ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਕਿਸਾਨਾਂ ਦੀ ਮੰਗ ਹੈ ਕਿ ਤਿੰਨ ਖੇਤੀ ਬਿੱਲਾਂ ਵਾਪਸ ਲਏ ਜਾਣ ਪਰ ਕੇਂਦਰ ਸਰਕਾਰ ਇਨ੍ਹਾਂ ਨੂੰ ਵਾਪਿਸ ਨਹੀਂ ਲੈਣਾ ਚਾਹੁੰਦੀ। ਕਿਸਾਨੀ ਘੋਲ ਦੀਆਂ ਖ਼ਬਰਾਂ ਹੁਣ ਦੇਸ਼ਾਂ ਵਿਦੇਸ਼ਾਂ ਤਕ ਪਹੁੰਚ ਚੁੱਕੀਆਂ ਹਨ। ਦੁਨੀਆਂ ਦੇ ਨਾਮੀ ਮੁਲਕਾਂ ਵਿਚ ਵੀ ਕਿਸਾਨਾਂ ਦੀ ਹੀ ਚਰਚਾ ਹੋ ਰਹੀ ਹੈ
ਹਾਲੀਵੁੱਡ ਦੀਆਂ ਹਸਤੀਆਂ ਵੀ ਅੱਗੇ ਆ ਗਈਆਂ ਹਨ ਜਿਨ੍ਹਾਂ ਦੀ ਜਾਣਕਾਰੀ ਤੁਸੀ ਵੀਡੀਓ ਜਰੀਏ ਦੇਖ ਸਕਦੇ ਹੋ ਜੀ।ਮਸ਼ਹੂਰ ਅੰਤਰ ਰਾਸ਼ਟਰੀ ਕਲਾਕਾਰ ਰਿਹਾਨਾ ਨੇ ਕਿਸਾਨਾ ਬਾਰੇ ਇੱਕ ਟਵੀਟ ਕੀਤਾ ਸੀ। ਜਿਸ ਵਿਚ ਰਿਹਾਨਾ ਨੇ ਸਿਰਫ਼ ਇੰਨਾ ਹੀ ਲਿਖਿਆ ਕਿ ਅਸੀਂ ਇਸ ਦੇ ਬਾਰੇ ਗੱਲ ਕਿਉਂ ਨਹੀਂ ਕਰ ਰਹੇ? ਰਿਹਾਨਾ ਨੇ ਇਹ ਲਿਖਣ ਦੇ ਨਾਲ-ਨਾਲ ਇਕ ਲਿੰਕ ਵੀ ਸਾਂਝਾ ਕੀਤਾ। ਜਿਸ ਵਿੱਚ ਕਿਸਾਨਾਂ ਕਰਕੇ ਇੰਟਰਨੈੱਟ ਬੰਦ ਕੀਤੇ ਜਾਣ ਬਾਰੇ ਲਿਖਿਆ ਗਿਆ ਹੈ। ਇਹ ਟਵੀਟ ਦੁਨੀਆ ਭਰ ਵਿਚ ਇੰਨਾ ਜਿਆਦਾ ਵਾਇਰਲ ਹੋਇਆ, ਜਿਸ ਦੀ ਕੋਈ ਹੱਦ ਨਹੀਂ ਹੈ। ਕਿਉਂ ਕਿ ਰਿਹਾਨਾ ਦੇ ਇਸ ਸਮੇਂ 100 ਮਿਲੀਅਨ ਤੋਂ ਵੀ ਵੱਧ ਫਾਲੋਅਰਜ਼ ਹਨ। ਰਿਹਾਨਾ ਦੇ ਟਵੀਟ ਤੋਂ ਬਾਅਦ ਕਿਸਾਨੀ ਘੋਲ ਵਿੱਚ ਹੋਰ ਜ਼ਿਆਦਾ ਤਾਕਤ ਪੈਂਦੀ ਦਿਖਾਈ ਦੇ ਰਹੀ ਹੈ। ਕਿਉਂਕਿ ਰਿਹਾਨਾ ਦੇ ਇੱਕ ਟਵੀਟ ਨੇ ਕਿਸਾਨਾਂ ਦੇ ਸੰਘਰਸ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾ ਦਿੱਤਾ। ਪਰ ਗੋਦੀ ਮੀਡੀਆ ਨੂੰ ਇਹ ਗੱਲ ਰਾਸ ਨਹੀ ਆਈ ਸੋ ਇਸ ਦੇ ਜਵਾਬ ਵਿੱਚ ਕੰਗਨਾ ਰਣੌਤ ਨੇ ਵੀ ਰਿਹਾਨਾ ਨੂੰ ਆਪਣਾ ਜਵਾਬ ਦਿੱਤਾ ਹੈ।
ਕੰਗਨਾ ਰਣੌਤ ਨੇ ਕਿਹਾ ਹੈ ਕਿ ਕੋਈ ਵੀ ਇਸ ਦੇ ਬਾਰੇ ਗੱਲ ਨਹੀਂ ਕਰ ਰਿਹਾ,ਕਿਉਂਕਿ ਇਹ ਕਿਸਾਨ ਨਹੀਂ ਹਨ। ਇਹ ਉਹ ਲੋਕ ਹਨ ਜਿਹੜੇ ਇੰਡੀਆ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਚੀਨ ਵਰਗੇ ਮੁਲਕ ਇਸ ਦਾ ਫ਼ਾਇਦਾ ਚੁੱਕ ਸਕਣ। ਇਸ ਨੂੰ ਅਮਰੀਕਾ ਦੀ ਤਰ੍ਹਾਂ ਚੀਨੀ ਬਸਤੀ ਬਣਾ ਸਕੇ। ਬੈਠ ਜਾ ਤੂੰ । ਅਸੀਂ ਤੁਹਾਡੀ ਤਰ੍ਹਾਂ ਨਹੀਂ, ਜੋ ਆਪਣੇ ਰਾਸ਼ਟਰ ਨੂੰ ਵੇਚ ਦੇਈਏ।
