ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਏਜੇਂਟਾਂ ਨੇ ਇਕ ਵਿਅਕਤੀ ਤੋਂ 28 ਲੱਖ ਰੁਪਏ ਠੱਗ ਲਏ ਅਤੇ ਰਾਹ ਵਿਚੋਂ ਹੀ ਗਾਇਬ ਕਰ ਦਿੱਤਾ। ਮੁੰਡੇ ਦੇ ਪਿਤਾ ਦੀ ਸ਼ਿ ਕਾਇਤ ਤੇ ਪੁਲਿਸ ਨੇ ਮੇਜਰ ਸਿੰਘ, ਵਾਸੀ ਕਾਲਸਾ, ਬਲੌਰ ਸਿੰਘ, ਵਾਸੀ ਜਲਾਲਦੀਵਾਲ ਰਾਇਕੋਟ, ਮੋਹਨ ਲਾਲ, ਵਾਸੀ ਦਿੱਲੀ ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਤਿੰਨੋ ਆਰੋਪੀ ਫਰਾਰ ਹਨ। ਪੁਲਿਸ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਰਬੰਸ ਇਸੰਘ, ਵਾਸੀ ਮਝੂਕੇ ਬਰਨਾਲਾ ਵਲੋਂ ਸ਼ਿਕਾਇਤ ਕੀਤੀ ਗਈ ਕੇ ਉਸ ਦੇ ਮੁੰਡੇ ਅਮਨਦੀਪ ਸਿੰਘ ਨਾਲ ਠੱਗੀ ਹੋਈ ਹੈ। 24-10-17 ਨੂੰ ਅਮਰੀਕਾ ਭੇਜਣ ਲਈ ਆਰੋਪੀਆਂ ਦਾ ਇਕ ਸਾਥੀ ਅਮਨਦੀਪ ਨੂੰ ਆਪਣੇ ਨਾਲ ਦਿੱਲੀ ਲੈ ਗਿਆ ਪਾਰ ਜਹਾਜ ਵਿਚ ਬੈਠਣ ਤੋਂ ਬਾਅਦ ਕੀਤੇ ਰਸਤੇ ਵਿਚ ਉਤਾਰ ਦਿੱਤਾ।
ਉਸ ਤੋਂ ਬਾਅਦ ਅਗਲਾ ਬਾਰਡਰ ਕਿਸੀ ਹੋਰ ਏਜੇਂਟ ਨੇ ਪਾਰ ਕਰਵਾਉਣਾ ਸੀ। ਪਾਰ 9-11-17 ਤੋਂ ਬਾਅਦ ਅਮਨਦੀਪ ਦੀ ਉਸ ਦੇ ਪਰਿਵਾਰ ਦੇ ਜੀਆਂ ਨਾਲ ਗੱਲ ਹੋਣੀ ਬੰਦ ਹੋ ਗਈ। ਜੱਦੋਂ ਪਰਿਵਾਰਿਕ ਮੈਂਬਰਾਂ ਨੇ ਮੇਜਰ ਸਿੰਘ ਨਾਲ ਗੱਲ ਕੀਤੀ ਅਤੇ ਆਪਣੇ ਮੁੰਡੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਕੋਈ ਸਹੀ ਜਵਾਬ ਨਾ ਮਿਲਿਆ।ਇਕ ਹਫਤੇ ਬਾਅਦ ਆਰੋਪੀ ਨੇ ਕਿਹਾ ਕੇ ਜਹਾਜ ਚੜ੍ਹਦੇ ਹੋਏ ਅਮਨਦੀਪ ਦਾ ਪੈਰ ਤਿਲ੍ਹਕ ਗਿਆ ਸੀ ਜਿਸ ਕਾਰਨ ਉਹ ਸਮੁੰਦਰ ਵਿਚ ਡੁੱਬ ਗਿਆ।
ਜਦੋ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਦੋਬਾਰਾ ਪੁੱਛਿਆ ਤਾਂ ਆਰੋਪੀ ਵਲੋਂ ਵੱਖ-ਵੱਖ ਤਾਰਨ ਦੇ ਜਵਾਬ ਦਿੱਤੇ ਗਏ। ਕਦੇ ਕਿਹਾ ਵੀ ਉਸ ਦਾ ਪੱਥਰ ਤੋਂ ਪੈਰ ਤਿਲ੍ਹਕ ਗਿਆ ਤੇ ਕਦੀ ਕਿਹਾ ਵੀ ਕਿਸ਼ਤੀ ਤੋਂ ਡਿਗਾਂ ਕਾਰਨ ਅਮਨਦੀਪ ਨਾਲ ਇਹ ਹਾਦਸਾ ਵਾਪਰਿਆ। ਤਾਂ ਅਮਨਦੀਪ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।ਇਕ ਨਹੀਂ ਹੋਰ ਵੀ ਮਾਵਾਂ ਦੇ ਪੁੱਤ ਵਿਦੇਸ਼ ਜਾਣ ਦੀ ਚਾਹਤ ਨੇ ਸਦਾ ਦੀ ਨੀਂਦ ਸੁਲਾ ਦਿੱਤੇ |ਅਜਿਹੇ ਏਜੇਂਟਾਂ ਤੇ ਸਰਕਾਰ ਨੂੰ ਸ਼ਿਕੰਜਾ ਕਸਨਾ ਚਾਹੀਦਾ ਹੈ |
