Home / ਤਾਜ਼ਾ ਖਬਰਾਂ / ਅਮਰੀਕੀ ਹਵਾਈ ਅੱਡੇ ‘ਤੇ ਜਾਂਚ ਦੇ ਬਹਾਨੇ ਅਸ਼ਲੀਲ ਹਰਕਤ ਕਰਨਾ ਪਿਆ ਭਾਰੀ, ਕੇਸ ਦਰਜ

ਅਮਰੀਕੀ ਹਵਾਈ ਅੱਡੇ ‘ਤੇ ਜਾਂਚ ਦੇ ਬਹਾਨੇ ਅਸ਼ਲੀਲ ਹਰਕਤ ਕਰਨਾ ਪਿਆ ਭਾਰੀ, ਕੇਸ ਦਰਜ

ਅਮਰੀਕਾ ਦੇ ਕੈਲੀਫੋਰਨੀਆ ਹਵਾਈ ਅੱਡੇ ‘ਤੇ ਇੱਕ ਸੁਰੱਖਿਆ ਕਰਮੀ ਨੂੰ ਇੱਕ ਔਰਤ ਦੇ ਨਾਲ ਅਸ਼ਲੀਲ ਹਰਕਤ ਕਰਨਾ ਭਾਰੀ ਪੈ ਗਿਆ। ਔਰਤ ਨੇ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾ ਦਿੱਤਾ।ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜੇਵੀਅਰ ਬੈਕੇਰਾ ਨੇ ਕਿਹਾ ਕਿ ਹਵਾਈ ਅੱਡੇ ‘ਤੇ ਸੁਰੱਖਿਆ ਕਰਮੀ ਨੇ ਇੱਕ ਔਰਤ ਨੂੰ ਉਸ ਦੀ ਛਾਤੀ ਦਿਖਾਉਣ ਲਈ ਦੋ ਵਾਰ ਮਜਬੂਰ ਕੀਤਾ। ਜਨਰਲ ਨੇ ਦੱਸਿਆ ਕਿ ਲਾਸ ਏਂਜਲਸ ਕੌਮਾਂਤਰੀ ਹਵਾਈ ਅੱਡੇ ‘ਤੇ ਟਰਾਂਸਪੋਰਟ ਸੁਰੱਖਿਆ ਪ੍ਰਸ਼ਾਸਨ ਵਿਚ ਕੰਮ ਕਰਨ ਵਾਲੇ 22 ਸਾਲਾ ਜੋਨਾਥਨ ਲੋਮੇਲੀ ਨੇ ਪਿਛਲੇ ਸਾਲ ਜੂਨ ਵਿਚ ਇੱਕ ਔਰਤ ਦੇ ਨਾਲ ਜਾਂਚ ਦੇ ਬਹਾਨੇ ਛੇੜਛਾੜ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਪੀੜਤ ਔਰਤ ਨੇ ਦਾਅਵਾ ਕੀਤਾ ਕਿ ਲੋਮੇਲੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਉਸ ਦੇ ਅੰਡਰ ਗਾਰਮੈਂਟਸ ਦੇ ਅੰਦਰ ਦੇਖਣਾ ਹੈ ਤਾਕਿ ਉਹ ਯਕੀਨ ਕਰ ਸਕੇ ਕਿ ਉਹ ਕੁਝ ਵੀ ਲੁਕਾ ਨਹੀਂ ਰਹੀ।

ਔਰਤ ਨੇ ਜਾਂਚਕਰਤਾ ਨੂੰ ਦੱਸਿਆ ਕਿ ਸੁਰੱਖਿਆ ਕਰਮੀ ਨੇ ਉਸ ਨੂੰ ਸ਼ਰਟ ਨੂੰ ਚੁੱਕਣ ਦੇ ਲਈ ਕਿਹਾ।ਔਰਤ ਨੇ ਦੱਸਿਆ ਕਿ ਲੋਮੇਲੀ ਨੇ Îਇਹ ਵੀ ਕਿਹਾ ਕਿ ਉਹ ਅਪਣੀ ਟਰਾਊਜ਼ਰ ਨੂੰ ਹਟਾਵੇ। ਲੋਮੇਲੀ ਨੇ ਜਾਂਚ ਤੋਂ ਬਾਅਦ ਕਿਹਾ ਕਿ ਉਹ ਜਾ ਸਕਦੀ ਹੈ, ਲੇਕਿਨ ਉਸ ਨੇ ਉਸ ਔਰਤ ‘ਤੇ ਭੱਦੀ ਟਿੱਪਣੀ ਕੀਤੀ।ਲੋਮੇਲੀ ਨੂੰ ਸ਼ੁੱਕਰਵਾਰ ਨੂੰ ਲਾਸ ਏਂਜਲਸ ਕਾਊਂਂਟੀ ਕੋਰਟ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਟੀਐਸਏ ਬੁਲਾਰੇ ਨੇ ਕਿਹਾ ਕਿ ਟੀਐਸਏ ਨਾਜਾਇਜ਼, ਅਨੈਤਿਕ ਜਾਂ ਅਨੈਤਿਕ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰਦਾ ਹੈ।

ਉਨ੍ਹਾਂ ਕਿਹਾ ਕਿ ਲੋਮੇਲੀ ਦਾ ਸਲੂਕ ਅਸਵੀਕਾਰ ਹੈ ਅਤੇ ਸਾਡੇ ਦਫ਼ਤਰ ਦੇ ਮਿਹਨਤਰੀ ਮੈਂਬਰਾਂ ਦੇ ਲਈ ਇੱਕ ਅਪਮਾਨ ਹੈ। ਇਨ੍ਹਾਂ ਅਪਰਾਧਾਂ ਦੇ ਲਈ ਮੁਲਜ਼ਮ ਵਿਅਕਤੀ ਹੁਣ ਏਜੰਸੀ ਦੇ ਨਾਲ ਨਹੀਂ ਹਨ ਅਤੇ ਅਸੀਂ ਇਸ ‘ਤੇ ਚਲ ਰਹੇ ਮਾਮਲੇ ਦੀ ਜਾਂਚ ਵਿਚ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ ਦਾ ਵਚਨ ਦਿੰਦੇ ਹਨ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.