ਵੱਡੀ ਖਬਰ ਆ ਰਹੀ ਹੈ ਆਮਿਰ ਖਾਨ ਬਾਰੇ ਜਾਣਕਾਰੀ ਅਨੁਸਾਰ ਆਪਣੇ ਵੱਖਰੇ ਕੰਮ ਨਾਲ ਅਤੇ ਵਧੀਆ ਐਕਟਿੰਗ ਦੇ ਕਰਕੇ ਜਾਣੇ ਜਾਣ ਵਾਲੇ ਅਦਾਕਾਰ ਆਮਿਰ ਖਾਨ ਨੇ ਇੱਕ ਅਜਿਹਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ | ਉਹਨਾਂ ਵਲੋਂ ਆਪਣਾ ਸੋਸ਼ਲ ਮੀਡਿਆ ਅਕਾਊਂਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਟਵਿੱਟਰ, ਇੰਸਟਾਗ੍ਰਾਮ ਨੂੰ ਉਹਨਾਂ ਵਲੋਂ ਅਲਵਿਦਾ ਆਖ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਬੇਹੱਦ ਹੈਰਾਨ ਹੋ ਗਏ ਨੇ।
ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਇਹ ਵੱਡਾ ਫੈਂਸਲਾ ਲਿਆ ਹੈ ਅਤੇ ਐਲਾਨ ਕਰ ਦਿੱਤਾ ਹੈ।ਦੱਸ ਦਈਏ ਕਿ ਉਹਨਾਂ ਦਾ ਜਨਮਦਿਨ ਸੀ, ਆਪਣੇ ਜਨਮਦਿਨ ਦੀਆਂ ਵਧਾਈਆਂ ਲੈ ਉਹਨਾਂ ਨੇ ਸੱਭ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਇਹ ਐਲਾਨ ਕਰ ਦਿੱਤਾ। ਉਹਨਾਂ ਨੇ ਪਹਿਲਾਂ ਵਾਂਗ ਹੀ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨ ਦਾ ਐਲਾਨ ਕੀਤਾ ਹੈ। ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਆਮਿਰ ਖ਼ਾਨ ਨੇ ਇਹ ਫ਼ੈਸਲਾ ਆਪਣਾ ਪੂਰਾ ਫੋਕਸ ਆਪਣੇ ਕੰਮ ’ਤੇ ਰੱਖਣ ਲਈ ਕੀਤਾ ਹੈ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ।
ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ‘ਲਾਲਾ ਸਿੰਘ ਚੱਡਾ’ ਫ਼ਿਲਮ ਦੀ ਰਿਲੀਜਿੰਗ ਤੱਕ ਆਪਣਾ ਫੋਨ ਬਣਦਾ ਕਰਨ ਦਾ ਐਲਾਨ ਕੀਤਾ ਸੀ ਤਾਂ ਜੋ ਉਹਨਾਂ ਦਾ ਕੰਮ ਪ੍ਰਭਾ ਵਿਤ ਨਾ ਹੋਵੇ ਅਤੇ ਹੁਣ ਇਸ ਵਾਰ ਉਹਨਾਂ ਵਲੋਂ ਇੱਕ ਹੋਰ ਐਲਾਨ ਕਰ ਦਿੱਤਾ ਗਿਆ ਹੈ| ਇਸ ਐਲਾਨ ਨਾਲ ਉਹਨਾਂ ਦੇ ਚਾਹੁਣ ਵਾਲੇ ਹੁਣ ਕਾਫੀ ਉ ਦਾ ਸ ਨਜ਼ਰ ਆ ਰਹੇ ਨੇ। ਜਿਕਰਯੋਗ ਹੈ ਕਿ ਉਹਨਾਂ ਵਲੋਂ ਇੱਕ ਬਾਕਾਇਦਾ ਬਿਆਨ ਆਪਣੇ ਚਾਹੁਣ ਵਾਲਿਆਂ ਲਈ ਜਾਰੀ ਕੀਤਾ ਗਿਆ ਹੈਂ ਜਿਸ ਚ ਆਮਿਰ ਖ਼ਾਨ ਨੇ ਕਿਹਾ, ‘ਦੋਸਤੋਂ ਮੇਰੇ ਜਨਮਦਿਨ ’ਤੇ ਇੰਨਾਂ ਪਿਆਰ-ਸਤਿਕਾਰ ਦੇਣ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ।
ਮੇਰਾ ਦਿਲ ਭਰ ਆਇਆ ਪਰ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਇਹ ਮੇਰੀ ਸੋਸ਼ਲ ਮੀਡੀਆ ’ਤੇ ਆਖ਼ਰੀ ਪੋਸਟ ਹੋਵੇਗੀ। ਮੈਂ ਸੋਸ਼ਲ ਮੀਡਿਆ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ, ਪਰ ਅਸੀ ਆਪਸ ਚ ਪਹਿਲਾਂ ਵਾਂਗ ਗੱਲਬਾਤ ਕਰਾਂਗੇ | ਉਹਨਾਂ ਦੇ ਵਲੋਂ ਜਾਰੀ ਕੀਤੇ ਇਸ ਬਿਆਨ ਤੋਂ ਬਾਅਦ ਹੁਣ ਚਰਚਾ ਚ ਹੈ |
