ਇੱਕ ਪਾਸੇ ਤਾਂ ਲਾਕਡਾਊਨ ਕਾਰਨ ਜਨਤਾ ਦੀ ਆਮਦਨ ਘਟਦੀ ਜਾ ਰਹੀ ਹੈ। ਜਦਕਿ ਦੂਜੇ ਪਾਸੇ ਜਰੂਰੀ ਵਸਤੂਆਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਤੇਲ ਦੇ ਰੇਟ ਵਿੱਚ ਵਾਧਾ ਹੋਣ ਨਾਲ ਮਹਿੰਗਾਈ ਵਿੱਚ ਵੀ ਵਾਧਾ ਹੁੰਦਾ ਹੈ, ਕਿਉਂਕਿ ਤੇਲ ਦੇ ਰੇਟ ਵਧਣ ਨਾਲ ਢੋਆ ਢੁਆਈ ਦੇ ਰੇਟ ਵਧ ਜਾਂਦੇ ਹਨ। ਜਿਸ ਨਾਲ ਵਸਤੂਆਂ ਦੀ ਕੀਮਤ ਵਧ ਜਾਂਦੀ ਹੈ। ਮੰਗਲਵਾਰ ਤੋਂ ਸ਼ੁਕਰਵਾਰ ਤਕ ਲਗਾਤਾਰ 4 ਦਿਨ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਹੋ ਰਹੇ ਵਾਧੇ ਨੂੰ ਦੇਖਕੇ ਲੋਕ ਸੋਚ ਰਹੇ ਹਨ- ਪਤਾ ਨਹੀਂ ਤੇਲ ਦੀਆਂ ਕੀਮਤਾਂ ਹੁਣ ਕਿੱਥੇ ਜਾਕੇ ਰੁਕਣਗੀਆਂ। ਇਨ੍ਹਾਂ ਕੀਮਤਾਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
4 ਦਿਨ ਲਗਾਤਾਰ ਰੇਟ ਵਧਣ ਨਾਲ ਡੀਜ਼ਲ ਦੀ ਕੀਮਤ ਵਿੱਚ ਪ੍ਰਤੀ ਲਿਟਰ 1 ਰੁਪਏ ਤੋਂ ਵੀ ਜਿਆਦਾ ਵਾਧਾ ਨੋਟ ਕੀਤਾ ਗਿਆ ਹੈ। ਇਸ ਤਰਾਂ ਹੀ ਪੈਟਰੋਲ ਦੀ ਕੀਮਤ ਮੰਗਲਵਾਰ ਨੂੰ 15 ਪੈਸੇ, ਬੁੱਧਵਾਰ ਨੂੰ 19 ਪੈਸੇ, ਵੀਰਵਾਰ ਨੂੰ 25 ਪੈਸੇ ਅਤੇ ਸ਼ੁੱਕਰਵਾਰ ਨੂੰ 28 ਪੈਸੇ ਪ੍ਰਤੀ ਲਿਟਰ ਵਧੀ। ਇਸ ਸਮੇਂ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ 91.27 ਰੁਪਏ ਅਤੇ ਡੀਜ਼ਲ 81.73 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਇਸ ਤਰ੍ਹਾਂ ਹੀ ਪੈਟਰੋਲ ਮੁੰਬਈ ਵਿਚ 97.61 ਰੁਪਏ, ਚੇਨਈ ਵਿਚ 93.15 ਰੁਪਏ, ਕੋਲਕਾਤਾ ਵਿਚ 91.41 ਰੁਪਏ, ਸ੍ਰੀ ਗੰਗਾਨਗਰ ਵਿੱਚ 102 .15 ਰੁਪਏ, ਨੋਏਡਾ ਵਿਚ 89.44 ਰੁਪਏ,
ਭੋਪਾਲ ਵਿਚ 99.28 ਰੁਪਏ, ਲਖਨਊ ਵਿਚ 89.36 ਰੁਪਏ, ਬੰਗਲੌਰ ਵਿਚ 94.30 ਰੁਪਏ, ਚੰਡੀਗੜ੍ਹ ਵਿਚ 87.80 ਰੁਪਏ ਅਤੇ ਪਟਨਾ ਵਿਚ 93.52 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ ਹੈ। ਡੀਜ਼ਲ ਦੇ ਮਾਮਲੇ ਵਿੱਚ ਵੀ ਮਹਿੰਗਾਈ ਸਿਰ ਚੜ੍ਹ ਕੇ ਬੋਲ ਰਹੀ ਹੈ। ਡੀਜ਼ਲ ਦੀ ਕੀਮਤ ਮੁੰਬਈ ਵਿਚ 88.82 ਰੁਪਏ, ਚੇਨਈ ਵਿਚ 86.65 ਰੁਪਏ, ਕੋਲਕਾਤਾ ਵਿਚ 84.57 ਰੁਪਏ, ਸ੍ਰੀ ਗੰਗਾਨਗਰ ਵਿੱਚ 94.38 ਰੁਪਏ, ਨੋਇਡਾ ਵਿਚ 82.18 ਰੁਪਏ, ਭੋਪਾਲ ਵਿਚ 90.01 , ਲਖਨਊ ਵਿਚ 82.10 ਰੁਪਏ, ਬੰਗਲੌਰ ਵਿਚ 86.64 ਰੁਪਏ, ਚੰਡੀਗੜ੍ਹ ਵਿਚ 81.40 ਰੁਪਏ ਅਤੇ ਪਟਨਾ ਵਿਚ 86.94 ਰੁਪਏ ਪ੍ਰਤੀ ਲਿਟਰ ਤੇ ਪਹੁੰਚ ਗਈ ਹੈ।
