Home / ਹੋਰ ਜਾਣਕਾਰੀ / ਇਸ ਪਿੰਡ ਨੂੰ ਦਿੱਤਾ ਸੀ ਗੁਰੂ ਜੀ ਨੇ ਅਨੋਖਾ ਵਰ

ਇਸ ਪਿੰਡ ਨੂੰ ਦਿੱਤਾ ਸੀ ਗੁਰੂ ਜੀ ਨੇ ਅਨੋਖਾ ਵਰ

ਜਿੱਥੇ ਗੁਰੂ ਸਾਹਿਬ ਦੇ ਵਰ ਸਦਕਾ ਮੱਛਰ ਨਹੀ ਸੀ ਲ ੜਦਾ”ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।। ਇਹ ਗੁਰੂਦੁਆਰਾ ਸਾਹਿਬ ਕੀਰਤਪੁਰ ਸਾਹਿਬ ਦੇ ਨੇੜੇ ਇੱਕ ਪਿੰਡ ਕੋਲ ਹੈ। ਇਹ ਸਥਾਨ ਜੰਗਲਾਂ ਦੇ ਵਿੱਚ ਸਥਿਤ ਸੀ। ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਆਪਣੇ 22 ਘੋੜਿਆਂ ਨਾਲ ਇਸ ਪਵਿੱਤਰ ਸਥਾਨ ਤੇ ਆਏ ਸਨ। ਮਹਾਰਾਜ ਸਾਹਿਬ ਜੀ ਦੇ ਘੋੜੇ ਇਸ ਜਗ੍ਹਾ ਤੇ ਹਰਾ ਚਰਿਆ ਕਰਦੇ ਸਨ। ਇਸ ਪਵਿੱਤਰ ਅਸਥਾਨ ਨੂੰ ਸੋਹਣੇ ਢੰਗ ਨਾਲ ਬਣਾਇਆ ਗਿਆ ਹੈ।

ਇਸ ਜਗ੍ਹਾ ਇੱਕ ਪਵਿੱਤਰ ਪਿੱੱਪਲ ਵੀ ਜਿਸ ਜਗ੍ਹਾ ਬੈਠ ਕੇ ਧੰਨ ਧੰਨ ਗੁਰੂ ਹਰਿਰਾਇ ਸਾਹਿਬ ਜੀ ਆਰਾਮ ਕਰਿਆ ਕਰਦੇ ਸਨ। ਦੱਸ ਦਈਏ ਕਿ ਇਸ ਜਗ੍ਹਾ ਕੁਝ ਲੋਕ ਗੁਰੂ ਸਾਹਿਬ ਕੋਲ ਆਏ ਕਿ ਇਸ ਜਗ੍ਹਾ ਮੱਛਰ ਬਹੁਤ ਜਿਆਦਾ ਹੈ। ਫਿਰ ਗੁਰੂ ਸਾਹਿਬ ਨੇ ਉਸ ਪਿੰਡ ਨੂੰ ਵਰ ਦਿੱਤਾ ਕਿ ਇੱਥੇ ਵਸਦੇ ਲੋਕਾਂ ਨੂੰ ਮੱਛਰ ਨਹੀ ਲੜੇਗਾ।।। ਇਹ ਗੁਰੂਦੁਆਰਾ ਸਾਹਿਬ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਹੈ ਆਉ ਸੰਗਤ ਜੀ ਦਰਸ਼ਨ ਕਰੀਏ ਸੀ।।।ਇਹ ਗੁਰੂਦੁਆਰਾ ਸਾਹਿਬ ਗੁਰੂ ਹਰਿ ਰਾਇ ਸਾਹਿਬ ਜੀ ਨਾਲ ਸੰਬੰਧਤ ਹੈ। ਇਸ ਪਵਿੱਤਰ ਜਗ੍ਹਾ ਤੇ ਗੁਰੂ ਸਾਹਿਬ ਨੇ ਘੋੜਿਆਂ ਦੇ ਚੁਬੱਚੇ ਹੁੰਦੇ ਸਨ। ਗੁਰੂ ਹਰਿ ਰਾਇ ਸਾਹਿਬ ਜੀ ਕੋਲ 2200 ਘੋੜੇ, ਬਹੁਤ ਸਾਰੇ ਹਾਥੀ ਮੱਝਾਂ ਤੇ ਗਊਆਂ ਸਨ ਜੋ ਉਨ੍ਹਾਂ ਨੇ ਵੱਖ ਵੱਖ ਅਸਤਬਲਾ ਵਿੱਚ ਰੱਖੇ ਹੋਏ ਸਨ।। ਇਨ੍ਹਾਂ ਸਾਰਿਆਂ ਵਾਸਤੇ ਦਾਣੇ ਦਾ ਸਟੋਰ ਇੱਥੇ ਹੀ ਹੁੰਦਾ ਸੀ।ਸ਼੍ਰੀ ਕੀਰਤਪੁਰ ਸਾਹਿਬ ਕਸਬਾ ਸਿੱਖ ਤਵਾਰੀਖ ਅੰਦਰ ਅਹਿਮ ਸਥਾਨ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਸੰਨ 1520 ਵਿੱਚ ਇੱਥੇ ਆਏ ਸਨ।ਉਦੋਂ ਅਜੇ ਇਹ ਨਗਰ ਆਬਾਦ ਨਹੀਂ ਹੋਇਆ ਸੀ।

ਇਸ ਨਗਰ ਦੀ ਨੀਂਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਰੱਖੀ ਗਈ ਸੀ।ਇਸ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਇ ਜੀ, ਗੁਰੂ ਹਰਪਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਈ ਕਈ ਸਾਲ ਇੱਥੇ ਬਿਤਾਏ ਸਨ।ਗੁਰੂ ਸਾਹਿਬਾਨ ਤੋ ਇਲਾਵਾ ਕਈ ਗੁਰੂ ਪਰਿਵਾਰ ਵੀ ਇੱਥੇ ਰਹਿੰਦੇ ਰਹੇ ਹਨ, ਜਿਨ੍ਹਾਂ ਵਿੱਚ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬੀਬੀ ਰੂਪ ਕੌਰ ਜੀ ਦੇ ਪਰਿਵਾਰ ਅਤੇ ਬਾਬਾ ਅਣੀ ਰਾਏ ਤੇ ਬੀਬੀ ਬੀਰੋ ਦੇ ਬੱਚੇ ਵੀ ਇੱਥੇ ਹੀ ਰਹਿੰਦੇ ਰਹੇ।

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published.