Home / ਤਾਜ਼ਾ ਖਬਰਾਂ / ਇਸ ਤਰਾਂ ਕਰੋਨਾ ਵਾਇਰਸ ਦਾ ਟੈਸਟ ਕਰਨ ਨਾਲ 30 ਮਿੰਟਾਂ ਵਿਚ ਝੱਟ ਆਵੇਗੀ ਰਿਪੋਰਟ

ਇਸ ਤਰਾਂ ਕਰੋਨਾ ਵਾਇਰਸ ਦਾ ਟੈਸਟ ਕਰਨ ਨਾਲ 30 ਮਿੰਟਾਂ ਵਿਚ ਝੱਟ ਆਵੇਗੀ ਰਿਪੋਰਟ

ਲੰਡਨ – ਆਕਸਫੋਰਡ ਯੂਨੀ ਵਰਸਿਟੀ ਦੇ ਸਾਇੰਸਦਾਨਾਂ ਨੇ ਕੋਰੋਨਾ ਵਾਇਰਸ ਦੀ ਜਾਂਚ ਲਈ ਇਕ ਨਵੀਂ ਤਕਨੀਕ ਵਿਕਸਤ ਕੀਤੀ ਹੈ। ਇਸ ਨਾਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੀ ਜਾਣ ਕਾਰੀ ਸਿਰਫ 30 ਮਿੰਟ ਵਿਚ ਮਿਲ ਜਾਵੇਗੀ। ਇਸ ਤਕਨੀਕ ਨੂੰ ਵਿਕਸਤ ਕਰਨ ਵਾਲੀ ਟੀਮ ਦੀ ਅਗਵਾਈ ਪ੍ਰੋਫੈਸਰ ਝਾਨਫੇਂਗ ਸੁਈ ਅਤੇ ਪ੍ਰੋਫੈਸਰ ਵੇਈ ਹੁਆਂਗ ਨੇ ਕੀਤੀ।ਕੋਰੋਨਾ ਦੀ ਇਨ ਫੈਕ ਸ਼ਨ ਰੋਕਣ ਵਿਚ ਮਿਲੇਗੀ ਵੱਡੀ ਮਦਦ ਨਵੇਂ ਟੈਸਟ ਨਾਲ ਕੋਰੋਨਾ ਵਾਇ ਰਸ ਰੋਕਣ ਵਿਚ ਕਾਫੀ ਮਦਦ ਮਿਲੇਗੀ। ਇਸ ਨਾਲ ਜਲਦ ਇਨ ਫੈਕ ਟਡ ਮਰੀਜ਼ ਦਾ ਪਤਾ ਲਗਾ ਕੇ ਉਸ ਦਾ ਇਲਾਜ ਕੀਤਾ ਜਾ ਸਕੇਗਾ। ਅਜੇ ਵਾਇ ਰਲ ਆਰ. ਐਨ. ਏ. ਟੈਸਟ ਦੇ ਨਤੀਜੇ ਆਉਣ ਵਿਚ 1.5 ਤੋਂ 2 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਨਵੇਂ ਟੈਸਟ ਪਹਿਲਾਂ ਦੇ ਮੁਤਾਬਕ ਜ਼ਿਆਦਾ ਸੰਵੇਦਨਸ਼ੀਲ ਵੀ ਹੈ। ਇਸ ਦਾ ਮਤਲਬ ਹੈ ਕਿ ਮਰੀਜ਼ ਵਿਚ ਹਲਕੀ ਇਨਫੈਕਸ਼ਨ ਹੋਣ ‘ਤੇ ਵੀ ਇਹ ਟੈਸਟ ਦੱਸ ਦੇਵੇਗਾ।ਇਸ ਤਕਨੀਕ ਨਾਲ ਪੇਂਡੂ ਇਲਾਕਿਆਂ ਨੂੰ ਹੋਵੇਗਾ ਜ਼ਿਆਦਾ ਫਾਇਦਾ:=ਕੋਰੋਨਾ ਦੇ ਨਵੇਂ ਟੈਸਟ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਇਸ ਤਕਨੀਕ ਨਾਲ ਇਕ ਆਮ ਹੀਟ-ਬਲਾਕ ਦੀ ਜ਼ਰੂਰਤ ਹੁੰਦੀ ਹੈ।

ਇਹ ਆਰ. ਐਨ. ਏ. ਰਿਵਰਸ ਟ੍ਰਾਂਸਕਿ੍ਰਪਸ਼ਨ ਅਤੇ ਡੀ. ਐਨ. ਏ. ਐਂਪਲੀਫਿਕੇਸ਼ਨ ਲਈ ਨਿਸ਼ਚਤ ਤਾਪਮਾਨ ਬਣਾਏ ਰੱਖਦਾ ਹੈ। ਇਸ ਦੀ ਤਕਨੀਕ ਆਸਾਨ ਹੋਣ ਨਾਲ ਇਸ ਟੈਸਟ ਦਾ ਇਸਤੇਮਾਲ ਪੇਂਡੂ ਇਲਾਕਿਆਂ ਵਿਚ ਜ਼ਿਆਦਾ ਇਸਤੇਮਾਲ ਹੋ ਸਕਦਾ ਹੈ।ਇਸ ਪ੍ਰਕਿਰਿਆ ਨਾਲ ਹੁੰਦੀ ਹੈ ਇਨਫੈਕਸ਼ਨ ਦੀ ਜਾਂਚ :-ਇਸ ਤਕਨੀਕ ਵਿਚ ਰੰਗਾਂ ਵਿਚ ਬਦਲਾਅ ਦੇ ਆਧਾਰ ‘ਤੇ ਇਨਫੈਕਸ਼ਨ ਦਾ ਪਤਾ ਲਗਾਇਆ ਜਾ ਸਕਦਾ ਹੈ। ਇਨਫੈਕਸ਼ਨ ਪਾਜ਼ੀਟਿਵ ਰਹਿਣ ‘ਤੇ ਸੈਂਪਲ ਦਾ ਰੰਗ ਗੁਲਾਬੀ ਤੋਂ ਪੀਲਾ ਹੋ ਜਾਂਦਾ ਹੈ। ਹਰ ਟੈਸਟ ਵਿਚ 3 ਵਾਇਲ ਦਾ ਇਸਤੇਮਾਲ ਹੁੰਦਾ ਹੈ। ਹਰੇਕ ਵਿਚ ਅਲੱਗ-ਅਲੱਗ ਪ੍ਰਾਇਮਰ ਹੁੰਦੇ ਹਨ। ਟੈਸਟ ਪਾਜ਼ੀਟਿਵ ਰਹਿਣ ‘ਤੇ 2 ਵਾਇਲ ਦੇ ਸੈਂਪਲ ਪੀਲੇ ਹੋ ਜਾਂਦੇ ਹਨ, ਜਦਕਿ ਇਕ ਵਾਇਰਸ ਦਾ ਸੈਂਪਲ ਗੁਲਾਬੀ ਰਹਿ ਜਾਂਦਾ ਹੈ।

ਆਕਸਫੋਰਡ ਦੀ ਟੀਮ ਹਨ ਡਿਵਾਇਸ ਤਿਆਰ ਕਰ ਰਹੀ ਹੈ
ਕੋਰੋਨਾ ਦੀ ਇਨਫੈਕਸ਼ਨ ਦੀ ਜਾਂਚ ਦੀ ਪ੍ਰਕਿਰਿਆ ਵਿਕਸਤ ਕਰਨ ਤੋਂ ਬਾਅਦ ਆਕਸਫੋਰਡ ਦੇ ਸਾਇੰਸਦਾਨਾਂ ਦੀ ਟੀਮ ਹੁਣ ਇਸ ਦੇ ਲਈ ਡਿਵਾਇਸ ਤਿਆਰ ਕਰਨ ਦਾ ਕੰਮ ਕਰ ਰਹੀ ਹੈ। ਇਸ ਦਾ ਇਸਤੇਮਾਲ ਕਲੀਨਿਕ, ਏਅਰਪੋਰਟ ਅਤੇ ਘਰ ਵਿਚ ਕੀਤਾ ਜਾ ਸਕਦਾ ਹੈ। ਸਾਇੰਸਦਾਨ ਟੈਸਟ ਕਿੱਟਸ ਦੇ ਉਤਪਾਦਨ ਦੇ ਬਾਰੇ ਵਿਚ ਵੀ ਸੋਚ ਰਹੇ ਹਨ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.