ਸਰਕਾਰ ਵੱਲੋਂ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਕੀਤੀ ਗਈ ਘੋਸ਼ਣਾ ਨੂੰ ਲੈ ਕੇ ਬੈਂਕ ਅਧਿਕਾਰੀਆਂ ਵਿਚ ਰੋਹ ਹੈ। ਸ਼ੁੱਕਰਵਾਰ ਨੂੰ ਬੈਂਕ ਮੁਲਾਜ਼ਮਾਂ ਨੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਰੋ ਸ ਕੀਤਾ। ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ (ਏ. ਆਈ. ਬੀ. ਈ. ਏ.) ਨੇ 15 ਅਤੇ 16 ਮਾਰਚ ਨੂੰ ਹੜ ਤਾਲ ਦੀ ਵਾਰਨਿੰਗ ਵੀ ਦਿੱਤੀ ਹੈ।ਇਸ ਤੋਂ ਪਹਿਲਾਂ ਸੰਗਠਨ ਨੇ 10 ਮਾਰਚ ਨੂੰ ਬਜਟ ਸੈਸ਼ਨ ਦੌਰਾਨ ਸੰਸਦ ਸਾਹਮਣੇ ਧਰਨਾ ਪ੍ਰਦ ਰਸ਼ਨ ਕਰਨ ਦੀ ਯੋਜਨਾ ਬਣਾਈ ਹੈ।
ਸੰਗਠਨ ਨੇ ਕਿਹਾ ਕਿ ਇਸ ਤੋਂ ਬਾਅਦ ਸਾਡੇ 10 ਲੱਖ ਕਰਮਚਾਰੀ ਅਤੇ ਅਧਿਕਾਰੀ 15-16 ਮਾਰਚ ਨੂੰ ਦੋ ਦਿਨ ਦੀ ਹੜ ਤਾਲ ‘ਤੇ ਜਾਣਗੇ। ਏ. ਆਈ. ਬੀ. ਈ. ਏ. ਨੇ ਕਿਹਾ ਕਿ ਸਰਕਾਰ ਆਪਣੇ ਫ਼ੈਸਲੇ ‘ਤੇ ਫਿਰ ਤੋਂ ਵਿਚਾਰ ਕਰੇ। ਸੰਗਠਨ ਦੇ ਜਨਰਲ ਸਕੱਤਰ ਸੀ. ਐੱਚ. ਵੈਂਕਟਚਲਮ ਨੇ ਕਿਹਾ, ”ਸਰਕਾਰੀ ਬੈਂਕਾਂ ਸਾਹਮਣੇ ਇਕੋ-ਇਕ ਦਿੱਕਤ ਖ਼ਰਾਬ ਕਰਜ਼ਿਆਂ ਦੀ ਹੈ ਜੋ ਜ਼ਿਆਦਾਤਰ ਕਾਰਪੋਰੇਟ ਤੇ ਅਮੀਰ ਉਦਯੋਗਪਤੀਆਂ ਵੱਲੋਂ ਲਏ ਜਾਂਦੇ ਹਨ। ਸਰਕਾਰ ਉਨ੍ਹਾਂ ‘ਤੇ ਕਾਰਵਾਈ ਕਰਨ ਦੀ ਬਜਾਏ, ਬੈਂਕਾਂ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ।” ਉਨ੍ਹਾਂ ਨਿੱਜੀ ਬੈਂਕਾਂ ਦੀ ਸਥਿਤੀ ਦਾ ਹਵਾਲਾ ਦਿੰਦੇ ਕਿਹਾ ਕਿ ਪਿਛਲੇ ਸਾਲ ਯੈੱਸ ਬੈਂਕ ਮੁਸੀਬਤ ਵਿਚ ਸੀ ਅਤੇ ਹਾਲ ਹੀ ਵਿਚ ਲਕਸ਼ਮੀ ਵਿਲਾਸ ਬੈਂਕ ਨੂੰ ਵਿਦੇਸ਼ੀ ਬੈਂਕ ਨੇ ਹਾਸਲ ਕੀਤਾ ਹੈ।
ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਨਿੱਜੀ ਖੇਤਰ ਦੀ ਬੈਂਕਿੰਗ ਬਹੁਤ ਬਿਹਤਰ ਹੈ।ਉਨ੍ਹਾਂ ਕਿਹਾ ਕਿ ਨਿੱਜੀ ਬੈਂਕ ਸਿਰਫ਼ ਵੱਡੇ ਲੋਕਾਂ ਦੀ ਮਦਦ ਕਰਦੇ ਹਨ, ਜਦੋਂ ਕਿ ਜਨਤਕ ਖੇਤਰ ਦੇ ਬੈਂਕ ਆਮ, ਗਰੀਬ ਲੋਕਾਂ, ਖੇਤੀ, ਛੋਟੇ ਪੱਧਰ ਦੇ ਖੇਤਰਾਂ ਨੂੰ ਕਰਜ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਬੈਂਕਾਂ ਵਿਚ ਰੁਜ਼ਗਾਰ ਵੀ ਸਥਾਈ ਨਹੀਂ ਹੈ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
