Home / ਤਾਜ਼ਾ ਖਬਰਾਂ / ਕਨੇਡਾ ਚ ਵਾਪਰਿਆ ਕਹਿਰ – ਪੰਜਾਬ ਚ ਵਿਛਿਆ ਸੱਥਰ ਛਾਇਆ ਸੋਗ

ਕਨੇਡਾ ਚ ਵਾਪਰਿਆ ਕਹਿਰ – ਪੰਜਾਬ ਚ ਵਿਛਿਆ ਸੱਥਰ ਛਾਇਆ ਸੋਗ

ਮਲੋਟ ਸ਼ਹਿਰ ਅੰਦਰ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਮਲੋਟ ਦੇ ਇਕ 22 ਸਾਲਾ ਨੌਜਵਾਨ ਦੀ ਕੈਨੇਡਾ ਵਿਚ ਮੌਤ ਹੋ ਗਈ। ਮੌਤ ਦਾ ਕਾਰਣ ਹਾਦਸਾ ਦੱਸਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਸਹਿਕਾਰੀ ਵਿਭਾਗ ਵਿਚ ਅਡੀਟਰ ਅਤੇ ਮਲੋਟ ਸ਼ਹਿਰ ਅੰਦਰ ਸਮੂਹ ਜਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਅਤੇ ਕੇ. ਸੀ. ਸਕੂਲ ਦੇ ਵਾਈਸ ਪ੍ਰਿੰਸੀਪਲ ਸੁਨੀਤਾ ਅਸੀਜਾ ਦਾ 22 ਸਾਲਾ ਲੜਕਾ ਸਿਧਾਰਥ ਅਸੀਜਾ ਪਿਛਲੇ ਤਿੰਨ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ ਅਤੇ ਅਤੇ ਕੈਨਾਡੋਰ ਕਾਲਜ ਟੋਰਾਂਟੋ ਤੋਂ ਬਿਜਨਸ ਨਾਲ ਸਬੰਧਤ ਪੜਾਈ ਪੂਰੀ ਕਰਨ ਤੋਂ ਬਾਅਦ ਅੱਜ ਕੱਲ ਨੋਵਾਸਕੋਸ਼ੀਆਂ ਸਟੇਟ ਵਿਚ ਰਹਿ ਰਿਹਾ ਸੀ।ਦੋ ਦਿਨ ਪਹਿਲਾਂ ਆਪਣੇ ਦੋ ਹੋਰ ਦੋਸਤਾਂ ਨਾਲ ਉਹ ਘੁੰਮਣ ਗਿਆ ਸੀ ਕਿ ਲੇਕ ਵਿਚ ਤਿੰਨਾਂ ਦਾ ਪੈਰ ਫਿਸਲ ਗਿਆ। ਉਸ ਦੇ ਸਾਥੀ ਦੋਨੇ ਲੜਕੇ ਤਾਂ ਨਜ਼ਦੀਕ ਹੋਣ ਕਰ ਕੇ ਬਾਹਰ ਕੱਢ ਲਏ ਪਰ ਸਿਧਾਰਥ ਨੂੰ ਕਰੀਬ 12 –13 ਮਿੰਟ ਪਿਛੋਂ ਪਾਣੀ ਵਿਚੋਂ ਕੱਢਿਆ ਜਿਸ ਨਾਲ ਉਸਦੀ ਹਾਲਤ ਖਰਾਬ ਹੋ ਗਈ ਅਤੇ ਐਲੀਡਕਸ ਸ਼ਹਿਰ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਜਿਥੇ ਅੱਜ ਉਸ ਦੀ ਮੌਤ ਹੋ ਗਈ।

ਇਸ ਘਟਨਾ ਦੀ ਅੱਜ ਖਬਰ ਸ਼ਹਿਰ ਵਿਚ ਮਿਲਣ ਸਾਰ ਹੀ ਸੋਗ ਦਾ ਮਾਹੌਲ ਬਣ ਗਿਆ। ਉਧਰ ਪਰਿਵਾਰ ਵਲੋਂ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਹੋਇਆ ਹੈ ਇਸ ਲਈ ਸੰਭਾਵਨਾ ਹੈ ਕਿ ਕਰੀਬ 3 ਦਿਨਾਂ ਬਾਅਦ ਉਸਦਾ ਮ੍ਰਿਤਕ ਸਰੀਰ ਮਲੋਟ ਪੁੱਜ ਜਾਵੇਗਾ ਜਿਥੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.