ਅਮਰੀਕਾ ਵਿੱਚ ਜਿੱਥੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਸਭ ਤੋਂ ਅੱਗੇ ਚਲ ਰਹੇ ਸਨ। ਜਿਨ੍ਹਾਂ ਨੇ ਟਰੰਪ ਨੂੰ ਪਿੱਛੇ ਛੱਡ ਦਿੱਤਾ ਸੀ। ਹੁਣ ਅਮਰੀਕਾ ਵਿਚ ਬਾਈਡੇਨ ਨੇ ਇਹ ਇਤਿਹਾਸ ਰਚਿਆ ਹੈ,ਜਿਸ ਨਾਲ ਹਰ ਕੋਈ ਹੈਰਾਨ ਹੋ ਗਿਆ ਹੈ ।ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੇ ਪਾਪੁਲਰ ਵੋਟਾਂ ਦੇ ਮਾਮਲੇ ਵਿਚ ਆਪਣੀ ਹੀ ਪਾਰਟੀ ਦੇ ਨੇਤਾ ਬਰਾਕ ਓਬਾਮਾ ਨੂੰ ਪਿੱਛੇ ਛੱਡ ਕੇ ਇਤਿਹਾਸ ਕਾਇਮ ਕੀਤਾ ਹੈ।
ਇਨ੍ਹਾਂ ਚੋਣਾਂ ਦੌਰਾਨ ਬਾਈਡੇਨ ਨੇ ਬਹੁਤ ਸਾਰੇ ਰਿਕਾਰਡ ਬਣਾਏ ਹਨ।ਅਮਰੀਕਾ ਵਿੱਚ 538 ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ 270 ਵੋਟ ਦੀ ਜ਼ਰੂਰਤ ਹੈ।ਟਰੰਪ ਕੋਲ 214 ਵੋਟਸ ਹਨ ,ਉਥੇ ਹੀ ਬਾਈਡੇਨ ਕੋਲ ਹੁਣ ਤੱਕ 264 ਇਲੈਕਟੋਰਲ ਵੋਟਸ ਹਨ ਅਤੇ ਉਨ੍ਹਾਂ ਨੂੰ ਸਿਰਫ਼ 6 ਵੋਟਾਂ ਦੀ ਜ਼ਰੂਰਤ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਬਾਈਡੇਨ ਜਿੱਤ ਤੋਂ ਕੁਝ ਕਦਮ ਦੀ ਦੂਰੀ ‘ਤੇ ਹਨ। ਬਾਈਡੇਨ ਨੇ ਨਵਾਦਾ ਵਿਚ ਲੀਡ ਬਰਕਰਾਰ ਰੱਖੀ ਹੈ। ਇਹ ਲੀਡ ਕਮਜ਼ੋਰ ਪੈ ਗਈ ਹੈ, ਜੇ ਬਾਈਡੇਨ ਜਿੱਤ ਗਏ ਤਾਂ 6 ਇਲੈਕਟਰੋਲ ਵੋਟਸ ਜਿੱਤ ਲਈ ਹਾਸਲ ਹੋ ਜਾਣਗੇ ।
ਬਾਈਡੇਨ ਹੁਣ ਸਭ ਤੋਂ ਜ਼ਿਆਦਾ ਪਾਪੁਲਰ ਵੋਟ ਪਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣ ਗਏ ਹਨ।12 ਨਵੰਬਰ ਤੱਕ ਮੇਲ-ਇਨ -ਬੈਲੇਟਸ ਦਾ ਸਿਲਸਿਲਾ ਜਾਰੀ ਰਹੇਗਾ।ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਬਾਈਡੇਨ ਜਿੱਤ ਤੋਂ ਕੁਝ ਕਦਮ ਦੀ ਦੂਰੀ ‘ਤੇ ਹਨ।
