Breaking News
Home / ਦੇਸ਼ ਵਿਦੇਸ਼ / ਇੰਗਲੈਂਡ ਤੋਂ ਆਈ ਇਹ ਵੱਡੀ ਖ਼ਬਰ

ਇੰਗਲੈਂਡ ਤੋਂ ਆਈ ਇਹ ਵੱਡੀ ਖ਼ਬਰ

ਕੋਰੋਨਾ ਵਾਇਰਸ ਦੀ ਬਿਮਾਰੀ ਨੇ ਪੂਰੇ ਵਿਸ਼ਵ ਵਿੱਚ ਆਪਣੀ ਹਾਹਾਕਾਰ ਮਚਾਈ ਹੋਈ ਹੈ। ਇਸ ਸੰਸਾਰ ਦੇ ਬਹੁਤ ਸਾਰੇ ਦੇਸ਼ ਇਸ ਵਾਇਰਸ ਦੀ ਚਪੇਟ ਵਿੱਚ ਆ ਜਾਣ ਕਰਕੇ ਆਪਣੀ ਲੀਹ ਤੋਂ ਭਟਕ ਚੁੱਕੇ ਹਨ। ਅਰਥ-ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ। ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਕਈ ਦੇਸ਼ਾਂ ਨੇ ਇੱਕ ਵਾਰ ਫਿਰ ਤੋਂ ਤਾਲਾ ਬੰਦੀ ਕਰਨ ਦਾ ਫ਼ੈਸਲਾ ਲਿਆ ਹੈ। ਭਾਰਤ ਵਿੱਚ ਕੁਝ ਹਿੱਸਿਆਂ ਤੋਂ ਇਲਾਵਾ ਹੋਰਾਂ ਦੇਸ਼ਾਂ ਵਿੱਚ ਵੀ ਇੱਕ ਵਾਰ ਮੁੜ ਤੋਂ ਲਾਕ ਡਾਊਨ ਲਗਾਇਆ ਜਾ ਰਿਹਾ ਹੈ।ਇਸੇ ਲੜੀ ਤਹਿਤ ਬ੍ਰਿਟੇਨ ਦੀ ਸਰਕਾਰ ਨੇ ਦੂਜੀ ਤਾਲਾ ਬੰਦੀ ਦਾ ਐਲਾਨ ਕਰਦਿਆਂ ਦੇਸ਼ ਵਾਸੀਆਂ ਨੂੰ ਇਸ ਬਿਮਾਰੀ ਤੋਂ ਬਚਣ ਦੀ ਅਪੀਲ ਕੀਤੀ ਹੈ।

ਇਸ ਦੌਰਾਨ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਲਈ ਵੀ ਕਿਹਾ ਗਿਆ ਹੈ।ਇੰਗਲੈਂਡ ਦੇ ਵਿੱਚ ਦੂਜੇ ਲਾਕ ਡਾਊਨ ਦਾ ਦੌਰ 2 ਦਸੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਰਕਾਰ ਵੱਲੋਂ ਭਾਰੀ ਜੁਰਮਾਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਇਸ ਬਾਰੇ ਗੱਲਬਾਤ ਕਰਦਿਆਂ ਬ੍ਰਿਟੇਨ ਦੇ ਨਿਆਂ ਮੰਤਰੀ ਰਾਬਰਟ ਬਕਲੈਂਡ ਨੇ ਆਖਿਆ ਹੈ ਕਿ ਉਹ ਆਪਣੇ ਲੋਕਾਂ ਨੂੰ ਇਸ ਇਨਫੈਕਸ਼ਨ ਤੋਂ ਬਚਾਉਣ ਲਈ ਲੋੜੀਂਦੇ ਕਦਮ ਉਠਾਉਂਦੇ ਰਹਿਣਗੇ।ਦੇਸ਼ ਦੀ ਪੁਲਸ ਬਲ ਪੁਲਿਸਿੰਗ ਦੇ ਸਿਧਾਂਤਾਂ ਦਾ ਪਾਲਣ ਕਰਨਾ ਜਾਰੀ ਰੱਖਣਗੇ। ਜਿਹੜੇ ਲੋਕ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ਉਲੰਘਣਾ ਕਰਨਗੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜ਼ਰੂਰਤ ਪੈਣ ‘ਤੇ ਇਨ੍ਹਾਂ ਲੋਕਾਂ ਉਪਰ ਜੁਰਮਾਨਾ ਵੀ ਲਗਾਇਆ ਜਾਵੇਗਾ। ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰਦਿਆਂ ਨਿਆਂ ਮੰਤਰੀ ਨੇ ਆਖਿਆ ਕਿ ਬਿਮਾਰੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਿਰਫ਼ ਜ਼ਰੂਰੀ ਕੰਮਾਂ ਲਈ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ।

ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਘਰ ਵਿੱਚ ਰਹਿਣਾ ਹੀ ਅਕਲਮੰਦੀ ਵਾਲੀ ਗੱਲ ਹੋਵੇਗੀ। ਇਸ ਦੇ ਨਾਲ ਹੀ ਸਾਰੀਆਂ ਗ਼ੈਰ-ਜ਼ਰੂਰੀ ਦੁਕਾਨਾਂ, ਪੱਬ, ਬਾਰ, ਰੈਸਟੋਰੈਂਟ ਅਤੇ ਜਿੰਮਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਤਾਲਾ ਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉੱਪਰ 200 ਪਾਊਂਡ ਦਾ ਜੁਰਮਾਨਾ ਕੀਤਾ ਜਾਵੇਗਾ। ਲਾਕ ਡਾਊਨ ਦੌਰਾਨ ਵੱਡੇ ਇਕੱਠ ਕਰਨ ਵਾਲਿਆਂ ਖ਼ਿਲਾਫ਼ ਇਹ ਜੁਰਮਾਨੇ ਦੀ ਰਾਸ਼ੀ 10,000 ਪਾਊਂਡ ਨਿਸ਼ਚਿਤ ਕੀਤੀ ਗਈ ਹੈ।

About Jagjit Singh

Check Also

ਕਨੇਡਾ ਤੋਂ ਸਿੱਖ ਆਗੂ ਜਗਮੀਤ ਸਿੰਘ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਜਗਮੀਤ ਸਿੰਘ ਬਾਰੇ ਜਾਣਕਾਰੀ ਅਨੁਸਾਰ ਕੈਨੇਡਾ ਵਿਚ 20 ਸਤੰਬਰ ਨੂੰ …

Leave a Reply

Your email address will not be published. Required fields are marked *