ਪੰਜਾਬੀ ਇੰਡਸਟਰੀ ਦੇ ਨਾਮੀ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਜੋ ਕਿ ਇੱਕ ਵਾਰ ਫਿਰ ਤੋਂ ਪਿਤਾ ਬਣ ਗਏ ਨੇ । ਉਨ੍ਹਾਂ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ । ਜਿਸ ਦੇ ਚੱਲਦੇ ਸੋਸ਼ਲ ਮੀਡੀਆ ਉੱਤੇ ਜਗਦੀਪ ਸਿੱਧੂ ਨੂੰ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੈ ।ਦੱਸ ਦਈਏ ਕਿ ਜਗਦੀਪ ਸਿੱਧੂ ਐਮੀ ਵਿਰਕ ਦੇ ਪੱਕੇ ਯਾਰ ਹਨ ਅਕਸਰ ਉਨ੍ਹਾਂ ਦੋਹਾਂ ਨੂੰ ਇਕੱਠਿਆਂ ਦੇਖਿਆ ਜਾਦਾ ਹੈ।
ਦੱਸ ਦਈਏ ਕਿ ਇਸ ਖੁਸ਼ੀ ਦੀ ਖਬਰ ਹੈ ਸਭ ਤੋਂ ਪਹਿਲਾਂ ਵੀ ਐਮੀ ਵਿਰਕ ਨੇ ਸ਼ੇਅਰ ਕੀਤਾ ਤੇ ਜਗਦੀਪ ਨੂੰ ਵਧਾਈਆਂ ਦਿੱਤੀਆਂ। ਦੱਸ ਦਈਏ ਕਿ ਗਾਇਕ ਐਮੀ ਵਿਰਕ ਨੇ ਵੀ ਜਗਦੀਪ ਸਿੱਧੂ ਨੂੰ ਵਧਾਈ ਦਿੰਦੇ ਹੋਏ ਪੋਸਟ ਪਾਈ ਹੈ । ਉਨ੍ਹਾਂ ਨੇ ਲਿਖਿਆ ਹੈ – ਸਾਡੇ ਵੀਰੇ ਦੇ ਘਰ ਧੀ ਹੋਈ ਆ ਜੀ, ਵਧਾਈਆਂ ਬਹੁਤ ਬਹੁਤ @jagdeepsidhu3 ਵਾਹਿਗੁਰੂ ਜੀ ਖੁਸ਼ ਰੱਖਣ..ਕਿੰਨੀ ਸੋਹਣੀ ਆ ਨਾ? । ਪ੍ਰਸ਼ੰਸਕ ਵੀ ਕਮੈਂਟ ਕਰਕੇ ਜਗਦੀਪ ਸਿੰਧੂ ਨੂੰ ਵਧਾਈਆਂ ਦੇ ਰਹੇ ਨੇ । ਜੇ ਗੱਲ ਕਰੀਏ ਜਗਦੀਪ ਸਿੱਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਕਿਸਮਤ, ਛੜਾ, ਸੁਰਖ਼ੀ ਬਿੰਦੀ, ਸੁਫ਼ਨਾ ਵਰਗੀ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।
ਜਗਦੀਪ ਸਿੱਧੂ ਬਹੁਤ ਜਲਦ ਕਿਸਮਤ 2 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ । ਦੱਸਣਯੋਗ ਹੈ ਕਿ ਜਗਦੀਪ ਸਿੱਧੂ ਦਾ ਪੰਜਾਬੀ ਇੰਡਸਟਰੀ ਚ ਬਹੁਤ ਜਿਆਦਾ ਨਾਮ ਹੈ ਉਨ੍ਹਾਂ ਨੇ ਘੱਟ ਸਮੇਂ ਚ ਤਕਰੀਬਨ ਵੱਡੇ ਸਟਾਰ ਕਲਾਕਾਰਾਂ ਨਾਲ ਕੰਮ ਕਰਕੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ।ਦੇਸ਼ ਵਿਦੇਸ਼ ਦੀਆ ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅੱਸੀ ਲੈ ਕ ਆਉਂਦੇ ਹਾਂ ਦੇਸ਼ ਦੁਨੀਆ ਫ਼ਿਲਮੀ ਦੁਨੀਆ ਤੇ ਮਨੋਰੰਜਨ ਲਈ ਨਵੇਂ ਨਵੇਂ ਆਰਟੀਕਲ |ਸਾਡੇ ਪੇਜ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ |
