ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਧਰਮ ਦੇ ਸਾਂਝੇ ਗੁਰੂ ਸਨ |ਸਾਰੇ ਹੀ ਧਰਮ ਦੇ ਲੋਕ ਓਹਨਾ ਨੂੰ ਆਪਣਾ ਗੁਰੂ ਮੰਨਦੇ ਹਨ |ਗੁਰੂ ਨਾਨਕ ਦੇ ਵੀ ਜੀ ਨੇ ਸਭ ਨੂੰ ਸਰਬ ਸਾਂਝੀ ਵਾਰਤਾ ਦਾ ਉਪਦੇਸ਼ ਦਿੱਤਾ ਤੇ ਦੁਨੀਆ ਦੇ ਵਿੱਚੋ ਵਹਿਮ ਭਰਮ ਦੂਰ ਕਰਨ ਦੇ ਲਾਇ ਓਹਨਾ ਨੇ ਚਾਰ ਉਦਾਸੀਆਂ ਵੀ ਕੀਤੀਆਂ |ਗੁਰੂ ਜੀ ਜਦੋ ਵੱਡੇ ਹੋਏ ਸਨ ਤਾ ਓਹਨਾ ਦੇ piuta ਜੀ ਚਾਹੁੰਦੇ ਸਨ ਕਿ ਉਹ ਵੀ ਕੋਈ ਵਪਾਰ ਕਰਨ ਪਰ ਉਹ ਰੱਬ ਦੇ ਰੰਗ ਦੇ ਵਿਚ ਰੰਗੇ ਹੋਏ ਸਨ |
ਜੋ ਪੈਸੇ ਓਹਨਾ ਨੂੰ ਪਿਤਾ ਜੀ ਪਾਸੋ ਮਿਲੇ ਓਹਨਾ ਪੇਸ਼ਾ ਦਾ ਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ ਸੀ |ਇਸ ਤੋਂ ਬਾਅਦ ਗੁਰੂ ਜੀ ਨੂੰ ਮੋਦੀ ਖਾਣੇ ਦੇ ਵਿਚ ਭੇਜ ਦਿੱਤਾ ਗਿਆ ਸੀ |ਓਥੇ ਵੀ ਗੁਰੂ ਜੀ ਉਸ ਰਬ ਦੇ ਰੰਗ ਵਿਚ ਰਹਿ ਕ ਹੀ ਤੇਰਾ ਤੇਰਾ ਤੋਲਦੇ ਸਨ |ਦਸਿਆ ਜਾਂਦਾ ਹੈ ਕਿ ਉਸ ਸਮੇ ਕਿਸੇ ਨੇ ਸ਼ਿਕਾਇਤ ਵੀ ਕਰ ਦਿਤੀ ਸੀ ਪਰ ਜਦੋ ਹਿਸਾਬ ਕਿਤਾਬ ਦੇਖਿਆ ਗਿਆ ਤਾ ਪੈਸੇ ਜ਼ਿਆਦਾ ਨਿਕਲੇ ਸਨ |ਸੁਲਤਾਨਪੁਰ ਲੋਧੀ ਦੀ ਧਰਤੀ ਵਿਖੇ ਸਥਿਤ ਇਹ ਗੁਰਦਵਾਰਾ ਸਾਹਿਬ ਗੁਰਦੁਆਰਾ ਸ੍ਰੀ ਹੱਟ ਸਾਹਿਬ ਹੈ |ਇਸ ਗੁਰਦੁਆਰਾ ਸਾਹਿਬ ਦਾ ਸਬੰਧ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਨਾਲ ਹੈ ।
ਇਸੇ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ ‘ਤੇਰਾ ਤੇਰਾ’ ਕਰਦੇ ਹੋਏ ਗਰੀਬਾਂ ਅਤੇ ਲੋੜਵੰਦਾਂ ਦੀਆਂ ਝੋਲੀਆ ਰਸਦ ਨਾਲ ਭਰ ਦਿੰਦੇ ਸਨ । ਇਸੇ ਜਗ੍ਹਾ ‘ਤੇ ਭਾਈ ਜੈ ਰਾਮ ਜੀ ਨੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ ‘ਚ ਨੌਕਰੀ ਕੀਤੀ ਸੀ ।ਦੱਸ ਦਈਏ ਕਿ ਇਹ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ‘ਚ ਸਥਿਤ ਹੈ । ਇਸ ਜਗ੍ਹਾ ‘ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ।
