ਕੈਪਟਨ ਸਰਕਾਰ ਵੱਲੋਂ ਆਪਣੀ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਜਿਸ ਨਾਲ ਬੇਰੁਜ਼ਗਾਰੀ ਨੂੰ ਖ਼ਤਮ ਕੀਤੇ ਜਾਣ ਦਾ ਭਰੋਸਾ ਦਿਤਾ ਜਾ ਰਿਹਾ ਹੈ ਉਥੇ ਹੀ ਸਰਕਾਰ ਦੇ ਬਜਟ ਸੈਸ਼ਨ ਵਿੱਚ ਕਈ ਐਲਾਨ ਕੀਤੇ ਗਏ ਸਨ ਜਿਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣ ਦੀ ਆਸ ਵਿਖਾਈ ਦਿੱਤੀ ਸੀ ਜਿੱਥੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਪੰਜਾਬ ਦੀਆਂ ਸਾਰੀਆਂ ਔਰਤਾਂ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਜਿਸ ਕਾਰਨ ਔਰਤਾਂ ਵਿਚ ਖੁਸ਼ੀ ਵੇਖੀ ਜਾ ਰਹੀ ਸੀ।
ਉੱਥੇ ਹੀ ਕਈ ਜਗ੍ਹਾ ਤੇ ਔਰਤਾਂ ਨੂੰ ਭਾਰੀ ਔਖ ਦਾ ਸਾਹਮਣਾ ਵੀ ਕਰਨਾ ਪਿਆ।ਦੱਸ ਦਈਏ ਕਿ ਹੁਣ ਪੰਜਾਬ ਵਿਚ ਮੁਫਤ ਸਫਰ ਕਰਨ ਦੀ ਸਹੂਲਤ ਤੋਂ ਬਾਅਦ ਇਹ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਔਰਤਾਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਗਈ ਉਥੇ ਹੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਪੇਸ਼ ਆ ਰਹੀਆਂ ਹਨ। ਕੁਝ ਅਜਿਹੇ ਸ਼ਹਿਰ ਹਨ ਜਿਥੇ ਇਨ੍ਹਾਂ ਬੱਸਾਂ ਦੀ ਸਰਵਿਸ ਨਹੀਂ ਹੈ। ਜਿਸ ਕਾਰਨ ਔਰਤਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਇਸ ਬਾਰੇ ਇਕ ਲੈਕਚਰਾਰ ਪੂਨਮ ਸ਼ਰਮਾ ਵੱਲੋਂ ਆਖਿਆ ਗਿਆ ਹੈ ਕਿ ਬੱਸ ਸਰਵਿਸ ਨਾ ਹੋਣ ਕਾਰਨ ਉਨ੍ਹਾਂ ਨੂੰ ਸਕੂਲ ਪਹੁੰਚਣ ਵਿਚ ਭਾਰੀ ਔਖ ਹੁੰਦੀ ਹੈ।
ਦੱਸ ਦਈਏ ਕਿ ਉਨ੍ਹਾਂ ਕਿਹਾ ਕਿ ਬੱਸਾਂ ਵਾਲਿਆਂ ਵੱਲੋਂ ਰਸਤੇ ਵਿਚ ਚੜਾਇਆ ਨਹੀਂ ਜਾ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਸਟੇਸ਼ਨ ਉੱਪਰ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸ ਟਰਾਂਸਪੋਰਟ ਵੱਲੋਂ ਲੋਕਾਂ ਦੀ ਕੋਈ ਸੇਵਾ ਨਹੀਂ ਦਿੱਤੀ ਜਾ ਰਹੀ। ਇਸ ਤਰ੍ਹਾਂ ਹੀ ਕੁਝ ਹੋਰ ਸਵਾਰੀਆਂ ਵੱਲੋਂ ਵੀ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਹੈ ਕਿ ਸਹੀ ਮਾਤਰਾ ਵਿੱਚ ਬੱਸਾਂ ਦੀ ਆਵਾਜਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲ ਪੇਸ਼ ਆਈ ਹੈ । ਇਸ ਸਭ ਬਾਰੇ ਜਾਣਕਾਰੀ ਪ੍ਰਫੈਸਰ ਸੁਖਵਿੰਦਰ ਕੌਰ ਵੱਲੋਂ ਦਿੱਤੀ ਗਈ ਹੈ।।ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਜਿੱਥੇ ਸਰਕਾਰ ਵੱਲੋਂ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਉਥੇ ਹੀ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ।
ਜੋ ਕਿ ਕਾਫੀ ਨਿੰਦਣਯੋਗ ਹੈ। ਇਸ ਤਰਾਂ ਹੀ ਕੁਝ ਅਧਿਆਪਕਾਂ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੀਆਂ ਸਰਕਾਰੀ ਬੱਸਾਂ ਵਿੱਚ ਕਈ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਟਾਲਾ ,ਤਰਨਤਾਰਨ ਤੋਂ ਆਉਣ ਵਾਲੀਆਂ ਬੱਸਾਂ ਸ਼ਾਮਲ ਹਨ ਜਿਨ੍ਹਾਂ ਨੂੰ ਕਰਤਾਰਪੁਰ ਵਿਖੇ ਨਹੀਂ ਰੋਕਿਆ ਜਾ ਰਿਹਾ। ਜਿਸ ਕਾਰਨ ਕਈ ਅਧਿਆਪਕਾਂ ਨੂੰ ਜਲੰਧਰ ਪਹੁੰਚਣ ਵਿਚ ਦਿੱਕਤ ਆ ਰਹੀ ਹੈ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
