Breaking News
Home / ਦੇਸ਼ ਵਿਦੇਸ਼ / ਇੰਗਲੈਂਡ ਤੋਂ ਆਈ ਇਹ ਵੱਡੀ ਤਾਜਾ ਖ਼ਬਰ

ਇੰਗਲੈਂਡ ਤੋਂ ਆਈ ਇਹ ਵੱਡੀ ਤਾਜਾ ਖ਼ਬਰ

ਇੰਗਲੈਂਡ ਵਿਚ ਕਰੋਨਾ ਨਾਲ ਹਾਲ ਤੇਜ਼ੀ ਨਾਲ ਖਰਾਬ ਹੁੰਦੇ ਦਿਸ ਰਹੇ ਹਨ।ਇਸ ਇਨਫੈਕ ਸ਼ਨ ਦੀ ਦਰ ਦੇ ਹੌਲੀ ਪੈਣ ਦੇ ਬਾਅਦ ਫਿਰ ਇਸ ਵਿਚ ਤੇਜ਼ੀ ਆ ਰਹੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਸਮੇਂ ਨੂੰ ‘ਔਖਾ ਮੋੜ’ ਦੱਸਦਿਆਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇੰਗਲੈਂਡ ਵਿਚ ਇਹ ਰੋਕਾ ਪਾਬੰਦੀਆਂ ਅਗਲੇ 6 ਮਹੀਨੇ ਤੱਕ ਲਈ ਹੋਣਗੀਆਂ ਜਦੋਂ ਤੱਕ ਕਿ ਹਾਲਾਤ ਸਧਾਰਨ ਨਹੀਂ ਹੋ ਜਾਂਦੇ। ਦੱਸ ਦਈਏ ਕਿ ਇਹ ਇਹ ਪਾਬੰਦੀਆਂ ਲੱਗੀਆਂ ਹਨ |

ਕਰੋਨਾ ਤੇਜੀ ਇਨਫੈਕਸ਼ਨ ਨੂੰ ਦੇਖਦੇ ਹੋਏ ਜਿਹੜੀਆਂ ਪਾਬੰਦੀਆਂ ਦਾ ਐਲਾਨ ਹੋਇਆ ਹੈ ਉਹਨਾਂ ਵਿਚ ਦਫਤਰ ਆਦਿ ਬਾਹਰੀ ਇਲਾਕੇ ਵਿਚ ਕੰਮ ਕਰਨ ਦੀ ਖਾਂ ਘਰ ਤੋਂ ਕੰਮ (Work from home) ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਬਾਰ ਅਤੇ ਰੈਸਟੋਰੈਂਟ ਨੂੰ ਹਰ ਹਾਲ ਵਿਚ ਰਾਤ 10 ਵਜੇ ਤੱਕ ਬੰਦ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਦੀ ਸੇਵਾ ਟੇਬਲ ਸਰਵਿਸ ਤੱਕ ਹੀ ਸੀਮਤ ਹੋਵੇਗੀ। ਰਿਟੇਲ ਸਟਾਫ ਤੋਂ ਲੈਕੇ ਟੈਕਸੀ ਅਤੇ ਪ੍ਰਾਈਵੇਟ ਹਾਇਰ ਵ੍ਹੀਕਲ (ਕਿਰਾਏ ਦੀਆਂ ਗੱਡੀਆਂ) ਦੇ ਸਟਾਫ ਨੂੰ ਫੇਸ ਮਾਸਕ ਪਾਉਣਾ ਲਾਜਮੀ ਹੋਵੇਗਾ। ਰੈਸਟੋਰੈਂਟ ਵਿਚ ਵੀ ਮਾਸਕ ਲਾਜਮੀ ਹੈ, ਇਹ ਸਿਰਫ ਖਾਂਦੇ ਸਮੇਂ ਉਤਾਰੇ ਜਾ ਸਕਦੇ ਹਨ। 28 ਸਤੰਬਰ ਦੇ ਬਾਅਦ ਤੋਂ ਇੰਗਲੈਂਡ ਵਿਚ ਕਿਸੇ ਵਿਆਹ ਵਿਚ 15 ਤੋਂ ਵੱਧ ਮਹਿਮਾਨ ਸ਼ਾਮਲ ਨਹੀਂ ਹੋ ਸਕਣਗੇ।

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ ਇੰਗਲੈਂਡ ਵਿਚ ਸੋਮਵਾਰ ਤੋਂ ਇਹ ਨਿਯਮ ਲਾਗੂ ਹੋ ਗਿਆ ਕਿ ਜਿਹੜੇ ਲੋਕ ਪਾਜ਼ੇਟਿਵ ਪਾਏ ਜਾਣਗੇ, ਉਹਨਾਂ ਲਈ ਕਾਨੂੰਨੀ ਤੌਰ ‘ਤੇ ਇਕਾਂਤਵਾਸ ਹੋਣਾ ਲਾਜਮੀ ਹੋਵੇਗਾ। ਅਜਿਹੇ ਲੋਕ ਵੀ ਇਕਾਂਤਵਾਸ ਵਿਚ ਰਹਿਣਗੇ ਜੋ ਕਿਸੇ ਕਰੋਨਾ ਵਿਅਕਤੀ ਦੇ ਸੰਪਰਕ ਵਿਚ ਆਏ ਹਨ। ਇੰਨਾ ਹੀ ਨਹੀਂ ਜੇਕਰ ਕੋਈ ਸ਼ਖਸ ਸੈਲਫ ਇਕਾਂਤਵਾਸ ਹੋਣ ਤੋਂ ਮਨਾ ਕਰਦਾ ਹੈ ਤਾਂ ਉਸ ‘ਤੇ 10 ਹਜ਼ਾਰ ਪੌਂਡ ਦਾ ਜੁਰਮਾਨਾ ਹੋ ਸਕਦਾ ਹੈ। ਸੈਲਫ ਇਕਾਂਤਵਾਸ ਦੇ ਨਿਯਮਾਂ ਦੇ ਮੁਤਾਬਕ, ਪਾਜ਼ੇਟਿਵ ਸ਼ਖਸ ਅਗਲੇ 10 ਦਿਨ ਤੱਕ ਆਪਣਾ ਘਰ ਨਹੀਂ ਛੱਡ ਸਕਦਾ। ਇੱਥੋਂ ਤੱਕ ਕਿ ਉਸ ਨੂੰ ਜ਼ਰੂਰੀ ਸਾਮਾਨ ਖਰੀਦਣ ਲਈ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ।ਇਹ ਵੱਡੀਆਂ ਪਾਬੰਦੀਆਂ ਇਸ ਲਈ ਲਗਾਈਆਂ ਗਈਆਂ ਹਨ ਕਿਉਂਕਿ ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਇੰਗਲੈਂਡ ਵਿਚ ਲੋਕ ਕਾਫੀ ਹੱਦ ਤੱਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।ਇੰਗਲੈਂਡ ਵਿਚ ਕਰੋਨਾ ਨਿਯਮਾਂ ਦੀ ਗੌਰ ਨਾਲ ਪਾਲਣਾ ਹੋਵੇ, ਇਸ ਲਈ ਪੁਲਸ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ। ਲੋੜ ਪੈਣ ‘ਤੇ ਸੈਨਾ ਨੂੰ ਵੀ ਲਗਾਇਆ ਜਾ ਸਕਦਾ ਹੈ। ਲੰਡਨ ਵਿਚ ਇਸ ਹਫਤੇ ਕਰੋਨਾ ਦੇ 2865 ਨਵੇਂ ਮਾਮਲੇ ਸਨ ਜਿਸ ਵਿਚ ਪਿਛਲੇ ਦੋ ਹਫਤੇ ਦੇ ਕੇਸ ਵੀ ਸ਼ਾਮਲ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਇੰਗਲੈਂਡ ਚ ਗਏ ਪੰਜਾਬੀ ਸਿੱਖ ਭਾਈਚਾਰੇ ਨੂੰ ਸਹੀ ਜਾਣਕਾਰੀ ਮਿਲ ਸਕੇ ਜੀ

About Jagjit Singh

Check Also

ਕਨੇਡਾ ਤੋਂ ਸਿੱਖ ਆਗੂ ਜਗਮੀਤ ਸਿੰਘ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਜਗਮੀਤ ਸਿੰਘ ਬਾਰੇ ਜਾਣਕਾਰੀ ਅਨੁਸਾਰ ਕੈਨੇਡਾ ਵਿਚ 20 ਸਤੰਬਰ ਨੂੰ …

Leave a Reply

Your email address will not be published. Required fields are marked *