ਅੱਜ ਕੱਲ੍ਹ ਕਣਕ ਦਾ ਸੀਜ਼ਨ ਚੱਲ ਰਿਹਾ ਹੈ। ਕਣਕ ਦੀ ਫਸਲ ਪੱਕ ਚੁੱਕੀ ਹੈ। ਕਿਸਾਨ ਫ਼ਸਲ ਸਾਂਭਣ ਦੇ ਆਹਰ ਵਿਚ ਲੱਗਾ ਹੋਇਆ ਹੈ। ਜਿਸ ਲਈ ਖੇਤੀ ਨਾਲ ਸਬੰਧਿਤ ਮਸ਼ੀਨਰੀ ਦੀ ਬਹੁਤ ਜ਼ਰੂਰਤ ਪੈ ਰਹੀ ਹੈ। ਇਸ ਰੁਝੇਵਿਆਂ ਭਰੇ ਸਮੇਂ ਇਕ ਕਿਸਾਨ ਦੇ ਫਾਰਮ ਵਿਚ ਮੰ-ਦ-ਭਾ-ਗੀ ਘ-ਟ-ਨਾ ਵਾਪਰ ਗਈ। ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਸੰਘਾ ਫਾਰਮ ਵਿਚ ਰਾਤ ਸਮੇਂ ਅੱਗ ਲੱਗ ਗਈ ਅਤੇ ਅੱਗ ਨੇ 22 ਟਰੈਕਟਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਹ 22 ਟਰੈਕਟਰ ਇਕ ਹੀ ਥਾਂ ਨੇੜੇ ਨੇੜੇ ਖੜ੍ਹੇ ਸਨ ਕਿ ਅੱਗ ਦੇ ਭਾਂਬੜ ਦਿਖਾਈ ਦੇਣ ਲੱਗੇ। ਜਿਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ। ਫਾਇਰ ਬ੍ਰਿਗੇਡ ਵਾਲਿਆਂ ਦੀ ਕੋਸ਼ਿਸ਼ ਦੇ ਬਾਵਜੂਦ ਵੀ ਸਾਰੇ ਟਰੈਕਟਰ ਸੜ ਕੇ ਨਕਾਰਾ ਹੋ ਗਏ। ਜਿਨ੍ਹਾਂ ਟਰੈਕਟਰਾਂ ਦੀ ਇਕੱਲੇ ਇਕੱਲੇ ਦੀ ਕੀਮਤ ਕਈ ਕਈ ਲੱਖ ਸੀ।
ਉਹ ਪਲਾਂ ਵਿੱਚ ਹੀ ਸਕਰੈਪ ਬਣ ਗਏ। ਜਿਸ ਨਾਲ ਇਸ ਕਿਸਾਨ ਦਾ ਕਰੋੜਾਂ ਰੁਪਏ ਦਾ ਨੁ-ਕ-ਸਾ-ਨ ਹੋ ਗਿਆ। ਟਰੈਕਟਰ ਨੂੰ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੈ ਜਾਂ ਕੋਈ ਹੋਰ ਕਾਰਨ ਹੈ। ਕੁਝ ਵੀ ਹੋਵੇ ਕਿਸਾਨ ਨੂੰ ਵੱਡਾ ਘਾਟਾ ਪਿਆ ਹੈ। ਕਣਕ ਦਾ ਸੀਜ਼ਨ ਹੋਣ ਕਾਰਨ ਟਰੈਕਟਰਾਂ ਦੀ ਬਹੁਤ ਜ਼ਰੂਰਤ ਹੈ। ਅੱਜਕੱਲ੍ਹ ਜ਼ਿਆਦਾਤਰ ਖ਼ਬਰਾਂ ਕਿਸਾਨੀ ਨਾਲ ਜੁੜੀਆਂ ਹੋਈਆਂ ਹੀ ਮਿਲ ਰਹੀਆਂ ਹਨ।
ਅਜੇ 2 ਦਿਨ ਪਹਿਲਾਂ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗਣ ਦੀਆਂ ਖਬਰਾਂ ਮਿਲੀਆਂ ਸਨ। ਦਿੱਲੀ ਤੋਂ ਆਉਣ ਵਾਲੀਆਂ ਖ਼ਬਰਾਂ ਵੀ ਕਿਸਾਨੀ ਧਰਨੇ ਨਾਲ ਹੀ ਜੁੜੀਆਂ ਹੋਈਆਂ ਹੁੰਦੀਆਂ ਹਨ। ਟਰੈਕਟਰਾਂ ਨੂੰ ਅੱਗ ਲੱਗਣ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਅ-ਫ਼-ਸੋ-ਸ ਜ਼ਾਹਿਰ ਕਰ ਰਿਹਾ ਹੈ। ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ
