Home / ਤਾਜ਼ਾ ਖਬਰਾਂ / ਆਖਿਰ ਕਿਉ ਲਹਿਰਾਇਆ ਨਵਜੋਤ ਸਿੱਧੂ ਨੇ ਆਪਣੇ ਘਰ ਤੇ ਇਹ ਝੰਡਾ

ਆਖਿਰ ਕਿਉ ਲਹਿਰਾਇਆ ਨਵਜੋਤ ਸਿੱਧੂ ਨੇ ਆਪਣੇ ਘਰ ਤੇ ਇਹ ਝੰਡਾ

ਪੰਜਾਬ ਚ ਇਸ ਸਮੇਂ ਨਵਜੋਤ ਸਿੰਘ ਸਿੱਧੂ ਪੂਰੀ ਚਰਚਾ ਵਿੱਚ ਹਨ। ਦੱਸ ਦਈਏ ਕਿ ਲੰਬੇ ਸਮੇਂ ਤੋਂ ਚੁੱਪ ਵੱਟੀ ਬੈਠੇ ਨਵਜੋਤ ਸਿੰਘ ਸਿੱਧੂ ਹੁਣ ਇਕ ਦਮ ਸੁਰਖ਼ੀਆਂ ਵਿੱਚ ਆ ਚੁੱਕੇ ਹਨ। ਹਰ ਰੋਜ਼ ਸੋਸ਼ਲ ਮੀਡੀਆ ਤੇ ਪੋਸਟ ਅਪਲੋਡ ਕਰ ਕੇ ਵੱਖ ਵੱਖ ਮੁੱਦਿਆਂ ਤੇ ਅਪਣੇ ਵਿਚਾਰ ਸਾਂਝੇ ਕਰ ਰਹੇ ਹਨ।

ਨਵਜੋਤ ਸਿੱਧੂ ਨੇ ਇਕ ਵਾਰ ਫਿਰ ਜਿੱਥੇ ਖੇਤੀ ਕਾਨੂੰਨਾਂ ਤੇ ਅਪਣੇ ਅੰਦਾਜ਼ ਵਿੱਚ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਹਨ ਉੱਥੇ ਹੀ ਦੂਜੀਆਂ ਧਿਰਾ ਤੇਵਰਾਂ ਰਾਹੀਂ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਇੱਕ ਵਾਰ ਫਿਰ ਸਾਹਮਣੇ ਆਏ ਹਨ।ਦੱਸ ਦਈਏ ਕਿ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਤੇ ਟਵੀਟ ਕੀਤਾ ਹੈ ਕਿ ਮੈਂ ਕੱਲ੍ਹ ਸਵੇਰੇ 9.30 ਵਜੇ ਅਪਣੇ ਦੋਹਾਂ ਘਰਾਂ ਤੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕਾਲਾ ਝੰਡਾ ਫਹਿਰਾਵਾਂਗਾ। ਉਹਨਾਂ ਕਿਹਾ ਕਿ ਮੇਰੀ ਸਭ ਨੂੰ ਬੇਨਤੀ ਹੈ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜਾਂ ਫਿਰ ਸੂਬਾ ਸਰਕਾਰ ਰਾਹੀਂ ਫ਼ਸਲਾਂ ਦੀ ਖਰੀਦ ਅਤੇ ਜਿਣਸਾਂ ਤੇ ਐਮਐਸਪੀ ਯਕੀਨੀ ਬਣਾਉਣ ਲਈ ਕੋਈ ਵਿਕਲਪਕ ਹੱਲ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਅਜਿਹਾ ਕੀਤਾ ਜਾਵੇ।ਦੱਸ ਦਈਏ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਵਿਚਕਾਰ ਤਕਰਾਰ ਬਹੁਤ ਵੱਧ ਚੁੱਕੀ ਹੈ।

ਨਵਜੋਤ ਨੇ ਪੰਜਾਬ ਸਰਕਾਰ ਤੇ ਲਗਾਤਾਰ ਸ਼ਬਦੀ ਬੋਲ ਬੋਲੇ ਹਨ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਵੀ ਨਵਜੋਤ ਸਿੱਧੂ ਵੱਲੋਂ ਬਹੁਤ ਸਾਰੇ ਸੁਵਾਲ ਕੀਤੇ ਗਏ ਸਨ।ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਹੁਣ ਬਿਲਕੁਲ ਵੀ ਸਹੀ ਨਹੀ ਚੱਲ ਰਿਹਾ ਹੈ ਕਿਉਂਕਿ ਇਸ ਸਮੇਂ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਪੰਜਾਬ ਦੇ ਸਿਆਸਤ ਚ ਸਰਗਰਮ ਹੋ ਗਏ ਹਨ ਜੋ ਇਸ ਸਮੇਂ ਆਪਣਾ ਅਕਸ ਸੁਧਾਰਨ ਲਈ ਪੂਰਾ ਜੋਰ ਲਾ ਰਹੇ ਹਨ ਉੱਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਨਵਜੋਤ ਸਿੰਘ ਸਿੱਧੂ ਤੇ ਪੂਰੀ ਅੱਖ ਰੱਖ ਰਹੇ ਹਨ।

About Jagjit Singh

Leave a Reply

Your email address will not be published. Required fields are marked *