ਧਰਤੀ ਦੇ ਉਪਰ ਜਿਉਂਦੇ ਰਹਿਣ ਦੇ ਲਈ ਭੋਜਨ ਬਹੁਤ ਜਰੂਰੀ ਹੈ |ਪਰ ਅਜਕਲ ਅਸੀਂ ਬਾਹਰ ਦੇ ਖਾਣੇ ਨੂੰ ਜਿਆਦਾ ਤਵੱਜੋ ਦਿੰਦੇ ਹਾਂ |ਕਿਉਕਿ ਜੀਭ ਦੇ ਸਵਾਦ ਦੇ ਲਈ ਬਾਹਰ ਦਾ ਭੋਜਨ ਬਹੁਤ ਸਵਾਦੀ ਲੱਗਦਾ ਹੈ |ਪਰ ਕੁਸ਼ ਇਨਸਾਨ ਤਾ ਪੈਸੇ ਨਾ ਹੋਣ ਦੀ ਵਜ੍ਹਾ ਕਰਕੇ ਕਚਰਾ ਖਾ ਲੈਂਦੇ ਹਨ ਤੇ ਜਿਨ੍ਹਾਂ ਕੋਲ ਜਿਆਦਾ ਪੈਸੇ ਹਨ ਉਹ ਕੀ ਖਾਂਦੇ ਹਨ |ਇਹ ਤਾ ਸਭ ਨੂੰ ਪਤਾ ਹੈ ਕੀ ਜੰਕ ਫ਼ੂਡ ਸਿਹਤ ਦੇ ਲਈ ਚੰਗਾ ਨਹੀਂ ਹੁੰਦਾ ਪਰ ਫਿਰ ਵੀ ਜੀਭ ਦੇ ਸਵਾਦ ਦੇ ਲਈ ਇਹ ਸਾਰੇ ਹੀ ਲੋਕ ਖਾਂਦੇ ਹਨ |ਇਕ ਅਜਿਹਾ ਇਨਸਾਨ ਹੈ ਦੁਨੀਆ ਤੇ ਜਿਹੜਾ ਇਕ ਦਿਨ ਵਿਚ ਰੋਟੀ ਨਾਲ ਨਹੀਂ ਸਗੋਂ ਕਚਰੇ ਦੇ ਨਾਲ ਆਪਣੀ ਭੁੱਖ ਮਿਟਾਉਂਦਾ ਹੈ |ਕੀ ਅਜਿਹਾ ਤੁਸੀਂ ਮਨ ਸਕਦੇ ਹੋ ? ਇਸ ਨੂੰ ਮੰਨਣਾ ਬਹੁਤ ਔਖਾ ਹੈ ਪਰ ਹਾਂਜੀ ਅੱਸੀ ਅਜੇ ਤੁਹਾਨੂੰ ਅਜਿਹੇ ਇਨਸਾਨ ਦੀ ਗੱਲ ਦਸਾਂਗੇ ਜੋ ਭਾਰਤ ਦਾ ਹੀ ਰਹਿਣ ਵਾਲਾ ਹੈ ਤੇ ਮਿਟੀ ਖਾ ਕੇ ਭੁੱਖ ਮਿਟਾਉਂਦਾ ਹੈ |ਕਰਨਾਟਕ ਦਾ ਰਹਿਣ ਵਾਲਾ ਪਾਕਿਰੱਪਾ ਹੂਣਾਗੁੰਡੀ ਕਰੀਬ ਤੀਹ ਸਾਲ ਦਾ ਹੈ ਤੇ ਇਹ ਆਪਣਾ ਢਿੱਡ ਬਹਾਰਾਂ ਦੇ ਲਈ ਇੱਟਾਂ ਪੱਥਰ ਤੇ ਮਿੱਟੀ ਨੂੰ ਖਾਂਦਾ ਹੈ |ਤੁਸੀਂ ਇਹਨੂੰ ਜਿਨ੍ਹਾਂ ਮਰਜੀ ਸਵਾਦੀ ਭੋਜਨ ਇਸ ਨੂੰ ਦੇ ਦਿਓ ਪਰ ਜੱਦ ਤੱਕ ਇਹ ਮਿੱਟੀ ਨਹੀਂ ਖਾਂਦਾ ਇਸਦਾ ਦਿਲ ਨਹੀਂ ਭਰਦਾ |
ਇਸੇ ਹੀ ਤਰਾਂ ਦੀ ਆਦਤ ਸਾਨੂ ਹੋ ਗਈ ਹੈ |ਤੁਸੀਂ ਸੋਚਦੇ ਹੋਵੋਗੇ ਇਹ ਕੀ ਹੈ |ਅਸਲ ਦੇ ਵਿਚ ਇਹ ਵੀ ਇਕ ਬਿਮਾਰੀ ਹੁੰਦੀ ਹੈ ਇਸ ਦੇ ਵਿਚ ਇਨਸਾਨ ਅਕਸਰ ਓਹਨਾ ਚੀਜ ਦੇ ਨਾਲ ਢਿੱਡ ਭਰਦਾ ਹੈ ਜਿਸ ਨੂੰ ਦੁਨੀਆ ਦੇ ਲੋਕ ਖਾਣ ਵਾਲੀ ਚੀਜ ਨਹੀਂ ਸਮਝਦੇ |ਪਰ ਫਿਰ ਵੀ ਇਹ ਲੋਕ ਇਸਨੂੰ ਬੜੇ ਹੀ ਚਾਅ ਦੇ ਨਾਲ ਖਾਂਦੇ ਹਨ |ਆਓ ਤੁਹਾਨੂੰ ਇਕ ਹੋਰ ਅਜਿਹੇ ਇਨਸਾਨ ਬਾਰੇ ਦਸਦੇ ਹਾਂ |ਨਤਾਸ਼ਾ ਨਾਮ ਦੀ ਕੁੜੀ ਕੈਲੀਫੋਰਨੀਆ ਦੀ ਰਹਿਣ ਵਾਲੀ ਹੈ |ਜੋ ਰੋਟੀ ਦੀ ਬਜਾਏ ਮੁਲਤਾਨੀ ਮਿੱਟੀ ਖਾਂਦੀ ਹੈ |ਜਿਸਨੂੰ ਅਸੀਂ ਚੇਹਰੇ ਤੇ ਲਗਾਉਣ ਦੇ ਲਈ ਵਰਤਦੇ ਹਾਂ |ਤੁਸੀਂ ਜਾਂ ਕੇ ਹੈਰਾਨ ਹੋਵੋਗੇ ਨਤਾਸ਼ਾ ਇਕ ਸਾਲ ਦੇ ਵਿਚ ਅੱਧਾ ਟਨ ਮਿੱਟੀ ਖਾ ਜਾਂਦੀ ਹੈ |ਇਹ ਵੀ ਇਕ ਤਰਾਂ ਦੀ ਬਿਮਾਰੀ ਹੁੰਦੀ ਹੈ |
