Home / ਤਾਜ਼ਾ ਖਬਰਾਂ / ਇਸ ਗੁਰੂਦਵਾਰਾ ਸਾਹਿਬ ਤੋਂ ਹੁੰਦੀ ਹੈ ਔਲਾਦ ਦੀ ਪ੍ਰਾਪਤੀ

ਇਸ ਗੁਰੂਦਵਾਰਾ ਸਾਹਿਬ ਤੋਂ ਹੁੰਦੀ ਹੈ ਔਲਾਦ ਦੀ ਪ੍ਰਾਪਤੀ

ਦਰਸ਼ਨ ਕਰੋ ਜੀ ਇਤਿਹਾਸ ਜਾਣੋ”’ਗੁਰਦੁਆਰਾ ਸ਼ੀ ਟੋਬਾ ਭਾਈ ਸ਼ਾਲੋ ਜੀ ਦਾ ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਅੰਮ੍ਰਿਤਸਰ ਦੇ ਹਾਲ ਬਜਾਰ ਦੇ ਵਿਚ ਸਥਿਤ ਹੈ | ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਦੋਰਾਨ ਭਾਈ ਸ਼ਾਲੋ ਜੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਤਲਾਅ ਦੀ ਉਸਾਰੀ ਵੇਲੇ ਇਥੇ ਤਲਾਅ ਦੇ ਨੇੜੇ ਰਿਹਾ ਕਰਦੇ ਸਨ | ਭਾਈ ਸ਼ਾਲੋ ਜੀ ਮਾਲਵੇ ਦੇ ਪਿੰਡ ਧੋਲਾ ਵਿਚ ਜਨਮੇ ਸਨ |

ਭਾਈ ਸ਼ਾਲੋ ਜੀ ਦੇ ਮਾਤਾ ਸੁਖ ਦੇਈ ਜੀ ਅਤੇ ਪਿਤਾ ਭਾਈ ਦਿਆਲਾ ਜੀ ਹਜ਼ਰਤ ਸਖੀ ਸਰਵਰ ਦੇ ਭਗਤ ਸਨ |ਪਰ ਜਦੋਂ ਉਹ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮਿਲੇ ਤਾਂ ਉਹ ਗੁਰ ਸਿੱਖ ਬਣ ਗਏ | ਭਾਈ ਸਾਹਿਬ ਦੇ ਮਾਤਾ ਪਿਤਾ ਜੀ ਮਜੀਠਾ ਚਲੇ ਗਏ ਅਤੇ ਭਾਈ ਸਾਹਿਬ ਇਥੇ ਸੇਵਾ ਕਰਨ ਲਗੇ | ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਲਈ ਭਾਈ ਸ਼ਾਲੋ ਜੀ ਨੇ ਸ਼ਹਿਰ ਵਸਾਉਣ ਲਈ ੫੨ ਜਾਤਾਂ ਦੇ ਵਪਾਰੀ ਇਥੇ ਲਿਆ ਕੇ ਵਸਾਇਆ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸੇਵਾ ਤੋਂ ਖੁਸ਼ ਹੋ ਕੇ ਪੁਰੇ ਸ਼ਹਿਰ ਦੀ ਉਸਾਰੀ ਦਾ ਕੰਮ ਭਾਈ ਸਾਹਿਬ ਨੂੰ ਦੇ ਦਿੱਤਾ |ਸਰੋਵਰ ਦੀ ਸੇਵਾ :- ਇਕ ਵਾਰੀ ਸਰੋਵਰ ਦੀ ਸੇਵਾ ਵਿਚ ਇੱਟਾਂ ਖਤਮ ਹੋ ਗਈਆਂ ਉਤੋਂ ਮੀਂਹ ਦੀ ਝੜੀ ਲੱਗੀ ਸੀ | ਸਭ ਥਾਵਾਂ ਗਿੱਲੀਆਂ ਸਨ | ਇੱਟਾਂ ਦੇ ਬਾਲਣ ਲਈ ਸੁੱਕੇ ਬਾਲਣ ਦੀ ਲੋੜ ਪਈ | ਭਾਇ ਸਾਹਿਬ ਨੇ ਸੰਗਤ ਨੂੰ ਨਾਲ ਲੈਕੇ ਬਾਲਣ ਲੈਣ ਤੁਰ ਪਏ | ਅਲੱਗ ਅਲੱਗ ਪਿੰਡਾ ਵਿਚੋ ਹੁੰਦੇ ਹੋਏ ਭਾਈ ਸਾਹਿਬ ਪਿੰਡ ਪੰਡੋਰੀ ਵੜੈਚ ਪੰਹੁਚੇ | ਇਕ ਬੇਰੀ ਹੇਠਾਂ ਆਸਣ ਲਾਕੇ ਉਹਨਾਂ ਹੋਕ ਦਿੱਤਾ ਜੋ ਸਰੋਵਰ ਲਈ ਇੱਟਾਂ ਪਕਾਣ ਲਈ ਇਕ ਪਾਥੀ ਦੇਵੇਗਾ ਉਸਨੂੰ ਪੁਤਰ ਦੀ ਪ੍ਰਾਪਤੀ ਹੋਵੇਗੀ | ਜਿਹੜੇ ਪਿੰਡ ਵਾਲੇ ਪੁਤਰਾਂ ਤੋਂ ਵਾਂਝੇ ਸਨ ਉਹਨਾਂ ਨੇ ਪਾਥੀਆਂ ਨਾਲ ਟੋਕਰੇ ਭਰ ਦਿੱਤੇ | ਪਾਥੀਆਂ ਲੈਕੇ ਭਾਈ ਸਾਹਿਬ ਸੰਗਤ ਸਮੇਤ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਪਹੁੰਚੇ |

ਜਾਣੀ ਜਾਨ ਗੁਰੂ ਸਾਹਿਬ ਨੇ ਆਖਿਆ ਭਾਈ ਸਾਹਿਬ ਬੜਾ ਸਸਤਾ ਸੌਦਾ ਕਰ ਆਏ ਹੋ ਇਕ ਪਾਥੀ ਇਕ ਪੁਤਰ ਜਿਸ ਨੇ ਵੀਹ ਪਾਥੀਆਂ ਦਿੱਤੀਆਂ ਉਹਨਾਂ ਨੂੰ ਵੀਹ ਪੁਤਰ ਹੋਣਗੇ | ਭਾਈ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਇਹ ਤਾਂ ਤੁਹਾਡੀ ਬਖਸ਼ਿਸ਼ ਦਿਆਰਾ ਝੋਲੀਆਂ ਭਰੀਆਂ ਜਾਣਗੀਆਂ | ਗੁਰੂ ਸਾਹਿਬ ਨੇ ਖੁਸ਼ ਹੋ ਕਿ ਵਰ ਦਿੱਤਾ ਕੇ ਜੋ ਕੋਈ ਵੀ ਤੁਹਾਡੇ ਸਥਾਨ ਤੇ ਆਕੇ ਇਸ਼ਨਾਨ ਕਰੇਗਾ ਅਤੇ ਪਾਥੀਆਂ ਚੜਾਏਗਾ, ਉਸਨੂੰ ਪੁਤਰ ਦੀ ਦਾਤ ਮਿਲੇਗੀ |ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.