Home / ਦੇਸ਼ ਵਿਦੇਸ਼ / ਕਨੇਡਾ ਜਾਣ ਵਾਲੇ ਜੋੜਿਆ ਲਈ ਆਈ ਇਹ ਖੁਸ਼ਖਬਰੀ

ਕਨੇਡਾ ਜਾਣ ਵਾਲੇ ਜੋੜਿਆ ਲਈ ਆਈ ਇਹ ਖੁਸ਼ਖਬਰੀ

ਪ੍ਰਾਪਤ ਜਾਣਕਾਰੀ ਅਨੁਸਾਰ”ਕੈਨੇਡਾ ਸਰਕਾਰ ਵਲੋਂ ਨਵੇਂ ਫ਼ੈਸਲੇ ਅਨੁਸਾਰ ਪਤੀ ਜਾਂ ਪਤਨੀ ਦੋਹਾਂ ਵਿਚੋਂ ਇਕ ਕੈਨੇਡਾ ਦੀ ਧਰਤੀ ‘ਤੇ ਰਹਿ ਰਿਹਾ ਹੈ, ਉਹ ਜਲਦੀ ਹੀ ਆਪਣੇ ਪਤੀ ਜਾਂ ਪਤਨੀ ਤੇ ਚਾਹਵਾਨ ਨੂੰ ਹੁਣ ਜਲਦੀ ਬੁਲਾ ਸਕਣਗੇ | ਇਨ੍ਹਾਂ ਲੋਕਾਂ ਦੇ ਵੀਜ਼ਿਆਂ ਨੂੰ ਵੀ ਪਹਿਲ ਦੇ ਆਧਾਰ ‘ਤੇ ਦੇਣ ਦਾ ਫ਼ੈਸਲਾ ਲਿਆ ਹੈ | ਇਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜੋ ਮਾਪੇ ਕੈਨੇਡਾ ਦੀ ਧਰਤੀ ‘ਤੇ ਹਨਤੇ ਉਨ੍ਹਾਂ ਦੇ ਬੱਚੇ ਆਪਣੇ ਦੇਸ਼ ਬੈਠੇ ਹਨ ਸਰਕਾਰ ਨੇ ਹੁਣ ਇਨ੍ਹਾਂ ਮਾਪਿਆਂ ਨੂੰ ਆਪਣੇ ਬੱਚੇ ਬੁਲਾਉਣ ਦੀ ਪੂਰੀ ਖੁੱਲ੍ਹ ਦੇ ਦਿੱਤੀ ਹੈ ਤੇ ਉਨ੍ਹਾਂ ਬੱਚਿਆਂ ਦਾ ਕਿਸੇ ਅਪ ਰਧ ਕੇਸਾਂ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ |

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਮਾਪਿਆਂ ਲਈ ਚੰਗੀ ਖਬਰ ਹੈ।ਕੈਨੇਡਾ ‘ਚ ਬੀਤੇ ਮਹੀਨਿਆਂ ਤੋਂ ਅੱਗੇ ਪਾਏ ਜਾਂਦੇ ਰਹੇ ਮਾਪਿਆਂ/ ਦਾਦਕਿਆਂ/ਨਾਨਕਿਆਂ ਨੂੰ ਪੱਕੀ ਇਮੀਗ੍ਰੇਸ਼ਨ ਲਈ ਅਪਲਾਈ ਕਰਨ ਵਾਲੇ ਪ੍ਰੋਗਰਾਮ ਨੂੰ 13 ਅਕਤੂਬਰ ਤੋਂ 3 ਨਵੰਬਰ ਤੱਕ ਖੋਲਿ੍ਹਆ ਜਾਵੇਗਾ ।ਉਸ ਸਮੇਂ ਦੌਰਾਨ ਕੈਨੇਡਾ ਦੇ ਨਾਗਰਿਕ ਤੇ ਪੱਕੇ ਵਸਨੀਕ ਆਪਣੇ ਵਿਦੇਸ਼ਾਂ ‘ਚ ਰਹਿੰਦੇ ਮਾਪਿਆਂ ਤੇ ਦਾਦਕਿਆਂ/ਨਾਨਕਿਆਂ ਨੂੰ ਕੈਨੇਡਾ ਲਿਜਾਣ ਲਈ ਆਪਣੇ ਇਰਾਦੇ ਦਾ ਪ੍ਰਗਟਾਵਾ ਕਰ ਸਕਦੇ ਹਨ¢ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਕਿ ਬੀਤੇ ਸਾਲ ਲਾਟਰੀ ਸਿਸਟਮ ਖਤਮ ਕਰਕੇ ਪਹਿਲਾਂ ਅਪਲਾਈ ਕਰਨ ਵਾਲੇ ਵਿਅਕਤੀ ਦੀ ਅਰਜੀ ਨੂੰ ਪਹਿਲ ਦੇ ਅਧਾਰ ‘ਤੇ ਨਿਪਟਾਉਣ ਦਾ ਸਿਸਟਮ ਲਿਆਂਦਾ ਗਿਆ ਸੀ ਪਰ ਉਹ ਸਿਸਟਮ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਕੁਝ ਮਿੰਟਾਂ ‘ਚ ਹੀ ਕੋਟਾ ਪੂਰਾ ਹੋ ਗਿਆ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਨਿ ਰਾਸ਼ਾ ਹੋਈ ਸੀ। ਇਸ ਕਰਕੇ ਲਾਟਰੀ ਸਿਸਟਮ ਦੁਬਾਰਾ ਲਾਗੂ ਕਰ ਦਿੱਤਾ ਗਿਆ ਹੈ ।

13 ਅਕਤੂਬਰ ਤੋਂ ਬਾਅਦ ਅਗਲੇ 3 ਕੁ ਹਫਤਿਆਂ ਦੌਰਾਨ ਆਨਲਾਈਨ ਮਿਲਣ ਵਾਲੇ ਫਾਰਮਾਂ ‘ਚੋਂ ਕੰਪਿਊਟਰ ਰਾਹੀਂ ਡਰਾਅ ਕੱਢ ਕੇ 10000 ਵਿਅਕਤੀਆਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾਬੀਤੇ ਸਾਲਾਂ ਦੌਰਾਨ ਇਮੀਗ੍ਰੇਸ਼ਨ ਦੀ ਲਾਟਰੀ ਸਿਸਟਮ ਬਹੁਤ ਸਾਰੇ ਵਿ ਵਾਦਾਂ ‘ਚ ਘਿਰਿਆ ਰਿਹਾ ਹੈ, ਕਿਉਂਕਿ ਇਸ ਨਾਲ ਸਾਰੀਆਂ ਯੋਗਤਾਵਾਂ ਪੂਰੇ ਕਰਦੇ ਹੋਣ ਦੇ ਬਾਵਜੂਦ ਬਹੁਤ ਸਾਰੇ ਵਿਅਕਤੀਆਂ ਨੂੰ ਆਪਣੇ ਮਾਪੇ ਸਪਾਂਸਰ ਕਰਨ ਦਾ ਮੌਕਾ ਨਹੀਂ ਮਿਲਦਾ।ਮੰਤਰੀ ਮੈਂਡੀਚੀਨੋ ਨੇ ਕਿਹਾ ਕਿ ਪਰਿਵਾਰਾਂ ਨੂੰ ਇਕੱਠੇ ਕਰਨ ਲਈ ਸੁਪਰ ਵੀਜ਼ਾ ਦੀ ਨੀਤੀ ਬਹੁਤ ਸਫਲ ਹੈ।

About Jagjit Singh

Check Also

ਪੰਜਾਬ ਸਰਕਾਰ ਨੇ ਜਾਰੀ ਕਰ ਦਿਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ …

Leave a Reply

Your email address will not be published.