ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਰੋ ਸ ਕੀਤਾ ਜਾ ਰਿਹਾ ਹੈ। ਉਥੇ ਹੀ ਕਾਰਪੋਰੇਟ ਘਰਾਣਿਆਂ ਦਾ ਵੀ ਰੋਸ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਦੇ ਪੈਟਰੌਲ ਪੰਪ ਅਤੇ ਮਾਲਜ਼ ਨੂੰ ਬੰਦ ਕਰਕੇ ਧਰਨੇ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ਜੀਓ ਟਾਵਰ ਦੇ ਵੀ ਬਿਜਲੀ ਕੁਨੈਕਸਨਾਂ ਨੂੰ ਕੱਟ ਦਿੱਤਾ ਗਿਆ ਹੈ। ਜਿਸ ਕਾਰਨ ਕੰਪਨੀ ਨੂੰ ਬਹੁਤ ਜ਼ਿਆਦਾ ਘਾ ਟਾ ਪੈ ਗਿਆ ਹੈ।
ਦੱਸ ਦਈਏ ਕਿ ਜਿੱਥੇ ਸਭ ਲੋਕਾਂ ਵੱਲੋਂ ਅੰਬਾਨੀ ਦਾ ਰੋਸ ਕੀਤਾ ਜਾ ਰਿਹਾ ਹੈ। ਉੱਥੇ ਹੀ ਮੁਕੇਸ਼ ਅੰਬਾਨੀ ਦੁਨੀਆਂ ਦੇ ਅਮੀਰਾਂ ਦੀ ਟੋਪ 10 ਲਿਸਟ ਵਿੱਚੋਂ ਬਾਹਰ ਹੋ ਗਏ ਹਨ। ਹੁਣ ਮੁਕੇਸ਼ ਅੰਬਾਨੀ ਨੂੰ ਇਕ ਹੋਰ ਵੱਡਾ ਝ ਟ ਕਾ ਲੱਗਾ ਹੈ। ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੇ ਹਨ। ਭਾਰਤ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਦੇ ਕਾਰਨ ਮੁਕੇਸ਼ ਅੰਬਾਨੀ ਨੂੰ ਚੀਨ ਦੇ ਵਾਟਰ ਕਿੰਗ ਅਖਵਾਉਣ ਵਾਲੇ ਵਪਾਰੀ ਜੌਂਗ ਸ਼ਾਨਸ਼ਾਨ ਹੁਣ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।ਉਨ੍ਹਾਂ ਦੀ ਨੈਟਵਰਥ ਇਸ ਸਾਲ ਦੇ ਵਿੱਚ 70.9 ਅਰਬ ਡਾਲਰ ਵੱਧ ਕੇ 77.8 ਅਰਬ ਡਾਲਰ ਹੋ ਗਈ ਹੈ। ਉਹ ਚੀਨ ਦੇ ਵਿੱਚ ਬੋਤਲ ਬੰਦ ਪਾਣੀ ਅਤੇ ਕਰੋਨਾ ਦਾ ਟੀਕਾ ਬਣਾਉਣ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ।
ਉਹ ਪੱਤਰਕਾਰੀ, ਮਸ਼ਰੂਮ ਦੀ ਖੇਤੀ ਅਤੇ ਸਿਹਤ ਸੇਵਾ ਦੇ ਕੈਰੀਅਰ ਵਿਚ ਹੱਥ ਅਜਮਾਉਣ ਤੋਂ ਬਾਅਦ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਸਾਲ ਵਿਚ ਅਪ੍ਰੈਲ ਦੌਰਾਨ ਉਨ੍ਹਾਂ ਨੇ ਆਪਣੀ ਬੀਜ਼ਿੰਗ ਵੈਟਾਈ ਬਾਇਓਜੀਕਲ ਫਾਰਮੈਸੀ ਇੰਟਰਪ੍ਰਾਈਜਜ਼ ਕੰਪਨੀ ਰਾਹੀਂ ਵੈਕਸੀਨ ਵਿਕਸਿਤ ਕੀਤੀ ਸੀ। ਦੱਸ ਦਈਏ ਕਿ ਇਸ ਤੋਂ ਬਾਅਦ ਅੰਬਾਨੀ ਦੇ ਪਰਿਵਾਰ ਚ ਨਵੇਂ ਸਾਲ ਦੀਆਂ ਖੁਸ਼ੀਆਂ ਨੂੰ ਫਿੱਕਾ ਕਰ ਦਿੱਤਾ ਹੈ। ਸੂਤਰਾਂ ਤੋਂ ਜਾਣਕਾਰੀ ਅਨੁਸਾਰ ਅੰਬਾਨੀ ਇਸ ਗੱਲ ਤੋਂ ਕਾਫੀ ਜਿਆਦਾ ਉਦਾਸ ਹਨ।
