ਸਿੰਘੂ ਬਾਰਡਰ ਦੀ ਸਟੇਜ ਤੋਂ ਅੰਦੋਲਨਕਾਰੀ ਕਿਸਾਨ ਆਗੂਆਂ ਵੱਲੋਂ ਜੀਓ ਸਿੰਮਾਂ ਤੇ ਅੰਬਾਨੀ-ਅਡਾਨੀ ਦੀਆਂ ਕੰਪਨੀਆਂ ਦੇ ਉਤਪਾਦਾਂ ਦਾ ਬਾਈ ਕਾਟ ਕਰਨ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਹੋਰਨਾਂ ਮੋਬਾਈਲ ਕੰਪਨੀਆਂ ਦੇ ਏਜੰਟਾਂ ਨੇ ਇੱਥੇ ਆਰਜ਼ੀ ਡੇਰੇ ਲਾ ਲਏ ਹਨ।ਜੀਓ ਦੇ ਸਿੰਮ ਬਦਲਣ ਲਈ ਕਿਸਾਨਾਂ ਦੀ ਭੀ ੜ ਇਨ੍ਹਾਂ ਆਰਜ਼ੀ ਟਿਕਾਣਿਆਂ ਉਪਰ ਦੇਖੀ ਜਾ ਸਕਦੀ ਹੈ।
ਇਹ ਕੰਪਨੀਆਂ ਮੁਫ਼ਤ ਵਿੱਚ ਹੀ ਸਿੰਮ ਤਬਦੀਲ (ਪੋਰਟ) ਕਰ ਰਹੀਆਂ ਹਨ। ਸਿੰਘੂ ਸਰਹੱਦ ਉਪਰ ਅਜਿਹੇ ਦਰਜਨ ਦੇ ਕਰੀਬ ਸਟਾਲ ਲੱਗੇ ਹੋਏ ਹਨ। ਪੰਜਾਬ ਵਿੱਚ ਮੌਲ, ਪੈਟਰੋਲ ਪੰਪਾਂ ਤੇ ਟੌਲ-ਪਲਾਜ਼ਿਆਂ ਉਪਰ ਕਿਸਾਨਾਂ ਨੇ ਪਹਿਲਾਂ ਹੀ ਧਰਨੇ ਲਾਏ ਹੋਏ ਹਨ। ਇਕ ਆਰਜ਼ੀ ਦੁਕਾਨਦਾਰ ਨੇ ਦੱਸਿਆ ਕਿ ਉਸ ਕੋਲ ਰੋਜ਼ਾਨਾ 60-70 ਮੋਬਾਈਲ ਸਿੰਮ ਹੋਰ ਕੰਪਨੀਆਂ ਦੇ ਸਿੰਮਾਂ ਵਿੱਚ ਬਦਲੇ ਜਾ ਰਹੇ ਹਨ।ਉੱਧਰ ਇੱਕ ਹੋਰ ਜਾਣਕਾਰੀ ਅਨੁਸਾਰ ਕਿਸਾਨੀ ਘੋਲ ਕਰਕੇ ਰਿਲਾਇੰਸ ਜੀਓ ਨੂੰ ਵੱਡਾ ਝ ਟ ਕਾ ਲੱਗਾ ਹੈ।
ਲੋਕ ਰੋਜ਼ਾਨਾ ਜੀਓ ਦੇ ਕਨੈਕਸ਼ਨ ਹੋਰ ਕੰਪਨੀਆਂ ਵਿੱਚ ਪੋਰਟ ਕਰਵਾ ਰਹੇ ਹਨ। ਲੋਕਾਂ ਵਿੱਚ ਗੁਸਾ ਇੰਨਾ ਹੈ ਕਿ ਜੀਓ ਦੇ ਟਾਵਰਾਂ ਦੀ ਬਿਜਲੀ ਕੁਨੈ ਕਸ਼ਨ ਵੀ ਕੱਟੇ ਜਾ ਰਹੇ ਹਨ। ਇਸ ਨਾਲ ਜਿਹੜੇ ਲੋਕਾਂ ਕੋਲ ਜੀਓ ਕੁਨੈਕਸ਼ਨ ਸਨ, ਉਨ੍ਹਾਂ ਦੀਆਂ ਸੇਵਾਵਾਂ ਵੀ ਠੱਪ ਹੁੰਦੀਆਂ ਜਾ ਰਹੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਭਾਣਾ ਦੀ ਪੰਚਾਇਤੀ ਜਗ੍ਹਾ ਵਿੱਚ ਲੱਗੇ ਜੀਓ ਦੇ ਟਾਵਰ ਦਾ ਪਿੰਡ ਦੇ ਲੋਕਾਂ ਨੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ।
ਪਿੰਡ ਦੇ ਸਰਪੰਚ ਬਲਵੰਤ ਸਿੰਘ ਭਾਣਾ ਨੇ ਦੱਸਿਆ ਕਿ ਜਿਸ ਜਗ੍ਹਾ ’ਤੇ ਰਿਲਾਇੰਸ ਨੇ ਜੀਓ ਦਾ ਟਾਵਰ ਲਾਇਆ ਹੋਇਆ ਹੈ, ਉਹ ਜਗ੍ਹਾ ਪੰਚਾਇਤ ਨੇ ਸੁਵਿਧਾ ਕੇਂਦਰ ਬਣਾਉਣ ਲਈ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੀਓ ਵੱਲੋਂ ਪਿੰਡ ਦੀ ਪੰਚਾਇਤ ਨੂੰ ਟਾਵਰ ਲਾਉਣ ਬਦਲੇ ਕੋਈ ਕਿਰਾਇਆ ਵਗੈਰਾ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਪੰਚਾਇਤ ਨੇ ਇੱਥੇ ਟਾਵਰ ਲਾਉਣ ਦੀ ਇਜਾਜ਼ਤ ਦਿੱਤੀ ਸੀ।
