Home / ਤਾਜ਼ਾ ਖਬਰਾਂ / ਇੰਗਲੈਂਡ ਤੋਂ ਆਈ ਪੰਜਾਬੀ ਭਾਈਚਾਰੇ ਲਈ ਇਹ ਖ਼ਬਰ

ਇੰਗਲੈਂਡ ਤੋਂ ਆਈ ਪੰਜਾਬੀ ਭਾਈਚਾਰੇ ਲਈ ਇਹ ਖ਼ਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਇੰਗਲੈਂਡ ਤੋਂ ਭਰੇ ਮਨ ਵਾਲੀ ਪ੍ਰਾਪਤ ਜਾਣਕਾਰੀ ਅਨੁਸਾਰ ਲੰਡਨ ਦੀ ਪ੍ਰਮੁੱਖ ਸਖਸ਼ੀਅਤ ਗੁਰਚਰਨ ਸਿੰਘ ਸਹੋਤਾ (94) ਪਿੰਡ ਬਾੜੀਆਂ ਜ਼ਿਲ੍ਹਾ ਹੁਸ਼ਿਆਰਪੁਰ ਬੀਤੀ 30 ਸਤੰਬਰ ਨੂੰ ਹਲਿੰਗਡਨ ਵਿਖੇ ਸੰਖੇਪ ਲਾਗ ਤੋਂ ਬਾਅਦ ਸਦੀਵੀਂ ਅਲਵਿਦਾ ਦੇ ਗਏ।

ਇੰਡੀਅਨ ਏਅਰਲਾਇਨ ਵਿਚ ਟਰੈਫਿਕ ਸੁਪਰਡੈਂਟ ਵਜੋਂ 30 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ 1984 ‘ਚ ਰਿਟਾਇਰ ਹੋਏ ਅਤੇ 1990 ਤੋਂ ਹੇਜ਼ ਵਿਚ ਰਹਿ ਰਹੇ ਸਨ। ਯਸ਼ਪਾਲ ਸਿੰਘ ਸਹੋਤਾ, ਨਰਿੰਦਰਪਾਲ ਸਿੰਘ ਸਹੋਤਾ, ਸੁਰਿੰਦਰਪਾਲ ਸਿੰਘ ਸਹੋਤਾ ਨਾਲ ਦੁਖ ਪ੍ਰਗਟ ਕਰਦੇ ਹੋਏ ਐਨ ਆਰ ਆਈ ਕਮਿਸ਼ਨ ਦੇ ਆਨਰੇਰੀ ਮੈਂਬਰ ਦਲਜੀਤ ਸਿੰਘ ਸਹੋਤਾ, ਐਮ.ਪੀ. ਵਰਿੰਦਰ ਸ਼ਰਮਾ, ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ ਨੇ ਕਿਹਾ ਕਿ ਚੰਗਾ ਅਸਰ ਰਸੂਖ ਰੱਖਣ ਵਾਲੇ ਸਹੋਤਾ ਹਮੇਸ਼ਾਂ ਸਾਂਝੀਵਾਲਤਾ ਅਤੇ ਭਾਈਚਾਰਕ ਏਕਤਾ ਦੇ ਹਾਮੀ ਰਹੇ ਹਨ। ਉਨ੍ਹਾਂ ਦਾ ਅੰਤਿਮ ਰਸਮਾਂ ਸਾਊਥ ਵੈਸਟ ਮਿਲਡਸੈਕਸ ਸ਼ਮਸ਼ਾਨ ਘਾਟ ਫੈਲਥਮ ਵਿਖੇ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ 14 ਅਕਤੂਬਰ ਨੂੰ ਹੋਵੇਗੀ।ਦੱਸ ਦਈਏ ਕਿ ਸਰਦਾਰ ਗੁਰਚਰਨ ਸਿੰਘ ਨੇਕ ਦਿਲ ਇਨਸਾਨ ਤੇ ਵਧੀਆ ਸੋਚ ਦੇ ਮਾਲਕ ਸਨ ਜੋ ਹਰ ਕਿਸੇ ਦੀ ਮੱਦਦ ਲਈ ਅੱਗੇ ਆਉਦੇ ਸਨ। ਉਨ੍ਹਾਂ ਦਾ ਮਕਸਦ ਆਪਸੀ ਭਾਈਚਾਰਾ ਏਕਤਾ ਸ਼ਾਝ ਬਣੀ ਰਹੇ।

ਦੱਸਣਯੋਗ ਹੈ ਕਿ ਇੰਗਲੈਂਡ ਚ ਪੰਜਾਬੀ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਵਸਦੇ ਹਨ ਜਿਨ੍ਹਾਂ ਨੇ ਇੰਗਲੈਂਡ ਚ ਆਪਣਾ ਨਾਮ ਵੱਡੇ ਪੱਧਰ ਤੇ ਬਣਾਇਆ ਹੋਇਆ ਹੈ ਜਿਸ ਤਰ੍ਹਾਂ ਗੁਰਚਰਨ ਸਿੰਘ ਨੇ ਆਪਣਾ ਨਾਮ ਇੰਗਲੈਂਡ ਦੇ ਨਾਲ ਨਾਲ ਹੋਰਨਾਂ ਦੇਸਾ ਵਿੱਚ ਵੀ ਬਣਾਇਆ ਹੋਇਆ ਹੈ।ਭਾਈ ਰਵੀ ਸਿੰਘ ਜੀ ਵੀ ਸਿੱਖ ਕੌਮ ਦਾ ਨਾਮ ਉਚਾ ਕਰਨ ਦੇ ਵਿਚ ਆਪਣਾ ਪੂਰਾ ਯੋਗਦਾਨ ਪਾ ਰਹੇ |ਇਸ ਤਰਾਂ ਦੇ ਹੋਰ ਵੀ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕ ਸਿੱਖ ਭਾਈਚਾਰੇ ਦਾ ਨਾਮ ਆਪਣੇ ਨੇਕ ਇਰਾਦਿਆਂ ਦੇ ਨਾਲ ਉਚਾ ਕਰ ਰਹੇ ਹਨ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.