਲਸਾ ਮੁੰਡੇ ਬਾਰੇ ਤਾਜਾ ਖ਼ਬਰ

ਕਨੇਡਾ ਤੋਂ ਆਈ ਇਸ ਖਾਲਸਾ ਮੁੰਡੇ ਬਾਰੇ ਤਾਜਾ ਖ਼ਬਰ

ਪ੍ਰਾਪਤ ਜਾਣਕਾਰੀ ਅਨੁਸਾਰ ਕੈਲਗਰੀ ਵਾਸੀ ਨੌਜਵਾਨ ਗਗਨਦੀਪ ਸਿੰਘ ਖਾਲਸਾ ਦੀ ਬਾਡੀ ਕਰੀਬ 2 ਮਹੀਨੇ ਬਾਅਦ ਲੱਭ ਗਈ ਹੈ। ਦੱਸ ਦਈਏ ਕਿ 25 ਜੁਲਾਈ ਨੂੰ ਬੈਫ ਨੈਸ਼ਨਲ ਪਾਰਕ ਵਿਖੇ ਖਾਲਸਾ ਆਪਣੇ ਦੋਸਤਾਂ ਨਾਲ ਉਤਰੀ ਸਸਕੈਚਵਨ ਨਦੀ ਕਿਨਾਰੇ ਤਸਵੀਰਾਂ ਲੈ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕਣ ਕਾਰਨ ਉਹ ਪਾਣੀ ‘ਚ ਤਰ ਗਿਆ ਸੀ, ਜਿਸ ਤੋਂ ਉਸ ਦਾ ਕੋਈ ਥਹੁ ਪਤਾ ਨਹੀਂ ਸੀ ਲਗਾ।

ਕੈਲਗਰੀ ਪੁਲਿਸ ਤੇ ਅਲਬਰਟਾ ਕੰਜ਼ਰਵੇਸ਼ਨ ਦੀ ਟੀਮ ਨੇ ਦੋ ਮਹੀਨੇ ਦੀ ਖੋਜ ਤੋਂ ਬਾਅਦ ਇਸ ਹੋਣੀ ਵਾਲੀ ਥਾਂ ਤੋਂ ਕਈ ਕਿਲੋਮੀਟਰ ਦੂਰ ਅਬਰਾਹਮ ਝੀਲ ਦੇ ਕੰਢੇ ‘ਤੇ ਖਾਲਸਾ ਨੌਜਵਾਨ ਦੀ ਬਾਡੀ ਨੂੰ ਲੱਭ ਲਿਆ ਹੈ। ਦੱਸਣਯੋਗ ਹੈ ਕਿ ਖਾਲਸਾ ਨੌਜਵਾਨ ਅਜੇ ਚਾਰ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ, ਜਿਥੇ ਉਸ ਨੇ ਬੋ ਵੈਲੀ ਕਾਲਜ ਤੋਂ ਗਰੈਜੂਏਸ਼ਨ ਕੀਤੀ ਸੀ ਤੇ ਕੈਲਗਰੀ ਮੈਡੀਕਲ ਦਫਤਰ ‘ਚ ਸਹਾਇਕ ਅਧਿਕਾਰੀ ਵਜੋਂ ਕੰਮ ਕਰਦਾ ਸੀ। ਉਸ ਦੇ ਪੀ.ਆਰ. ਦੇ ਪੇਪਰ ਆਉਣ ਵਾਲੇ ਸਨ। ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ।ਵੀਰੇ ਦੇ ਰਿਸ਼ਤੇਦਾਰ ਚ ਇੱਕ ਭੈਣ ਨੇ ਆਪਣਾ ਮਨ ਹਲਕਾ ਕਰਦਿਆਂ ਲਿਖਿਆ ਹੈ ਕਿ ਦਿਲ ਨੇ ਕਿਹਾ ਉਹ ਵਾਪਸ ਆਉ ਕੀ ਪਤਾ ਜੋਂ ਫ਼ਿਲਮਾਂ ਵਿੱਚ ਹੁੰਦਾ ਓਹ ਉਹ ਹੋ ਜਾਏ, ਦਸ ਦਿਨ ਹੋਏ ਵ੍ਹੀ ਦਿਨ ਹੋਏ ਸਾਡੀ ਉਮੀਦ ਨਹੀ ਗਈ ਕਿਉਂ ਕੇ ਅਸੀ ਉਸੇ ਦੇ ਮਾਤਾ ਪਿਤਾ ਨਹੀਂ ਸੀ ਪਰ ਓਹ ਮਾਂ ਨਹੀ ਹਾਰੀ ਉਹ ਨਹੀ ਰੋਈ ਉਹ ਦਾਦੀ ਨਹੀ ਹਾਰੀ ਜੋਂ ਰੋਜ ਗੁਰੂਘਰ ਨੰਗੇ ਪੈਰ ਸਿਜਦਾ ਕਰਦੀ ਸੀ |ਮਾਂ ਨੇ ਕਿਹਾ ਮੈ ਉਸ ਥਾਂ ਜਾਣਾ ਜਿੱਥੇ ਮੇਰਾ ਪੁੱਤ ਗਿਆ ਸੀ|

ਚਲੇ ਗਏ ਉਹ ਮਾਂ ਬਾਪ ਬੇਗਾਨੇ ਮੁਲਕ ਕਿੰਨਾ ਦੁ ਖ ਲੈਕੇ ਗਏ ਹੋਣੇ ਸੋਚ ਕੇ ਬੇਚੈਨ ਹੋਈ ਦਾ ਹੈ।ਅਰਦਾਸ ਕੀਤੀ ਪਰਮਾਤਮਾ ਸਾਡਾ ਪੁੱਤ ਮਿਲ ਜਾਏ ਸ਼ਾਇਦ ਪਰਮਾਤਮਾ ਨੂੰ ਥੋੜ੍ਹੀ ਦਿਆ ਆਗੀ ਜਾ ਫੇਰ ਪੁੱਤ ਦਾ ਸਰੀਰ ਮਾਂ ਬਾਪ ਨੂੰ ਹੀ ਉਡੀਕਦਾ ਸੀ ਇਹ ਸਮਝ ਲਵੋ। ਇਸ ਐਤਵਾਰ ਬਾਡੀ ਮਿਲ ਗਈ ਦੋ ਮਹੀਨੇ ਬਾਅਦ ਪਤਾ ਨਹੀਂ ਦੀ ਕੀ ਹਾਲ ਹੋਣੀ । ਰੱਬ ਉਸ ਮਾਂ ਨੂੰ ਬਲ ਬਖਸ਼ਣ ਤੇ ਉਸ ਬਾਪ ਨੂੰ ਹਿੰਮਤ,,ਮੈਂ ਰੋਜ ਇਹੀ ਅਰਦਾਸ ਕਰਨੀ ਰੱਬਾ ਕੋਈ ਸਬੂਤ ਤਾਂ ਦੇਦੇ ਚਲੇ ਜਾਣ ਦਾ।

About Jagjit Singh

Check Also

ਪੰਜਾਬ ਸਰਕਾਰ ਨੇ ਜਾਰੀ ਕਰ ਦਿਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ …

Leave a Reply

Your email address will not be published.