ਗੁਰੂ ਨਗਰੀ ਅੰਮ੍ਰਿਤਸਰ ਤੋਂ ਇੰਗਲੈਂਡ ਜਾਣ ਵਾਲਿਆਂ ਲਈ ਆਈ ਵੱਡੀ ਖਬਰ”ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਸਾਹਿਬ ਤੋਂ ਇੰਗਲੈਂਡ ਜਾਣ ਵਾਲੀ ਸੰਗਤਾਂ ਲਈ ਪ੍ਰਾਪਤ ਜਾਣਕਾਰੀ ਅਨੁਸਾਰ ਏਅਰ ਇੰਡੀਆ ਵਲੋਂ ਹੀਥਰੋ ਤੋਂ ਅੰਮਿ੍ਤਸਰ ਤੇ ਬਰਮਿੰਘਮ ਤੋਂ ਅੰਮਿ੍ਤਸਰ ਹਵਾਈ ਉਡਾਣਾਂ ਦੀ ਸਮਾਂ ਸੂਚੀ ‘ਚ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਏਅਰ ਇੰਡੀਆ ਵਲੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਅੰਮਿ੍ਤਸਰ ਉਡਾਣ ਨੂੰ 27 ਮਾਰਚ 2021 ਤੱਕ ਵਧਾਉਣ ਦਾ ਐਲਾਨ ਕੀਤਾ ਹੈ, ਜੋ ਕਿ ਪਹਿਲਾਂ 24 ਅਕਤੂਬਰ 2020 ਤੱਕ ਸੀ। ਇਸੇ ਤਰ੍ਹਾਂ ਅੰਮਿ੍ਤਸਰ ਤੇ ਬਰਮਿੰਘਮ ਤੋਂ ਅੰਮਿ੍ਤਸਰ ਉਡਾਣ ਹੁਣ 29 ਨਵੰਬਰ ਤੱਕ ਚਲਾਈ ਜਾਵੇਗੀ। ਇਸ ਤੋਂ ਇਲਾਵਾ ਹਫ਼ਤੇ ਵਿਚ ਇਕ ਦਿਨ ਅੰਮਿ੍ਤਸਰ ਤੇ ਬਰਮਿੰਘਮ ਵਿਸ਼ੇਸ਼ ਉਡਾਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਕਤ ਜਾਣਕਾਰੀ ਦਿੰਦਿਆਂ ‘ਫਲਾਈ ਅੰਮਿ੍ਤਸਰ ਇਨੀਸੀਏਟਿਵ’ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅੰਮਿ੍ਤਸਰ ਵਿਕਾਸ ਮੰਚ, ਸੇਵਾ ਟਰੱਸਟ ਯੂ.ਕੇ. ਤੇ ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਨੂੰ ਬੂਰ ਪਿਆ ਹੈ। ਦੱਸ ਦਈਏ ਕਿ ਇਸ ਮੌਕੇ ਗੁਮਟਾਲਾ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕਰਦਿਆਂ ਅੰਮਿ੍ਤਸਰ ਲਈ ਜਲਦੀ ਹੋਰ ਉਡਾਨਾਂ ਵਧਾਉਣ ਦੀ ਮੰਗ ਵੀ ਕੀਤੀ।ਦੱਸ ਦਈਏ ਕਿ ਇੰਗਲੈਂਡ ਚ ਵੱਡੀ ਗਿਣਤੀ ਵਿੱਚ ਪੰਜਾਬੀ ਸਿੱਖ ਭਾਈਚਾਰੇ ਦੇ ਲੋਕ ਵੱਸਦੇ ਹਨ ਜੋ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਹਰ ਮਹੀਨੇ ਆਉਦੇ ਹਨ ਜਿਨ੍ਹਾਂ ਲਈ ਇਹ ਬਹੁਤ ਵਧੀਆ ਖਬਰ ਹੈ।
ਏਥੇ ਇਹ ਵੀ ਦੱਸ ਦੇਈਏ ਕੀ ਪਿੱਛਲੇ ਲੰਬੇ ਸਮੇ ਦੌਰਾਨ ਇੰਟਰਨੈਸ਼ਨਲ ਉਡਾਣਾਂ ਤੇ ਪਾਬੰਦੀ ਸੀ |ਕਿਉਕਿ ਵੱਧ ਰਹੇ ਕੋਵਿਡ ਦੇ ਪ੍ਰ-ਕੋਪ ਦੇ ਨਾਲ ਸਾਰੇ ਹੀ ਮੁਲਖਾਂ ਨੇ ਹਵਾ ਉਡਾਣਾਂ ਬੰਦ ਕਰ ਦਿਤੀਆਂ ਸਨ |ਹੁਣ ਹੋਲੀ ਹੋਲੀ ਇਹ ਉਡਾਣਾਂ ਦੁਬਾਰਾ ਤੋਂ ਸ਼ੁਰੂ ਹੋ ਰਹੀਆਂ ਹਨ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
