ਹਲਦੀ ਸਾਡੀ ਰਸੋਈ ‘ਚ ਵਰਤਿਆ ਜਾਣ ਵਾਲਾ ਅਜਿਹਾ ਮਸਾਲਾ ਹੈ । ਜੋ ਨਾਂ ਸਿਰਫ਼ ਸਬਜ਼ੀ ਦੇ ਸਵਾਦ ਨੂੰ ਵਧਾਉਂਦਾ ਹੈ, ਬਲਕਿ ਇਹ ਇੱਕ ਐਂਟੀ-ਆਕਸੀਡੈਂਟ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ । ਹਲਦੀ ਦਾ ਇਸਤੇਮਾਲ ਜਿੱਥੇ ਸੱਟ ਫੇਟ ਨੂੰ ਅਰਾਮ ਦੇਣ ਲਈ ਵੀ ਕੀਤਾ ਜਾਂਦਾ ਹੈ ।ਇਸ ‘ਚ ਅਨੇਕਾਂ ਗੁਣ ਸਮਾਏ ਹੋਏ ਹਨ । ਪਰ ਔਰਤਾਂ ਲਈ ਇਹ ਬਹੁਤ ਹੀ ਲਾਹੇਵੰਦ ਹੁੰਦੀ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਔਰਤਾਂ ਲਈ ਹਲਦੀ ਕਿਸ ਤਰ੍ਹਾਂ ਗੁਣਕਾਰੀ ਹੁੰਦੀ ਹੈ ।
ਹਲਦੀ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਤੇ ਐਂਟੀ-ਮਾਈਕ੍ਰੋਬਾਇਲ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਬੀਟਾ ਕੈਰੋਟੀਨ, ਐਸਕੋਰਬਿਕ ਐਸਿਡ, ਵਿਟਾਮਿਨ ਸੀ, ਕੈਲਸ਼ੀਅਮ, ਫਾਈਬਰ, ਆਇਰਨ, ਪੋਟਾਸ਼ੀਅਮ, ਜ਼ਿੰਕ ਸਮੇਤ ਹੋਰ ਬਹੁਤ ਸਾਰੇ ਤੱਤ ਹੁੰਦੇ ਹਨ। ਔਰਤਾਂ ਇਸ ਨੂੰ ਮਾਹਵਾਰੀ, ਇਮਿਊਨ ਸਿਸਟਮ, ਗਰਭ ਅਵਸਥਾ ਤੇ ਪੀਸੀਓਡੀ ਵਰਗੀਆਂ ਗੁੰਝਲਦਾਰ ਸਮੱਸਿਆਵਾਂ ਵਿੱਚ ਇਸਤੇਮਾਲ ਕਰ ਸਕਦੀਆਂ ਹਨ।
ਇਮਿਊਨਿਟੀ ਵਧਾਉਣ ਲਈ: ਹਲਦੀ ਨੂੰ ਚਾਹ ਜਾਂ ਹੋਰ ਪੀਣਯੋਗ ਨਾਲ ਮਿਲਾਇਆ ਜਾਣਾ ਚਾਹੀਦਾ ਹੈ। ਹਰ ਰੋਜ ਭੋਜਨ ਵਿਚ ਹਲਦੀ ਮਿਲਾਉਣ ਤੋਂ ਇਲਾਵਾ ਇਸ ਨੂੰ ਪੀਣ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।
ਮਾਹਵਾਰੀ ਦੀ ਸਮੱਸਿਆ ਲਈ: ਮਾਹਵਾਰੀ ਦੀ ਕਿਸੇ ਵੀ ਸਮੱਸਿਆ ਵਿੱਚ ਹਲਦੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਰੀਰ ਦੇ ਦਰਦ ਤੇ ਮੂਡ ਨੂੰ ਰਾਹਤ ਮਿਲਦੀ ਹੈ।
ਹਾਰਮੋਨਜ਼ ਲਈ: ਵਧਦੀ ਉਮਰ ਦੇ ਨਾਲ ਕੁੜੀਆਂ ਦੇ ਹਾਰਮੋਨਸ ਵਿਗੜਣ ਤੇ ਸਰੀਰ ਵਿੱਚ ਗੈਰ ਜ਼ਰੂਰੀ ਤਬਦੀਲੀਆਂ ਦੀ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਲਦੀ ਦੀ ਵਰਤੋਂ ਕਰਨ ਨਾਲ ਔਰਤਾਂ ਅੰਦਰੂਨੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੀਆਂ ਹਨ।
ਕਮਰ ਦਰਦ : ਪਿੱਠ ਦਰਦ ਤੋਂ ਇਲਾਵਾ ਔਰਤਾਂ ਅਕਸਰ ਜੋੜਾਂ ਦੇ ਦਰਦ, ਉੱਠਣ ਤੇ ਬੈਠਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਕਰਦੀਆਂ ਹਨ। ਜੇ ਪ੍ਰਭਾਵਿਤ ਥਾਂ ‘ਤੇ ਹਲਦੀ ਦਾ ਪੈਕ ਤਿਆਰ ਕਰਕੇ ਲਾਇਆ ਜਾਂਦਾ ਹੈ, ਤਾਂ ਦਰਦ ਤੋਂ ਆਰਾਮ ਮਿਲਦਾ ਹੈ।
