ਪੰਜਾਬ ਦੇ ਵਿੱਚ ਬਿਜਲੀ ਦੇ ਹਾਲਤ ਦਿਨ ਬ ਦਿਨ ਬਦਤਰ ਹੁੰਦੇ ਜਾ ਰਹੇ ਹਨ |ਲੋਕ ਬਿਜਲੀ ਤੋਂ ਪ੍ਰੇਸ਼ਾਨ ਹਨ ਤੇ ਓਧਰੋਂ ਗਰਮੀ ਕਰਕੇ ਵੀ ਲੋਕ ਪੂਰੇ ਪ੍ਰੇਸ਼ਾਨ ਹੋਏ ਹਨ |ਬੀਤੀ ਰਾਤ ਰੋਪੜ ਦੇ ਵਿਚ ਲੋਕ ਅੱਧੀ ਰਾਤ ਨੂੰ ਸੜਕਾਂ ਤੇ ਉਤਰ ਆਏ |ਨਾਲ ਹੀ ਓਥੇ ਪਤਰਕਾਰ ਵੀ ਪਹੁੰਚ ਗਿਆ ਤੇ ਉਸਨੇ ਲੋਕਾਂ ਤੋਂ ਸਮੱਸਿਆ ਪੁੱਛੀ |ਲੋਕਾਂ ਦਾ ਕਹਿਣਾ ਸੀ ਕਿ ਬੀਤੇ ਕੁੱਛ ਦਿਨਾਂ ਤੋਂ ਬਿਜਲੀ ਦਾ ਕੋਈ ਵੀ ਟਾਈਮ ਨਹੀਂ ਹੈ |ਨਾ ਹੀ ਪਹਿਲਾ ਸੁਚੇਤ ਕੀਤਾ ਜਾਂਦਾ ਹੈ ਕਿ ਬਿਜਲੀ ਆਵੇਗੀ ਜਾ ਨਹੀਂ |
ਲੋਕਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਲੋਕ ਚੈਨਲ ਦੇ ਪਤਰਕਾਰ ਜਗਦੀਪ ਸਿੰਘ ਥਲੀ ਨੇ ਕਿਹਾ ਕਿ ਲੋਕ ਸੜਕਾਂ ਉਪਰ ਆਏ ਹਨ ਕਿਉਕਿ ਉਹ ਬਿਜਲੀ ਕਰਕੇ ਬਹੁਤ ਪ੍ਰੇਸ਼ਾਨ ਹਨ |ਦਰਅਸਲ ਜਗਦੀਪ ਥਲੀ ਨੇ ਦਸਿਆ ਕਿ ਜਦੋ ਦਾ ਕੇਜਰੀਵਾਲ ਨੇ ਬਿਆਨ ਦਿੱਤਾ ਸੀ 24 ਘੰਟੇ ਬਿਜਲੀ ਦੇਣ ਦਾ ਓਸੇ ਬਿਆਨ ਨੂੰ ਲੈ ਕੇ ਕੁੱਛ ਕਾਂਗਰਸੀ ਵਰਕਰਾਂ ਵਲੋਂ ਜਵਾਬ ਦਿਤਾ ਗਿਆ ਸੀ ਕਿ ਪੰਜਾਬ ਦੇ ਵਿਚ ਤਾ ਪਹਿਲਾ ਹੀ 24 ਘੰਟੇ ਬਿਜਲੀ ਹੈ ਪਰ ਅਸਲੀਅਤ ਤਾ ਕੁੱਛ ਹੋਰ ਹੀ ਹੈ |ਲੋਕਾਂ ਨੇ ਕਾਂਗਰੇਸ ਸਰਕਾਰ ਤੇ ਨਿਸ਼ਾਨਾ ਕਰਕੇ ਕਿਹਾ ਕਿ ਜਦੋ ਵੋਟਾਂ ਦਾ ਸਮਾਂ ਸੀ ਉਸ ਸਮੇ ਵਡੇ ਵਡੇ ਝੂਠੇ ਵਾਅਦੇ ਕੀਤੇ ਗਏ ਸੀ |
ਗੁਟਕਾ ਸਾਹਿਬ ਜੀ ਹੱਥ ਵਿਚ ਫੜਕੇ ਏਨਾ ਝੂਠ ਬੋਲਿਆ ਗਿਆ ਸੀ |ਲੋਕਾਂ ਨੇ ਰੋਸ ਜਤਾਉਂਦੇ ਕਿਹਾ ਕਿ ਕੈਪਟਨ ਸਰਕਾਰ ਏਨੇ ਵਡੇ ਵਡੇ ਗੱਪ ਮਾਰ ਕੇ ਜਿੱਤ ਤਾ ਗਈ ਪਰ ਅੱਜ ਪੰਜਾਬ ਦਾ ਇਹ ਹਾਲਾਤ ਬਣ ਗਏ ਹਨ |ਲੋਕਾਂ ਨੇ ਰੂਪਨਗਰ ਵਿਚ ਰੋਡ ਨੂੰ ਜਾਮ ਕੀਤਾ ਗਿਆ |ਭਾਰੀ ਗਿਣਤੀ ਦੇ ਵਿਚ ਲੋਕ ਇਸ ਇਕੱਠ ਦਾ ਸਮਰਥਨ ਕਰ ਰਹੇ ਸਨ |ਦੇਸ਼ ਵਿਦੇਸ਼ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਹੇਠਾਂ ਦੇਖੋ ਵੀਡੀਓ ਲੋਕਾਂ ਨੇ ਕੀ ਕੀ ਕਿਹਾ
