ਇਸ ਵੇਲੇ ਇੱਕ ਵੱਡੀ ਖ਼ਬਰ ਰਵੀ ਸਿੰਘ ਖਾਲਸਾ ਜੀ ਨਾਲ ਜੁੜੀ ਆ ਰਹੀ ਹੈ। ਇਹ ਖ਼ਬਰ ਉਹਨਾਂ ਨੇ ਖੁਦ ਆਪਣੇ ਸ਼ੋਸ਼ਲ ਮੀਡੀਆ ਦੇ ਅਧਿਕਾਰਤ ਖਾਤੇ ਤੋਂ ਦਿੱਤੀ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਉਹ ਕ ਰੋਨਾ ਹੋ ਗਿਆ ਸੀਪਰ ਹੁਣ ਉਹਨਾਂ ਨੇ ਆਪਣੇ ਸ਼ੋਸ਼ਲ ਮੀਡੀਆ ਦੇ ਅਧਿਕਾਰਤ ਖਾਤੇ ‘ਤੇ ਜਾਣਕਾਰੀ ਦਿੱਤੀ ਹੈ। ਆਓ ਪਹਿਲਾਂ ਵੇਖੋ ਇਹ ਜਾਣਕਾਰੀ ਜਿਸ ਦੇ ਸਬੂਤ ਵਜੋਂ ਅਸੀਂ ਸਕਰੀਨ ਸ਼ਾਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।
ਉਹਨਾਂ ਨੇ ਲਿਖਿਆ ਹੈ ਕਿ ਧੰਨਵਾਦ ਪਿਛਲੇ ਦੋ ਹਫਤਿਆਂ ਤੋਂ ਜਿਆਦਾ ਸਮੇਂ ਵਿੱਚ ਲੋਕਾਂ ਵੱਲੋਂ ਜੋ ਅਰਦਾਸਾਂ ਕੀਤੀਆਂ ਹਨ ਉਸ ਵਾਸਤੇ ਧੰਨਵਾਦ । ਹੁਣ ਉਹ ਤੰਦਰੁਸਤੀ ਵੱਲ ਜਾ ਰਹੇ ਹਨ । ਜਲਦੀ ਹੀ ਸਿਹਤਮੰਦ ਹੋ ਕੇ ਮੁੜ ਤੋਂ ਲੋਕਾਂ ਸੇਵਾ ਲਈ ਹਾਜਿਰ ਹੋਣਗੇ । ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਉਹ ਠੀਕ ਮਹਿਸੂਸ ਕਰ ਰਹੇ ਹਨ । ਜਿਕਰਯੋਗ ਹੈ ਕਿ ਰਵੀ ਸਿੰਘ ਖਾਲਸਾ ਜੀ ਨੂੰ ਕ੍ਰੋਨਾ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਇਲਾਜ ਕਰਵਾ ਰਹੇ ਸਨ ਅਤੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਵਾਸਤੇ ਦੁਆਵਾਂ ਕਰ ਰਹੇ ਸਨ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਦੇ ਹੇਠਾਂ ਚਲ ਰਹੇ ਰਵੀ ਸਿੰਘ ਖਾਲਸਾ ਏਡ ਵਾਲਿਆਂ ਨੇ ਟਵੀਟ ਕਰਕੇ ਆਪਣੇ ਫੈਨਜ਼ ਨਾਲ ਆਪਣੀ ਸਿਹਤ ਸੰਬੰਧੀ ਜਾਣਕਾਰੀ ਦਿੰਦੇ ਰਹੇ ਹਨ ਕਿ “ਦੋ ਹਫਤਿਆਂ ਦੇ ਬਾਅਦ -ਮੈਂ ਬਹੁਤ ਕਮਜ਼ੋਰ ਅਤੇ ਥਕਾਵਟ ਮਹਿਸੂਸ ਕਰ ਰਿਹਾ ਸੀ। ਮੈਂ ਕਿਸੇ ਦੀ ਮਦਦ ਤੋਂ ਬਿਨਾਂ ਕੁਝ ਕਦਮ ਵੀ ਤੁਰ ਨਹੀਂ ਸਕਦ। ਮੈਂ ਕਦੇ ਇੰਨਾ ਸਰੀਰਕ ਤੌਰ ਤੇ ਇਸ ਤਰ੍ਹਾਂ ਦਾ ਮਹਿਸੂਸ ਨਹੀਂ ਕੀਤਾ।
ਤੁਹਾਡੇ ਸਾਰਿਆਂ ਦੇ ਸ਼ੁਭ ਸੰਦੇਸ਼ਾਂ ਲਈ ਧੰਨਵਾਦ ਤੇ ਮੇਰੀ ਪਤਨੀ balsandhu ਦਾ ਵੀ ਜੋ ਮੇਰੇ ਨਾਲ ਹਰ ਕਦਮ ਤੇ ਮਦਦ ਲਈ ਰਹੇ”ਜਿਵੇ ਹੀ ਰਵੀ ਸਿੰਘ ਨੇ ਆਪਣੇ ਬਾਰੇ ਟਵੀਟ ਕਰਕੇ ਇਹ ਜਾਣਕਾਰੀ ਦਿਤੀ ਤਾ ਓਹਨਾ ਨੂੰ ਪਿਆਰ ਕਰਨ ਵਾਲਿਆਂ ਦੇ ਸੁਨੇਹੇ ਓਹਨਾ ਦੀ ਟਵੀਟ ਥੱਲੇ ਆਉਣੇ ਸ਼ੁਰੂ ਹੋ ਗਏ ਇਕ ਸ਼ੁਭਚਿੰਤਕ ਨੇ ਲਿਖਿਆ ਕਿ “ਤਕੜੇ ਰਹੋ ਭਾਈ ਸਾਹਿਬ ਜੀ ਵਹਿਗੁਰੂ ਜੀ ਤੇ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਆ ਜਿੱਤ ਕੇ ਆਵੋ ਮੈਦਾਨ ‘ਚ ਦੁਬਾਰਾ, ਬਹੁਤ ਕੰਮ ਪਿਆ ਅਜੇ ਤੁਹਾਡਾ ” ਤਾ ਦੂਸਰੇ ਨੇ ਸਲਾਹ ਦਿੰਦਿਆਂ ਕਿਹਾ ਕਿ “ਅਕਾਲ ਪੁਰਖ ਮੇਹਰ ਕਰਨਗੇ , ਸਭ ਠੀਕ ਹੋ ਜਾਵੋਗੇ
