Home / ਤਾਜ਼ਾ ਖਬਰਾਂ / ਇਸ ਤਰਾਂ ਅਮਰੀਕਾ ਜਾਣ ਵਾਲੇ ਇਹ ਖ਼ਬਰ ਜਰੂਰ ਪੜ੍ਹ ਲਓ

ਇਸ ਤਰਾਂ ਅਮਰੀਕਾ ਜਾਣ ਵਾਲੇ ਇਹ ਖ਼ਬਰ ਜਰੂਰ ਪੜ੍ਹ ਲਓ

ਬਾਹਰ ਜਾਣ ਦਾ ਸੁਪਨਾ ਸਭ ਨੌਜਵਾਨਾਂ ਦਾ ਹੁੰਦਾ ਜਿਸ ਨੂੰ ਪੂਰਾ ਕਰਨ ਲਈ ਨੌਜਵਾਨ ਹਰ ਤਰ੍ਹਾਂ ਦੇ ਤਰੀਕੇ ਵਰਤਦਾ ਹੈ। ਪਿੱਛੇ ਜਿਹੇ ਅਮਰੀਕਾ ਗਏ ਨੌਜਵਾਨਾਂ ਨੂੰ ਟਰੰਪ ਸਰਕਾਰ ਨੇ ਵਾਪਸ ਭੇਜ ਦਿੱਤਾ ਹੈ। ਕਰਜ਼ੇ ਲੈ ਕਿ ਅਮਰੀਕਾ ਪੁੱਜਣ ‘ਚ ਕਾਮਯਾਬ ਹੋਣ ਅਤੇ ਉਥੋਂ ਦੇ ਅਧਿਕਾਰੀਆਂ ਦੇ ਹੱਥ ਲੱਗ ਜਾਣਾ। ਸੁਨਹਿਰੀ ਭਵਿੱਖ ਦਾ ਕੇਸ ਹਾਰਨ ਵਾਲੇ 69 ਭਾਰਤੀ ਪੰਜਾਬੀ ਬੀਤੀ ਸ਼ਾਮ ਅਮਰੀਕਾ ਤੋਂ ਸਿੱਧੀ ਆਈ ਇਕ ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ।

ਇਥੇ ਪੁੱਜਣ ‘ਤੇ ਉਨ੍ਹਾਂ ਦੇ ਪਰਿਵਾਰਾਂ ਨੇ ਭਾਵੁਕਤਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੌੜੇ ਛੱਤਰਾਂ ਦੇ ਵਾਸੀ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਮਰਬੀਰ ਸਿੰਘ (20) 12ਵੀਂ ਪਾਸ ਕਰਨ ਉਪਰੰਤ ਤਕਰੀਬਨ ਦੋ ਕੁ ਵਰ੍ਹੇ ਪਹਿਲਾਂ 50 ਲੱਖ ਰੁਪਏ ਸੋਹੀਆਂ ਕਲਾਂ ਮਜੀਠਾ ਦੇ ਇਕ ਏਜੰਟ ਰਾਹੀਂ ਅਮਰੀਕਾ ਵੱਲ ਰਵਾਨਾ ਹੋਇਆ ਸੀ।ਅਮਰਬੀਰ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ‘ਚ ਦਾਖ਼ਲ ਹੋਇਆ ਸੀ ਅਤੇ ਜਾਂਦਾ ਹੀ ਉਹ ਪੁਲਸ ਦੇ ਹੱਥ ਆ ਗਿਆ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਜਾਇਦਾਦ ਵੇਚ ਕੇ ਪੁੱਤ ਨੂੰ ਏਜੰਟ ਦੇ ਬਹਿਕਾਵੇ ‘ਚ ਆ ਕੇ ਅਮਰੀਕਾ ਭੇਜਿਆ ਸੀ।

ਦੱਸ ਦਈਏ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਉਣ ਵਾਲੇ ਵਿਅਕਤੀਆਂ ‘ਚ ਰਮਨਪ੍ਰੀਤ ਸੰਧੂ, ਅਮਰਬੀਰ ਸਿੰਘ, ਅਮਿ੍ਤਪਾਲ ਸਿੰਘ, ਦਿਲਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਜਗਮੀਤ ਸਿੰਘ, ਜਸਦੀਪ ਸਿੰਘ, ਕੰਵਲਦੀਪ ਸਿੰਘ, ਕੁਲਦੀਪ ਸਿੰਘ, ਮੇਜਰ ਸਿੰਘ, ਕੁਲਦੀਪ ਸਿੰਘ, ਮਨਜਿੰਦਰ ਸਿੰਘ, ਮਨਮਿੰਦਰ ਸਿੰਘ, ਨਰਿੰਦਰ ਸਿੰਘ, ਪਰਵਿੰਦਰ ਸਿੰਘ, ਰਵਿੰਦਰ ਸਿੰਘ, ਸਹਿਜਪਾਲ ਸਿੰਘ, ਸਰਪ੍ਰੀਤ ਸਿੰਘ, ਸਤਵਿੰਦਰ ਸਿੰਘ, ਸੁਖਦੀਪ ਸਿੰਘ, ਸੁਪਨੀਤ ਸਿੰਘ, ਸੁਰਿੰਦਰ ਸਿੰਘ, ਸੁਰਿੰਦਰ ਸਿੰਘ, ਵਿਕਰਮ ਸਿੰਘ, ਵਿਪਨਜੀਤ ਸਿੰਘ, ਅਕਸ਼ੇ ਸਿੰਘ, ਸਹਿਜਦੀਪ ਸਿੰਘ, ਜਤਵਿੰਦਰ ਸਿੰਘ, ਕਾਲੀ ਸੰਨਟੋਕੇ, ਸਚਿਨ ਕੁਮਾਰ, ਵਿੱਕੀ, ਹਰਜੀਤ ਕੌਰ, ਸਰਬਜੀਤ ਕੌਰ, ਹੀਤ ਪਟੇਲ, ਪਰਾਗਨਾ ਪਟੇਲ, ਮਹੇਸ਼ ਪਟੇਲ, ਅੰਕੁਸ਼, ਸਾਇਮਾਲਾ ਗੱਟੂ, ਸੇਜਲ ਪਟੇਲ, ਅਨੀਤਾਬੇਨ ਪਟੇਲ, ਦਿਨੇਸ਼ ਬਲਵਾਨ, ਮਨੋਜ ਭੰਡਾਰੀ, ਧਰੁਵ ਚੌਧਰੀ, ਅਰਹਿਤ ਦਾਸ ਗੁਪਤਾ, ਗੁਰਚਰਨ ਦਾਸ,ਲਵਪ੍ਰੀਤ ਦਾਸ, ਸੁਸ਼ੀਲ ਧੁੱਲ, ਸੰਤੋਸ਼, ਅਕਸ਼ੇ ਕੁਮਾਰ, ਕਿ੍ਸ਼ਨ ਕੁਮਾਰ, ਮੁਕਲ ਕੁਮਾਰ, ਨੀਰਜ ਕੁਮਾਰ, ਰੋਹਿਤ ਕੁਮਾਰ, ਰਵੀ ਕੁਮਾਰ, ਸ਼ਾਹਿਲ, ਮਨਦੀਪ, ਰੋਹਿਤ ਮਨਹਾਸ, ਸਾਹਜਾਦ ਮਨਹਾਸ, ਤਪੱਸਵੀ, ਟਿੰਕੂ ਨਰਵਾਲ, ਗਿਰੀਸ਼, ਗੋਵਿੰਦ ਪੱਪੂ, ਅਮਿਤ ਕੁਮਾਰ ਪਟੇਲ, ਜਤਿੰਦਰ ਕੁਮਾਰ ਪਟੇਲ, ਰਾਕੇਸ਼ ਕੁਮਾਰ ਪਟੇਲ ਤੇ ਸਚਿਨ ਆਦਿ ਸ਼ਾਮਿਲ ਹਨ |

ਅਜਿਹਾ ਕੋਈ ਪਹਿਲੀ ਵਾਰ ਤੇ ਨਹੀਂ ਹੋਇਆ ਪਹਿਲਾ ਵੀ ਬਹੁਤ ਸਾਰੇ ਪੰਜਾਬੀ ਅਮਰੀਕਾ ਤੋਂ ਇਸੇ ਹੀ ਤਰਾਂ ਵਾਪਿਸ ਆਏ ਹਨ |ਪਰ ਫਿਰ ਵੀ ਨਾ ਤਾ ਲੋਕ ਜਾਣ ਤੋਂ ਹਟਦੇ ਨੇ ਤੇ ਨਾ ਹੀ ਏਜੇਂਟ ਆਪਣੀਆਂ ਹਰਕਤਾਂ ਤੋਂ ਬਾਜ ਆਉਂਦੇ ਹਨ |ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਇਸ ਤਰਾਂ ਹੋਣ ਵਾਲੇ ਧੋਖੇ ਤੇ ਸਖਤ ਐਕਸ਼ਨ ਲੈਣੇ ਚਾਹੀਦੇ ਹਨ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.