Home / ਤਾਜ਼ਾ ਖਬਰਾਂ / ਅੰਬਾਨੀ ਤੋਂ ਬਾਅਦ ਅੰਡਾਣੀ ਦੀ ਹੋ ਰਹੀ ਇਸ ਗੱਲ ਕਰਕੇ ਚਰਚਾ

ਅੰਬਾਨੀ ਤੋਂ ਬਾਅਦ ਅੰਡਾਣੀ ਦੀ ਹੋ ਰਹੀ ਇਸ ਗੱਲ ਕਰਕੇ ਚਰਚਾ

ਵੱਡੀ ਖਬਰ ਆ ਰਹੀ ਹੈ ਅੰਬਾਨੀਆਂ ਬਾਰੇ ਜਾਣਕਾਰੀ ਅਨੁਸਾਰ ਸਾਡੇ ਮੁਲਕ ਵਿੱਚ ਜਦੋਂ ਕਾਰਪੋਰੇਟ ਘਰਾਣਿਆਂ ਦੀ ਗੱਲ ਚਲਦੀ ਹੈ ਤਾਂ 2 ਹੀ ਘਰਾਣਿਆਂ ਦੀ ਚਰਚਾ ਹੁੰਦੀ ਹੈ। ਅੰਬਾਨੀ ਘਰਾਣਾ ਅਤੇ ਅਡਾਨੀ ਘਰਾਣਾ। ਜਾਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ। ਮੁਕੇਸ਼ ਅੰਬਾਨੀ ਭਾਰਤ ਦੇ ਹੀ ਨਹੀਂ ਸਗੋਂ ਏਸ਼ੀਆ ਦੇ ਵੱਡੇ ਅਮੀਰਾਂ ਵਜੋਂ ਗਿਣੇ ਜਾਂਦੇ ਹਨ। ਹੁਣ ਗੌਤਮ ਅਡਾਨੀ ਦੀ ਜਾਇਦਾਦ ਬਹੁਤ ਤੇਜ਼ੀ ਨਾਲ ਵਧ ਰਹੀ ਹੈ।

ਇਸ ਦਾ ਖੁਲਾਸਾ 6 ਅਪ੍ਰੈਲ 2021 ਨੂੰ ਛਪਣ ਵਾਲੀ ਫੋਰਬਸ ਲਿਸਟ ਤੋਂ ਹੋਇਆ ਹੈ।ਜੋ ਇਕ ਦਿਨ ਪਹਿਲਾਂ ਦੇ ਕਾਰੋਬਾਰ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ। ਇਸ ਸੂਚੀ ਮੁਤਾਬਕ ਸਿਰਫ਼ ਇਕ ਦਿਨ ਵਿਚ ਹੀ ਗੌਤਮ ਅਡਾਨੀ ਦੀ ਜਾਇਦਾਦ 35 ਹਜ਼ਾਰ ਕਰੋਡ਼ ਰੁਪਏ ਵਧ ਗਈ। ਇਸ ਦਾ ਸਿੱਧਾ ਕਾਰਨ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਿੱਚ ਵਾਧਾ ਹੋਣਾ ਹੈ। ਇਸ ਸੂਚੀ ਮੁਤਾਬਕ ਗੌਤਮ ਅਡਾਨੀ ਦੀ ਜਾਇਦਾਦ ਦੀ ਕੀਮਤ 61.3 ਅਰਬ ਡਾਲਰ ਹੋ ਗਈ ਹੈ। ਇਸ ਨੂੰ ਭਾਰਤੀ ਕਰੰਸੀ ਵਿੱਚ ਲਗਪਗ 4.49 ਲੱਖ ਕਰੋਡ਼ ਰੁਪਏ ਦੇ ਬਰਾਬਰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਦੀ ਜਾਇਦਾਦ ਵਿੱਚ ਇੱਕ ਦਿਨ ਵਿੱਚ ਹੀ 8.5 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਸ ਤਰ੍ਹਾਂ ਗੌਤਮ ਅਡਾਨੀ ਹੁਣ ਦੁਨੀਆ ਦੇ ਸਭ ਤੋਂ ਵੱਧ ਅਮੀਰਾਂ ਦੀ ਲਿਸਟ ਵਿਚ 20ਵੇੰ ਨੰਬਰ ਤੇ ਪਹੁੰਚ ਗਏ ਹਨ। ਅਡਾਨੀ ਗਰੁੱਪ ਦੀਆਂ ਕੰਪਨੀਆਂ ਲਗਾਤਾਰ ਚੜ੍ਹਤ ਵੱਲ ਜਾ ਰਹੀਆਂ ਹਨ। ਪਾਠਕਾਂ ਨੂੰ ਬੇਨਤੀ ਕੀਤੀ ਕਿ ਅੰਬਾਨੀਆਂ ਦੀ ਹਰ ਚੀਜ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਕਿਉਂਕਿ ਫਿਰ ਹੀ ਇਨ੍ਹਾਂ ਨੂੰ ਸੇਕ ਲੱਗਣਾ ਹੈ।ਦੇਸ਼ ਵਿਦੇਸ਼ ਤੇ ਪੰਜਾਬ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਦੇਸ਼ ਵਿਦੇਸ਼ ਦੀਆ ਤਾਜਾ ਖ਼ਬਰ ਸਭ ਤੋਂ ਪਹਿਲਾ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.