ਨੀਨਾ ਸਿੱਧੂ ਜਿਨ੍ਹਾਂ ਨੂੰ ਕਿ ਹੁਣ ਨੀਨਾ ਬੁੰਦੇਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ਤੋਂ ਦੂਰ ਰਹੇ । 27 ਸਾਲ ਤੱਕ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਦੂਰੀ ਬਣਾਈ ਰੱਖੀ । ਪਰ ਉਹ ਮੁੜ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੋਏ ਹਨ ।ਉਹ ਅਦਾਕਾਰ ਯੋਗਰਾਜ ਸਿੰਘ ਦੀ ਪਤਨੀ ਹਨ ਅਤੇ ਉਨ੍ਹਾਂ ਨਾਲ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । 90 ਦੇ ਦਹਾਕੇ ‘ਚ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ।ਨੀਨਾ ਬੁੰਦੇਲ ਦਾ ਜਨਮ 1967 ਨੂੰ ਚੰਡੀਗੜ੍ਹ ‘ਚ ਹੋਇਆ ਸੀ ਉਨ੍ਹਾਂ ਦਾ ਜੱਦੀ ਪਿੰਡ ਹਰਿਆਣਾ ‘ਚ ਹੈ ।
ਨੀਨਾ ਬੁੰਦੇਲ ਨੂੰ ਨੀਨਾ ਸਿੱਧੂ ਅਤੇ ਸਤਬੀਰ ਦੇ ਨਾਂਅ ਨਾਲ ਵੀ ਜਾਣਦੇ ਹਨ ।ਉਨ੍ਹਾਂ ਨੇ ਕਈ ਸਾਲ ਥਿਏਟਰ ਕੀਤਾ ਹੈ ਅਤੇ ਇਸੇ ਦੀ ਬਦੌਲਤ ਹੀ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ।ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਦੀ ਐਂਟਰੀ ਸੁਖਸ਼ਿੰਦਰ ਸ਼ੇਰਾ ਨੇ ਹੀ ਕਰਵਾਈ ਸੀ ਅਤੇ ਉਨ੍ਹਾਂ ਨੇ ਹੀ ਫ਼ਿਲਮਾਂ ‘ਚ ਕੰਮ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਆ ।ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਫ਼ਿਲਮ ‘ਚ ਹੀ ਯੋਗਰਾਜ ਸਿੰਘ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ।
ਯੋਗਰਾਜ ਨਾਲ ਉਨ੍ਹਾਂ ਦਾ ਵਿਆਹ ਹੋਇਆ ‘ਤੇ ਉਨ੍ਹਾਂ ਦਾ ਇੱਕ ਪੁੱਤਰ ਵਿਕਟਰ ਯੋਗਰਾਜ ਸਿੰਘ ਅਤੇ ਇੱਕ ਧੀ ਹਨ ।ਬੱਚਿਆਂ ਦੇ ਜਨਮ ਤੋਂ ਬਾਅਦ ਇੰਡਸਟਰੀ ਨੂੰ ਉਨ੍ਹਾਂ ਨੇ ਅਲਵਿਦਾ ਕਹਿ ਦਿੱਤਾ ਸੀ ਅਤੇ ਬੱਚਿਆਂ ਦੇ ਵਧੀਆ ਭਵਿੱਖ ਲਈ ਉਹ ਵਿਦੇਸ਼ ਚਲੇ ਗਏ ਸਨ ।ਪਰ 27 ਸਾਲ ਬਾਅਦ ਉਹ ਮੁੜ ਤੋਂ ਇੱਕ ਫ਼ਿਲਮ ‘ਚ ਨਜ਼ਰ ਆਏ ਸਨ,ਜਿਸ ‘ਚ ਉਨ੍ਹਾਂ ਦੇ ਰੀਅਲ ਲਾਈਫ ਪਤੀ ਯੋਗਰਾਜ ਸਿੰਘ ਨੇ ਇਸ ਫ਼ਿਲਮ ‘ਚ ਉਨ੍ਹਾਂ ਦੇ ਪਤੀ ਦਾ ਕਿਰਦਾਰ ਨਿਭਾਇਆ ਸੀ ।
