Home / ਹੋਰ ਜਾਣਕਾਰੀ / ਆਓ ਜਾਣੀਏ ਗੁਰੂਦਵਾਰਾ ਸ਼੍ਰੀ ਦਸ਼ਮੇਸ਼ ਅਸਥਾਨ ਦਾ ਇਤਿਹਾਸ

ਆਓ ਜਾਣੀਏ ਗੁਰੂਦਵਾਰਾ ਸ਼੍ਰੀ ਦਸ਼ਮੇਸ਼ ਅਸਥਾਨ ਦਾ ਇਤਿਹਾਸ

ਆਉ ਜਾਣਦੇ ਹਾਂ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰੂਦਵਾਰਾ ਸ਼੍ਰੀ ਦਸ਼ਮੇਸ਼ ਅਸਥਾਨ ਸਾਹਿਬ ਜ਼ਿਲਾ ਸਿਰਮੋਰ ਦੇ ਨਾਹਨ ਸ਼ਹਿਰ ਵਿਚ ਸਥਿਤ ਹੈ | ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਹਨ ਦੀ ਧਰਤੀ ਨੂੰ ੧੭ ਵੈਸਾਖ ਸੰਮਤ ੧੭੪੨ ਵਿਖੇ ਆਪਣੇ ਚਰਣ ਕੰਵਲਾਂ ਨਾਲ ਪਵਿੱਤਰ ਕੀਤਾ ।ਉਸ ਸਮੇਂ ਦੇ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ ਦੀ ਉਚੇਰੀ ਬੇਨਤੀ ਕਰਨ ਤੇ ਆਪ ਇਥੇ ਪਧਾਰੇ ।

ਗੁਰੂ ਸਾਹਿਬ ਨੇ ਲਗਭਗ ਸਾਢੇ ਅੱਠ ਮਹੀਨੇ ਨਾਹਨ ਦੀ ਧਰਤੀ ਨੂੰ ਭਾਗ ਲਾਏ ਅਤੇ ਇਸ ਸਮੇਂ ਵਿਚ ਕਈ ਚੋਜ ਵਰਤਾਏ । ਸ਼੍ਰੀਨਗਰ (ਗੜ੍ਹਵਾਲ) ਦਾ ਰਾਜਾ ਫਤਹਿ ਚੰਦ, ਨਾਹਨ ਰਿਆਸਤ ਦੀ ਜਮੀਨ ਉਤੇ ਕ ਬ ਜਾ ਕਰਦਾ ਜਾ ਰਿਹਾ ਸੀ । ਆਪ ਨੇ ਉਸ ਨੂੰ ਬੁਲਵਾ ਕੇ ਦੋਹਾਂ ਰਾਜਿਆਂ ਦੀ ਸੁਲਾਹ ਕਰਵਾਈ ਅਤੇ ਹੱਦ ਬੰਨੇ ਦਾ ਝ ਗ ੜਾ ਨਿਪਟਾਇਆ । ਆਪ ਰਾਜੇ ਨਾਲ ਜੰਗਲਾਂ ਵਿਚ ਫਿਰ ਦੂਰ-ਦੂਰ ਤੱਕ ਸ਼ਿਕਾਰ ਖੇਡਣ ਲਈ ਵੀ ਜਾਂਦੇ । ਇਕ ਵੱਡੇ ਭਿਆਨਕ ਸ਼ੇਰ ਤੋਂ ਖਲਕਤ ਬਹੁਤ ਦੁ ਖੀ ਅਤੇ ਭੈ ਭੀ ਤ ਸੀ । ਆਪ ਨੇ ਉਸ ਸ਼ੇਰ ਨੂੰ ਆਪਣੀ ਕ੍ਰਿਪਾਨ ਦੇ ਇਕੋ ਹੀ ਵਾਰ ਨਾਲ ਮੁਕਤ ਕੀਤਾ । ਇਹ ਸ਼ੇਰ ਮਹਾਭਾਰਤ ਦੇ ਸਮੇਂ ਦਾ ਇਕ ਜੈਦਰਥ ਨਾਮੀ ਵੱਡਾ ਜੋਧਾ ਸੀ ਜਿਸ ਦੀ ਰੂਹ ਨੂੰ ਸਭ ਨੇ ਮਨੁੱਖੀ ਜਾਮੇਂ ਵਿਚ ਆਕਾਸ਼ ਵਲ ਜਾਂਦੇ ਵੇਖਿਆ । ਇਹ ਕੋਤਕ ਦੇਖਕੇ ਰਾਜਾ ਬਹੁਤ ਹੈਰਾਨ ਹੋਇਆ ਅਤੇ ਇਹ ਕ੍ਰਿਪਾਨ, ਜਿਸ ਨਾਲ ਸ਼ੇਰ ਦੀ ਮੁਕਤੀ ਕੀਤੀ, ਪ੍ਰੇਮ ਦੀ ਨਿਸ਼ਾਨੀ ਵਜੋਂ ਮੰਗੀ ।

ਰਾਜਾ ਮੇਦਨੀ ਪ੍ਰਕਾਸ ਦੀ ਬਾਰ-ਬਾਰ ਬੇਨਤੀ ਕਰਨ ਤੇ ਕਿ ਆਪ ਉਸ ਦੀ ਰਿਆਸਤ ਵਿਚ ਕੁਝ ਸਮਾਂ ਹੋਰ ਠਹਿਰਨ, ਆਪ ਨੇ ਇਥੋਂ ੨੬ ਮੀਲ ਦੀ ਵਿੱਥ ਪਰ, ਜਮਨਾ ਦੇ ਕੰਢੇ, ਇਕ ਜੰਗਲ ਦੀ ਥਾਂ ਪਸੰਦ ਕਰਕੇ ਫੁਰਮਾਇਆ: “ਦੇਸ ਚਾਲ ਹਮ ਤੇ ਪੁਨ ਭਈ। ਸ਼ਹਿਰ ਪਾਂਵਟਾ ਕੀ ਸੁਧ ਲਈ।। ਰਾਜੇ ਨੇ ਬਹੁਤੇ ਸਮੇਂ ਵਿਚ ਹੀ ਆਪ ਲਈ ਉਥੇ ਇਕ ਕਿਲ੍ਹਾ ਬਣਵਾ ਦਿੱਤਾ ਅਤੇ ਆਪ ਉਥੇ ਪਧਾਰੇ ।ਇਹ ਅਸਥਆਨ ਪਾਂਉਟਾ ਸਾਹਿਬ ਅਖਵਾਇਆ । ਵਿਦਾਇਗੀ ਸਮੇਂ ਰਾਜੇ ਨੇ ਆਪ ਪਾਸੋਂ ਕੋਈ ਨਿਸ਼ਾਨੀ ਦੀ ਯਾਚਨਾ ਕੀਤੀ । ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੇ ਹਸਤ ਕੰਵਲਾਂ ਨਾਲ ਇਕ ਸ਼੍ਰੀ ਸਾਹਿਬ ਬਖਸ਼ੀ ਜਿਸ ਉੱਤੇ ਸੰਮਤ ੧੭੩੨ ਦੀ ਮੋਹਰ ਹੈ। ਇਹ ਰਾਜ ਦੇ ਖਾਨਦਾਨ ਪਾਸ ਹੁਣ ਤਕ ਮੌਜੂਦ ਹੈ ।ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published.