ਦੱਸ ਦਈਏ ਕਿ ਭਾਰਤ ਵਿੱਚ ਸਾਲ 2021 ਦੇ ਅਪਰੈਲ ਤੋਂ ਜੂਨ ਮਹੀਨੇ ਦੌਰਾਨ 5ਜੀ ਨੈੱਟਵਰਕ ਦੀ ਸ਼ੁਰੂਆਤ ਹੋ ਜਾਵੇਗੀ। ਇਹ ਜਾਣਕਾਰੀ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੱਲੋਂ ਦਿੱਤੀ ਗਈ ਹੈ। ਜਿਸ ਤਰ੍ਹਾਂ ਬਾਰਸੀਲੋਨਾ ਵਿੱਚ ਹਰ ਸਾਲ ਮੋਬਾਈਲ ਵਰਲਡ ਕਾਂਗਰਸ ਦਾ ਆਯੋਜਨ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਹੀ ਭਾਰਤ ਵਿਚ ਇੰਡੀਅਨ ਮੋਬਾਇਲ ਕਾਂਗਰਸ ਦਾ ਆਯੋਜਨ ਕੀਤਾ ਜਾਂਦਾ ਹੈ।ਦੱਸ ਦਈਏ ਕਿ ਇਸੇ ਸਮੇਂ ਭਾਰਤ ਦੀਆਂ ਤਕਨਾਲੋਜੀ ਅਤੇ ਆਈ.ਟੀ. ਕੰਪਨੀਆਂ ਦੁਆਰਾ ਆਪਣੇ ਪ੍ਰੋਡਕਟਸ ਲਾਂਚ ਕੀਤੇ ਜਾਂਦੇ ਹਨ। ਅੱਜ 8 ਦਸੰਬਰ ਤੋਂ 3 ਦਿਨਾਂ ਲਈ ਇੰਡੀਆ ਮੋਬਾਇਲ ਕਾਂਗਰਸ ਦੀ ਸ਼ੁਰੂਆਤ ਹੋਈ ਹੈ। ਇਸ ਪ੍ਰੋਗਰਾਮ ਦੌਰਾਨ ਮੁਕੇਸ਼ ਅੰਬਾਨੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਸਵਦੇਸ਼ੀ 5ਜੀ ਤਕਨੀਕ ਹੋਂਦ ਵਿਚ ਲਿਆਂਦੀ ਜਾ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ 30 ਕਰੋੜ ਭਾਰਤੀ ਹਾਲੇ ਵੀ 2ਜੀ ਦੀ ਵਰਤੋਂ ਕਰ ਰਹੇ ਹਨ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਲੋਕਾਂ ਬਾਰੇ ਵੀ ਸੋਚਿਆ ਜਾਵੇ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ। ਇਹ ਪ੍ਰੋਗਰਾਮ ਦੂਰ ਸੰਚਾਰ ਵਿਭਾਗ ਅਤੇ ਸੈਲੂਲਰ ਅਪਰੇਟਰਜ ਐਸੋਸੀਏਸ਼ਨ ਆਫ਼ ਇੰਡੀਆ ਦੁਆਰਾ ਕੀਤਾ ਜਾ ਰਿਹਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰੋਗਰਾਮ ਵਿੱਚ ਲਗਪਗ 30 ਮੁਲਕਾਂ ਦੇ 210 ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸਪੀਕਰ ਅਤੇ ਲਗਪਗ 3000 ਪ੍ਰਤੀਨਿਧੀ ਸ਼ਾਮਿਲ ਹੋਣਗੇ, ਜਿਹੜੇ ਕਿ ਵੱਖ ਵੱਖ ਅਹੁਦਿਆਂ ਨਾਲ ਜੁੜੇ ਹੋਣਗੇ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਵਿਚਾਰ ਦਿਉ ਇਸ ਬਾਰੇ ਤੁਹਾਡੀ ਕੀ ਰਾਇ ਹੈ।ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਰ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅੱਸੀ ਲੈ ਕ ਆਉਂਦੇ ਹਾਂ ਤੁਹਾਡੇ ਲਈ ਨਵੀਆਂ ਨਵੀਆਂ ਖ਼ਬਰ ਸਭ ਤੋਂ ਪਹਿਲਾ |
